ਗੁਰੂਹਰਸਹਾਏ (ਆਵਲਾ) – ਬੀਤੇ ਦਿਨ 7 ਸਾਲ ਦੀ ਬੱਚੀ ਨੂੰ ਟੌਫੀਆਂ ਦਾ ਲਾਲਚ ਦੇ ਕੇ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ 24 ਘੰਟਿਆਂ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਗੁਰੂਹਰਸਹਾਏ ਦੇ ਇਕ ਪਿੰਡ 'ਚ 7 ਸਾਲ ਦੀ ਬੱਚੀ, ਜੋ ਦੂਸਰੀ ਕਲਾਸ 'ਚ ਪੜ੍ਹਦੀ ਹੈ, ਨਾਲ ਪਿੰਡ ਦੇ ਰਾਜੇਸ਼ ਉਰਫ ਬਿੱਟੂ ਧਵਨ ਨੇ ਟੌਫੀਆਂ ਦਾ ਲਾਲਚ ਦੇ ਕੇ ਆਪਣੀ ਦੁਕਾਨ 'ਚ ਜਬਰ-ਜ਼ਨਾਹ ਕੀਤਾ ਸੀ। ਜਬਰ-ਜ਼ਨਾਹ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਪੀੜਤ ਬੱਚੀ ਦੇ ਮਾਮਾ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਪਿੰਡ ਜੀਵਾ ਅਰਾਈ ਤੋਂ ਕਾਬੂ ਕਰ ਲਿਆ, ਜਿਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਸ ਨੇ 2 ਦਿਨ ਦਾ ਰਿਮਾਂਡ ਹਾਸਲ ਕੀਤਾ।
੍ਰਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਰਾਜੇਸ਼ ਉਰਫ ਬਿੱਟੂ ਧਵਨ ਪਿੰਡ 'ਚ ਕਰਿਆਨੇ ਦੀ ਦੁਕਾਨ ਕਰਦਾ ਹੈ, ਜਿਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਤੇ ਉਸਦੀਆਂ 2 ਬੇਟੀਆਂ ਦਾ ਵਿਆਹ ਹੋ ਚੁੱਕਾ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਉਹ ਆਪਣੇ ਆਪ ਨੂੰ ਪ੍ਰੈੱਸ ਰਿਪੋਰਟਰ ਦੱਸਦਾ ਸੀ ਤੇ ਪਿੰਡ ਦੇ ਲੋਕਾਂ ਨੂੰ ਡਰਾ-ਧਮਕਾ ਕੇ ਰੱਖਦਾ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਅਜਿਹੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਕੇਸ ਦੀ ਕਾਰਵਾਈ ਖੁਦ ਡੀ. ਐੱਸ. ਪੀ. ਜਸਬੀਰ ਸਿੰਘ ਕਰ ਰਹੇ ਹਨ।
'ਪੰਜਾਬ ਕਲਾ ਪਰਿਸ਼ਦ' ਮਨਾਵੇਗੀ ਲੇਖਕਾਂ ਤੇ ਕਲਾਕਾਰਾਂ ਦੇ ਜਨਮਦਿਨ
NEXT STORY