ਜਲੰਧਰ (ਵਰੁਣ, ਪੰਕਜ, ਕੁੰਦਨ)- 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਕਮਿਸ਼ਨਰੇਟ ਪੁਲਸ ਜਲੰਧਰ ਨੇ ਸਰਹੱਦ ਪਾਰ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 5 ਕਿਲੋ ਹੈਰੋਇਨ ਅਤੇ 22,000 ਰੁਪਏ ਦੀ ਡਰੱਗ ਮਨੀ ਸਮੇਤ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸ਼ਿਵਮ ਸੋਢੀ ਉਰਫ਼ ਸ਼ਿਵਾ ਵਜੋਂ ਹੋਈ ਹੈ।
ਵੇਰਵਾ ਸਾਝਾਂ ਕਰਦੇ ਹੋਏ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਸੀ. ਆਈ. ਏ. ਸਟਾਫ਼ ਦੀ ਇਕ ਟੀਮ ਨੇ ਸ਼ਿਵਮ ਸੋਢੀ ਉਰਫ਼ ਸ਼ਿਵਾ ਪੁੱਤਰ ਵਰਿੰਦਰ ਸੋਢੀ ਵਾਸੀ ਸਿਮਰਨ ਐਨਕਲੇਵ ਨੇੜੇ ਲੰਬਾ ਪਿੰਡ ਚੌਂਕ, ਪੀ. ਐੱਸ. ਰਾਮਾਮੰਡੀ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ 5 ਕਿਲੋ ਹੈਰੋਇਨ ਅਤੇ 22,000 ਡਰੱਗ ਮਨੀ ਬਰਾਮਦ ਕੀਤੀ। ਦੋਸ਼ੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 122 ਮਿਤੀ 20 ਮਈ ਅਧੀਨ ਧਾਰਾ 21C-27A-61-85 ਐੱਨ. ਡੀ. ਪੀ. ਐੱਸ. ਐਕਟ ਪੁਲਸ ਸਟੇਸ਼ਨ ਡਿਵੀਜ਼ਨ ਨੰਬਰ 8 ਜਲੰਧਰ ਵਿਖੇ ਦਰਜ ਕੀਤਾ ਗਿਆ ਹੈ। ਸੀ. ਪੀ. ਨੇ ਕਿਹਾ ਕਿ ਦੋਸ਼ੀ ਖ਼ਿਲਾਫ਼ ਪਹਿਲਾਂ ਹੀ ਤਿੰਨ ਐੱਫ਼. ਆਈ. ਆਰ. ਦਰਜ ਹਨ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਐਲਾਨ, ਅੱਜ ਤੋਂ ਹਰਿਆਣਾ ਨੂੰ ਦੇਵਾਂਗੇ ਪਾਣੀ

ਇਹ ਦਰਜ ਹਨ ਐੱਫ਼. ਆਈ. ਆਰ.
* ਐੱਫ਼. ਆਈ. ਆਰ. ਨੰਬਰ 96 ਮਿਤੀ 11 ਮਈ ਅਧੀਨ ਧਾਰਾ 109, 191(3), 190, ਅਤੇ 3 ਬੀ. ਐੱਨ. ਐੱਸ. ਐੱਸ, 25-54-59 ਅਸਲਾ ਐਕਟ ਦੇ ਤਹਿਤ ਥਾਣਾ ਬਸਤੀ ਬਾਵਾ ਖੇਲ, ਜਲੰਧਰ ਵਿਖੇ ਦਰਜ ਕੀਤੀ ਗਈ ਹੈ। (ਦੋਸ਼ੀ ਇਸ ਮਾਮਲੇ ਵਿੱਚ ਲੋੜੀਂਦਾ ਹੈ)
* ਐੱਫ਼. ਆਈ. ਆਰ. ਨੰਬਰ 30 ਮਿਤੀ 7 ਅਪ੍ਰੈਲ 2020 ਅਧੀਨ ਧਾਰਾ 25-54-59 ਅਸਲਾ ਐਕਟ, 188, 212, 216 ਆਈ. ਪੀ. ਸੀ, ਅਤੇ ਧਾਰਾ 22-61-85 ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 4, ਜਲੰਧਰ ਵਿਖੇ ਦਰਜ ਕੀਤੀ ਗਈ ਹੈ।
* ਐੱਫ਼. ਆਈ. ਆਰ. ਨੰਬਰ 127 ਮਿਤੀ ਇਕ ਜੁਲਾਈ 2020 ਅਧੀਨ ਧਾਰਾ 61-1-14 ਆਬਕਾਰੀ ਐਕਟ, ਧਾਰਾ 21, 22 ਐੱਨ. ਡੀ. ਪੀ. ਐੱਸ. ਐਕਟ ਧਾਰਾ 379B,382,482,465,468,471,120-B ਅਤੇ 216 ਆਈ. ਪੀ. ਸੀ. ਅਤੇ ਧਾਰਾ 25 ਅਸਲਾ ਐਕਟ ਦੇ ਤਹਿਤ ਥਾਣਾ ਭਾਰਗੋਂ ਕੈਂਪ, ਜਲੰਧਰ ਵਿਖੇ ਦਰਜ ਕੀਤੀ ਗਈ। ਧਨਪ੍ਰੀਤ ਕੌਰ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖ਼ਤਮ ਕਰਨ ਲਈ ਦੋਸ਼ੀ ਦੇ ਅਗਲੇ-ਪਿਛਲੇ ਸੰਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 23 ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਕਮਿਸ਼ਨਰੇਟ ਪੁਲਸ ਜਲੰਧਰ ਦੀਆਂ ਹੋਰ ਮੁੱਖ ਪ੍ਰਾਪਤੀਆਂ
1. ਸੀ. ਆਈ. ਏ. ਸਟਾਫ਼ ਨੇ ਇਕ ਦੋਸ਼ੀ ਲਵਪ੍ਰੀਤ ਸਿੰਘ ਉਰਫ਼ ਲਵ, ਪੁੱਤਰ ਜਗਤਾਰ ਸਿੰਘ, ਵਾਸੀ ਪਿੰਡ ਬਾਠ, ਥਾਣਾ ਝੰਡੇਰ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਨੂੰ ਸਫ਼ਲਤਾਪੂਰਵਕ ਗ੍ਰਿਫ਼ਤਾਰ ਕੀਤਾ ਅਤੇ 403 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਿਸ 'ਤੇ ਮੁਕੱਦਮਾ ਨੰਬਰ 80 ਮਿਤੀ 18 ਮਈ 2025 ਅਧੀਨ ਧਾਰਾ 21-61-85 ਐੱਨ. ਡੀ. ਪੀ. ਐੱਸ. ਐਕਟ ਥਾਣਾ ਡਿਵੀਜ਼ਨ ਨੰਬਰ 1 ਜਲੰਧਰ ਵਿਖੇ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ! ਇਕ ਹੋਰ ਵਿਅਕਤੀ ਦੀ ਮੌਤ, 3 ਧੀਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
2. ਇਕ ਹੋਰ ਮਹੱਤਵਪੂਰਨ ਸਫ਼ਲਤਾ ਵਿੱਚ, ਕਮਿਸ਼ਨਰੇਟ ਪੁਲਸ ਜਲੰਧਰ ਨੇ ਦੋ ਦੋਸ਼ੀ ਆਕਾਸ਼ਦੀਪ ਉਰਫ਼ ਆਕਾਸ਼ ਅਤੇ ਗੌਰਵ ਕਪਿਲਾ ਨੂੰ ਗ੍ਰਿਫ਼ਤਾਰ ਕੀਤਾ, ਜੋਕਿ ਮੁਕੱਦਮਾ ਨੰਬਰ 96 ਮਿਤੀ 11 ਮਈ 2024 ਅਧੀਨ ਧਾਰਾ 109, 190, 191(3), 61(2), ਅਤੇ 103(1) ਬੀ. ਐੱਨ. ਐੱਸ. ਦੇ ਨਾਲ-ਨਾਲ 25-54-59 ਆਰਮਜ਼ ਐਕਟ ਪੁਲਸ ਸਟੇਸ਼ਨ ਬਸਤੀ ਬਾਵਾ ਖੇਲ ਜਲੰਧਰ ਦੇ ਵਿੱਚ ਲੋੜੀਂਦੇ ਸਨ। ਦੋਸ਼ੀਆਂ ਨੂੰ ਮੈਟਰੋ ਟਾਊਨ ਸੋਸਾਇਟੀ, ਪੁਲਸ ਸਟੇਸ਼ਨ ਢਕੋਲੀ, ਜ਼ਿਲ੍ਹਾ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਮੁਕੱਦਮਾ ਨੰਬਰ 54 ਮਿਤੀ 20 ਮਈ 2025 ਅਧੀਨ ਧਾਰਾ 109, 132, 221, ਅਤੇ 324(2) ਬੀ. ਐੱਨ. ਐੱਸ. ਅਤੇ ਧਾਰਾ 25 ਆਰਮਜ਼ ਐਕਟ ਦੇ ਤਹਿਤ ਥਾਣਾ ਢਕੋਲੀ ਵਿਖੇ ਦਰਜ ਕੀਤਾ ਗਿਆ। ਦੋਸ਼ੀਆਂ ਕੋਲੋਂ 2 ਪਿਸਤੌਲ, 3 ਜ਼ਿੰਦਾ ਕਾਰਤੂਸ ਅਤੇ 6 ਵਰਤੇ ਹੋਏ ਕਾਰਤੂਸ ਬਰਾਮਦ ਕੀਤੇ ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੰਜੀਵ ਕੁਮਾਰ ਸੂਦ ਟਰਾਂਸਕੋ ਦੇ ਡਾਇਰੈਕਟਰ ਟੈਕਨਿਕਲ ਨਿਯੁਕਤ
NEXT STORY