ਲੁਧਿਆਣਾ (ਗੌਤਮ)– ਰੇਲਵੇ ਸਟੇਸ਼ਨ ’ਤੇ ਤਾਇਨਾਤ ਇੰਜੀਨੀਅਰ ਵਿਭਾਗ ਦੇ ਇਕ ਅਧਿਕਾਰੀ ਨੂੰ ਆਪਣੇ ਰਵੱਈਏ ਕਾਰਨ ਆਲਾ ਅਧਿਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਵੱਲੋਂ ਉਸ ਦੀ ਟਰਾਂਸਫਰ ਨਾਲ ਉਸ ਦੀ ਟਰਾਂਸਫਰ ਲਈ ਦਿੱਲੀ ਬੜੋਦਾ ਹਾਊਸ ਵਿਚ ਲਿਖ ਕੇ ਵੀ ਭੇਜ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਕੇਂਦਰੀ ਰਾਜ ਮੰਤਰੀ ਦਾ ਕੋਈ ਨੇੜੇ ਦਾ ਰਿਸ਼ਤੇਦਾਰ ਰੇਲਵੇ ਸਟੇਸ਼ਨ ’ਤੇ ਟਰੇਨ ਫੜਨ ਲਈ ਆਇਆ ਸੀ, ਜਿਸ ’ਤੇ ਉਸ ਨੇ ਅਧਿਕਾਰੀ ਨੂੰ ਰੈਸਟ ਹਾਊਸ ਦਾ ਕਮਰਾ ਖੋਲ੍ਹਣ ਲਈ ਕਿਹਾ ਪਰ ਅਧਿਕਾਰੀ ਨੇ ਉਸ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਅਤੇ ਕਮਰਾ ਨਹੀਂ ਖੋਲ੍ਹਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਤੋਂ ਇਲਾਵਾ ਦੁਕਾਨਾਂ ਤੇ ਫੈਕਟਰੀਆਂ 'ਚ ਵੀ ਛੁੱਟੀ
ਇਸ ਦੌਰਾਨ ਲੁਧਿਆਣਾ ਦੌਰੇ ’ਤੇ ਵੀ. ਆਈ. ਵੀ. ਮੂਵਮੈਂਟ ਨੂੰ ਲੈ ਕੇ ਪੁੱਜੇ ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸ਼ਾਹੂ ਦੇ ਨਾਲ ਮੀਟਿੰਗ ਦੌਰਾਨ ਨਾਰਦਨ ਰੇਲਵੇ ਮੈਨਜ ਯੂਨੀਅਨ ਵੱਲੋਂ ਰੇਲਵੇ ਸਟੇਸ਼ਨ ਦੀ ਦੁਰਦਸ਼ਾ ਬਾਰੇ ਦੱਸਿਆ ਗਿਆ। ਯੂਨੀਅਨ ਦਾ ਦੋਸ਼ ਸੀ ਕਿ ਇੰਜੀਨੀਅਰ ਵਿਭਾਗ ਦੇ ਇਕ ਅਧਿਕਾਰੀ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਅੱਜ ਪੰਚਾਇਤੀ ਚੋਣਾਂ ਬਾਰੇ ਆ ਸਕਦੈ ਅਹਿਮ ਫ਼ੈਸਲਾ! 700 ਪਟੀਸ਼ਨਾਂ 'ਤੇ ਹੋਵੇਗੀ ਸੁਣਵਾਈ
ਇਸ ਦਾ ਨੋਟਿਸ ਲੈਂਦੇ ਹੋਏ ਅਧਿਕਾਰੀਆਂ ਵੱਲੋਂ ਇਸ ਅਧਿਕਾਰੀ ਦੀ ਟਰਾਂਸਫਰ ਨੂੰ ਲੈ ਕੇ ਬੜੌਦਾ ਹਾਊਸ ਵਿਚ ਲਿਖ ਕੇ ਭੇਜਿਆ ਗਿਆ ਹੈ। ਭਾਵੇਂ ਸਥਾਨਕ ਅਧਿਕਾਰੀ ਦੱਬੀ ਜ਼ੁਬਾਨ ’ਚ ਕਹਿ ਰਹੇ ਹਨ ਕਿ ਟਰਾਂਸਫਰ ਦਾ ਲੈਟਰ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਜ਼ਿਕਰਯੋਹ ਹੈ ਕਿ ਇਸ ਦੌਰਾਨ ਇਸ ਦੌਰਾਨ ਡੀ. ਆਰ. ਐੱਮ. ਦੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਦੌਰਾਨ ਇਸ ਅਧਿਕਾਰੀ ਦੇ ਰਵੱਈਏ ਨੂੰ ਲੈ ਕੇ ਚਰਚਾ ਕੀਤੀ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਚਾਇਤੀ ਚੋਣਾਂ ਲਈ ਪੋਲਿੰਗ ਬੂਥਾਂ ਵੱਲ ਰਵਾਨਾ ਹੋਇਆ ਸਟਾਫ
NEXT STORY