ਜਲੰਧਰ— ਆਈ. ਪੀ. ਐੱਸ. ਮਹਿਲਾ ਅਧਿਕਾਰੀ ਸੁਡਰਵਿਜੀ ਨੇ ਬੁੱਧਵਾਰ ਨੂੰ ਪੁਲਸ ਫੋਰਸ ਸਮੇਤ ਆਦਰਸ਼ ਨਗਰ 'ਚ ਸਥਿਤ ਭਾਜਪਾ ਆਗੂ ਫੂਫਾ ਦੇ ਘਰ ਛਾਪੇਮਾਰੀ ਕੀਤੀ। ਜਿਸ ਦੌਰਾਨ ਭਾਜਪਾ ਆਗੂ ਦੇ ਘਰ 'ਚ ਜੂਆ ਖੇਡਣ ਦੇ ਦੋਸ਼ 'ਚ ਆਗੂ ਸਮੇਤ 8 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਦੱਸਿਆ ਕਿ ਕਮਿਸ਼ਨਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਆਦਰਸ਼ ਨਗਰ 'ਚ ਸਥਿਤ ਇਕ ਕੋਠੀ 'ਚ ਵੱਡੇ ਪੱਧਰ 'ਤੇ ਜੂਆ ਖੇਡਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਏ. ਡੀ. ਸੀ. ਪੀ. ਸਿਟੀ-2 ਸੁਡਰਵਿਜੀ, ਏ. ਸੀ. ਪੀ. ਸਮੀਰ ਵਰਮਾ ਅਤੇ ਸ਼ਹਿਰ ਦੇ ਚਾਰ ਥਾਣਿਆਂ ਦੇ ਇੰਚਾਰਜਾਂ ਨਾਲ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਇਸ ਉਪਰੰਤ ਪੁਲਸ ਪਾਰਟੀ ਨੇ ਕੋਠੀ 'ਚ ਛਾਪੇਮਾਰੀ ਕੀਤੀ। ਜਿਸ ਦੌਰਾਨ ਪੁਲਸ ਨੇ ਕੋਠੀ ਅੰਦਰੋਂ ਜੂਆ ਖੇਡ ਰਹੇ 8 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ ਅਤੇ ਥਾਣਾ ਨੰਬਰ-2 ਦੇ ਇੰਚਾਰਜ ਮਨਮੋਹਨ ਸਿੰਘ ਨੇ ਦੱਸਿਆ ਕਿ ਫੜ੍ਹੇ ਗਏ ਦੋਸ਼ੀਆਂ ਖਿਲਾਫ ਗੈਂਬਲਿੰਗ ਐਕਟ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾਂ ਕੋਲੋਂ 17,6055 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।
ਅੰਮ੍ਰਿਤਸਰ : ਗੁਰਦੀਪ ਸਿੰਘ ਪਹਿਲਵਾਨ ਦੇ ਕਤਲ ਕਾਂਡ ਮਾਮਲੇ 'ਚ ਇਕ ਗ੍ਰਿਫਤਾਰ
NEXT STORY