ਮੋਗਾ (ਗੋਪੀ ਰਾਊਕੇ) : ਮੋਗਾ ਦੇ ਪਿੰਡ ਜਨੇਰ ਸਥਿਤ ਸਰਕਾਰੀ ਮੁੜ ਵਸੇਬਾ ਕੇਂਦਰ ਵਿਚੋਂ ਨਸ਼ਾ ਛੱਡ ਰਹੇ ਕਰੀਬ 15 ਪੀੜਤ ਨੌਜਵਾਨ ਫਰਾਰ ਹੋ ਗਏ। ਮੁੜ ਵਸੇਬਾ ਕੇਂਦਰ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ 15 ਪੀੜਤ ਨੌਜਵਾਨਾਂ ਵਿਚੋਂ 13 ਘਰ ਵਾਪਸ ਪਰਤ ਗਏ ਅਤੇ ਦੋ ਦੀ ਭਾਲ ਜਾਰੀ ਹੈ। ਪੀੜਤ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਸ ਕੇਂਦਰ ਵਿਚ ਪ੍ਰਬੰਧ ਮੁਕੰਮਲ ਨਹੀਂ ਹਨ, ਪਰਿਵਾਰਾਂ ਨੇ ਸਟਾਫ ’ਤੇ ਅਣਗਹਿਲੀ ਦੇ ਦੋਸ਼ ਲਗਾਏ ਹਨ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਥੋਂ ਤੱਕ ਕਿ ਕੈਂਚੀ ਗੇਟ ਨੂੰ ਤਾਲਾ ਹੀ ਨਹੀਂ ਲੱਗਾ ਸੀ, ਦੋਸ਼ ਇਹ ਵੀ ਲੱਗੇ ਹਨ ਕਿ ਮੁੜ ਵਸੇਬਾ ਕੇਂਦਰ ਵਿਚ ਨੌਜਵਾਨਾਂ ਦੀ ਕੁੱਟਮਾਰ ਵੀ ਹੁੰਦੀ ਸੀ।
ਉਥੇ ਹੀ ਮੁੜ ਵਸੇਬਾ ਕੇਂਦਰ ਵਿਚ ਭਰਤੀ ਮਰੀਜ਼ਾਂ ਨੇ ਦੱਸਿਆ ਕਿ ਜਿੰਦੇ ਦੇ ਅੰਦਰ ਕੌਣ ਰਹਿਣਾ ਚਾਹੁੰਦਾ ਹੈ। ਉਨ੍ਹਾਂ ਨੂੰ ਮੌਕਾ ਮਿਲਿਆ ਅਤੇ ਉਹ ਭੱਜ ਗਏ ਪਰ ਅੰਦਰ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ, ਇਸ ਮੁੜ ਵਸੇਬਾ ਕੇਂਦਰ ਦੇ ਅੰਦਰ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਸਾਨੂੰ ਨਸ਼ਾ ਛੱਡਣ ਵਿਚ ਕੋਈ ਵੀ ਮੁਸ਼ਕਲ ਨਹੀਂ ਹੋ ਰਹੀ।
ਪਤਨੀ ਨਾਲ ਝਗੜਾ ਕਰਦੇ ਹੋਏ ਘਰ ਦੇ ਸਮਾਨ ਨੂੰ ਲਾਈ ਅੱਗ, ਪਤੀ ਖ਼ਿਲਾਫ਼ ਪਰਚਾ ਦਰਜ
NEXT STORY