ਅੰਮ੍ਰਿਤਸਰ(ਸੰਜੀਵ)- ਮਾਪਿਆਂ ਵੱਲੋਂ ਗੋਦ ਲਏ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਤੋਂ ਬਾਅਦ ਟਿਊਸ਼ਨ ਅਧਿਆਪਕ ਨੇ ਇਕ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ। ਜਿਵੇਂ ਹੀ ਇਹ ਜਾਣਕਾਰੀ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਤੱਕ ਪਹੁੰਚੀ ਤਾਂ ਜ਼ਿਲਾ ਪ੍ਰਸ਼ਾਸਨ ਨੇ ਪੁਲਸ ਦੀ ਮਦਦ ਨਾਲ ਬੱਚੇ ਨੂੰ ਉਸ ਦੇ ਮਾਪਿਆਂ ਦੇ ਘਰੋਂ ਛੁਡਾਇਆ ਅਤੇ ਉਸ ਨੂੰ ਡਾਕਟਰੀ ਜਾਂਚ ਲਈ ਭੇਜ ਦਿੱਤਾ, ਜਿਸ ਬਾਰੇ ਕੌਂਸਲਰ ਅਤੇ ਕੁਝ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਈਆਂ। ਵੀਡੀਓ ’ਚ ਬੱਚਾ ਆਪਣੇ ਸਰੀਰ ’ਤੇ ਸੱਟਾਂ ਬਾਰੇ ਦੱਸ ਰਿਹਾ ਸੀ ਅਤੇ ਆਪਣੀ ਮਾਂ ਅਤੇ ਭੈਣ ’ਤੇ ਕੁੱਟਮਾਰ ਕਰਨ ਦਾ ਦੋਸ਼ ਲਾ ਰਿਹਾ ਸੀ। ਉਹ ਇਹ ਵੀ ਕਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਉਸ ਨੂੰ ਹਰ ਰੋਜ਼ ਇਸੇ ਤਰ੍ਹਾਂ ਕੁੱਟਿਆ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰੇ ਭਿਆਨਕ ਹਾਦਸੇ ਨੇ ਵਿਛਾਏ ਸਥੱਰ, ਪਤੀ-ਪਤਨੀ ਦੀ ਦਰਦਨਾਕ ਮੌਤ
ਇਸ ਸਬੰਧੀ ਕੌਂਸਲਰ ਵਿੱਕੀ ਦੱਤਾ ਨੇ ਦੱਸਿਆ ਕਿ ਸ਼ਕਤੀ ਨਗਰ ਚੌਕ ਵਿਖੇ ਸਥਿਤ ਰਤਨ ਸਵੀਟਸ ਨੇ ਦੋ ਸਾਲ ਪਹਿਲਾਂ ਇਕ ਬੱਚਾ ਗੋਦ ਲਿਆ ਸੀ ਜੋ ਕਿ ਲੱਗਭਗ 5 ਸਾਲ ਦਾ ਹੈ। ਨਾ ਸਿਰਫ਼ ਬੱਚਾ ਸਗੋਂ ਸਥਾਨਕ ਵਾਸੀ ਵੀ ਉਸ ਦੇ ਮਤਰੇਏ ਮਾਪਿਆਂ ਖਿਲਾਫ ਗਵਾਹੀ ਦੇ ਰਹੇ ਹਨ। ਇਸ ਮਾਮਲੇ ’ਚ ਥਾਣਾ ਗੇਟ ਹਕੀਮਾ ਦੀ ਪੁਲਸ ਦਾ ਕਹਿਣਾ ਹੈ ਕਿ ਬੱਚੇ ਨੂੰ ਫਿਲਹਾਲ ਲਿਜਾਇਆ ਜਾ ਰਿਹਾ ਹੈ ਅਤੇ ਉਸ ਦੀ ਡਾਕਟਰੀ ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਦਕਿ ਦੂਜੇ ਪਾਸੇ ਬੱਚੇ ਦੇ ਮਾਪਿਆਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ- Punjab: ਸ਼ਰਮਨਾਕ ਪਤੀ ਨੇ ਗੁਆਂਢ 'ਚ ਰਹਿੰਦੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਪਤਨੀ ਨੇ ਬਣਾ ਲਈ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ, ਕੇਂਦਰ ਨੇ ਦਿੱਤੀ ਮਨਜ਼ੂਰੀ, ਪੰਜਾਬ 'ਚ ਲੱਗੇਗਾ ਇਹ ਪ੍ਰੋਜੈਕਟ
NEXT STORY