ਜਲੰਧਰ (ਸੁਰਿੰਦਰ)– ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਦੀ ਚਿਤਾਵਨੀ ਅਜੇ ਖ਼ਤਮ ਨਹੀਂ ਕੀਤੀ ਗਈ। ਜਿਉਂ-ਜਿਉਂ ਦਸੰਬਰ ਦਾ ਮਹੀਨਾ ਬੀਤਦਾ ਜਾ ਰਿਹਾ ਹੈ, ਤਿਉਂ-ਤਿਉਂ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਵਧ ਗਈ ਹੈ। ਠੰਡ ਵਧਦੀ ਜਾ ਰਹੀ ਹੈ ਅਤੇ ਧੁੰਦ ਦਾ ਕਹਿਰ ਵੀ। ਸੀਤ ਲਹਿਰ ਦਿਨੋ-ਦਿਨ ਜ਼ੋਰ ਫੜਦੀ ਜਾ ਰਹੀ ਹੈ। ਮੌਸਮ ਦੇ ਬਦਲਾਅ ਨੂੰ ਵੇਖਦਿਆਂ ਮੌਸਮ ਮਹਿਕਮੇ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਠੰਡ ਤੋਂ ਬਚਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਪਿਛਲੇ ਸਾਲ ਦੇ ਮੁਕਾਬਲੇ ਲਗਾਤਾਰ ਇਕ ਹਫਤੇ ਤੱਕ ਠੰਡ ਦਾ ਅਸਰ ਬਣੇ ਰਹਿਣ ਦੇ ਆਸਾਰ ਦਿਖਾਈ ਦੇ ਰਹੇ ਹਨ। ਦਿਨ ਦਾ ਤਾਪਮਾਨ 18 ਤੋਂ 16 ਡਿਗਰੀ ਵਿਚਕਾਰ ਆ ਗਿਆ ਹੈ। ਬਠਿੰਡਾ 3 ਡਿਗਰੀ ਦੇ ਹਿਸਾਬ ਨਾਲ ਸਭ ਤੋਂ ਠੰਡਾ ਰਿਹਾ, ਹਿਮਾਚਲ ਵਿਚ ਬਰਫਬਾਰੀ ਨੂੰ ਲੈ ਕੇ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ, ਜਿਸ ਨਾਲ ਠੰਡ ਹੋਰ ਵਧ ਸਕਦੀ ਹੈ।
ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਪਰਿਵਾਰ 'ਚ ਪੁਆਏ ਵੈਣ, ਲੋਹੀਆਂ ਖ਼ਾਸ ਦੇ ਨੌਜਵਾਨ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ
ਅਗਲੇ 5 ਦਿਨ ਤੱਕ ਮੌਸਮ ਵਿਚ ਕੋਈ ਬਦਲਾਅ ਨਹੀਂ
ਮੌਸਮ ਮਹਿਕਮੇ ਅਨੁਸਾਰ ਅਗਲੇ 5 ਦਿਨਾਂ ਤੱਕ ਮੌਸਮ ਵਿਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ, ਸਗੋਂ ਤਾਪਮਾਨ ਵਿਚ ਭਾਰੀ ਗਿਰਾਵਟ ਹੀ ਆਵੇਗੀ। ਸ਼ਨੀਵਾਰ ਨੂੰ ਦੁਪਹਿਰ ਦੇ ਸਮੇਂ ਸਿਰਫ ਕੁਝ ਸਮੇਂ ਲਈ ਹੀ ਸੂਰਜ ਨਿਕਲਿਆ ਪਰ ਉਸ ਤੋਂ ਬਾਅਦ ਫਿਰ ਧੁੰਦ ਦੀ ਚਾਦਰ ਵਿਚ ਸਮਾ ਗਿਆ। ਸ਼ਾਮ ਦੇ ਸਮੇਂ ਸੀਤ ਲਹਿਰ ਨੇ ਜ਼ੋਰ ਫੜਿਆ ਹੋਇਆ ਸੀ। ਗਰਮ ਕੱਪੜਿਆਂ ਦਾ ਬਾਜ਼ਾਰ ਹੋਰ ਗਰਮ ਹੋ ਗਿਆ। ਲੋਕ ਦੁਕਾਨਾਂ ਅਤੇ ਘਰਾਂ ਵਿਚ ਅੱਗ ਬਾਲ ਕੇ ਠੰਡ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਾਵਰ ਸੈਕਟਰ ਵਿਚ ਧੁੰਦ ਕਾਰਨ ਟ੍ਰਿਪਿੰਗ ਵਧ ਗਈ ਹੈ, ਜੋਕਿ ਪਾਵਰਕਾਮ ਲਈ ਚੁਣੌਤੀ ਹੈ। ਤਰੇਲ ਦੀਆਂ ਬੂੰਦਾਂ ਕਾਰਨ ਸ਼ਾਰਟ ਸਰਕਟ ਹੋ ਰਹੇ ਹਨ। ਉਥੇ ਹੀ ਏਅਰ ਕੁਆਲਿਟੀ ਇੰਡੈਕਸ਼ ਵਿਚ ਸੁਧਾਰ ਬਿਲਕੁਲ ਨਹੀਂ ਹੋ ਰਿਹਾ। ਦਿਨ ਦੇ ਸਮੇਂ 180 ਤੋਂ ਪਾਰ ਪਰ ਰਾਤ 9 ਵਜੇ ਦੇ ਲਗਭਗ 170 ’ਤੇ ਸੀ। ਇਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਲੋਕ ਕੂੜੇ ਨੂੰ ਅੱਗ ਲਾਉਣ ਤੋਂ ਬਾਜ਼ ਨਹੀਂ ਆ ਰਹੇ ਅਤੇ ਜੋ ਸੜਕਾਂ ਟੁੱਟੀਆਂ ਹੋਈਆਂ ਹਨ ਉਹ ਵੀ ਇਸਦਾ ਪ੍ਰਮੁੱਖ ਕਾਰਨ ਹਨ।
ਇਹ ਵੀ ਪੜ੍ਹੋ : ਉਜੜਿਆ ਪਰਿਵਾਰ, ਨਡਾਲਾ ਵਿਖੇ ਭਿਆਨਕ ਹਾਦਸਾ ਵਾਪਰਨ ਕਾਰਨ 16 ਸਾਲਾ ਮੁੰਡੇ ਦੀ ਮੌਤ
ਮੌਸਮ ਵਿਭਾਗ ਦੀ ਐਡਵਾਈਜ਼ਰੀ
-ਜੇਕਰ ਕੰਬਣੀ ਛਿੜੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ ਕਿਉਂਕਿ ਸਰੀਰ ਦੇ ਤਾਪਮਾਨ ਵਿਚ ਗਿਰਾਵਟ ਆ ਰਹੀ ਹੈ।
-ਕਿਸਾਨਾਂ ਵੱਲੋਂ ਫਸਲਾਂ ਦੀ ਬਿਜਾਈ ’ਤੇ ਅਸਰ ਪੈ ਸਕਦਾ ਹੈ।
-ਹਰ ਰੋਜ਼ ਆਪਣੇ ਸਰੀਰ ਨੂੰ ਤੇਲ ਅਤੇ ਕ੍ਰੀਮ ਲਾਓ।
-ਵਿਟਾਮਿਨ ਸੀ ਅਤੇ ਹਰੀਆਂ ਸਬਜ਼ੀਆਂ ਖਾਓ ਅਤੇ ਭਰਪੂਰ ਪਾਣੀ ਪੀਓ ਤਾਂ ਕਿ ਇਮਿਊਨਿਟੀ ਸਹੀ ਰਹੇ।
-ਬੱਚਿਆਂ ਨੂੰ ਬਿਨਾਂ ਵਜ੍ਹਾ ਘਰੋਂ ਬਾਹਰ ਨਾ ਨਿਕਲਣ ਦਿਓ।
-ਕੱਪੜੇ ਗਿੱਲੇ ਨਾ ਪਹਿਨੋ।
-ਠੰਡ ਦੇ ਕਾਰਨ ਸਰੀਰ ਦੇ ਜਿਸ ਹਿੱਸੇ ਵਿਚ ਖਾਰਿਸ਼ ਹੋ ਰਹੀ ਹੈ, ਉਸਨੂੰ ਵਾਰ-ਵਾਰ ਨਾ ਰਗੜੋ।
-ਜੇਕਰ ਸਰੀਰ ਦਾ ਕੋਈ ਵੀ ਹਿੱਸਾ ਕਾਲਾ ਹੋ ਰਿਹਾ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।
-ਘਰ, ਦੁਕਾਨ ਅਤੇ ਬਿਲਡਿੰਗਾਂ ਦੀ ਵੈਂਟੀਲੇਸ਼ਨ ਸਹੀ ਰੱਖੋ, ਜ਼ਿਆਦਾ ਹੀਟ ਵੀ ਸਹੀ ਨਹੀਂ ਹੈ।
-ਇਲੈਕਟ੍ਰੀਕਲ ਹੀਟਰ ਅਤੇ ਗੀਜ਼ਰ ਦੀ ਵਰਤੋਂ ਧਿਆਨ ਨਾਲ ਕਰੋ।
-ਵਾਹਨ ਚਲਾਉਂਦੇ ਹੋਏ ਧੁੰਦ ਵਿਚ ਫੌਗ ਲਾਈਟਾਂ ਦੀ ਵਰਤੋਂ ਕਰੋ।
-ਰੇਲਵੇ ਅਤੇ ਏਅਰਲਾਈਨ ਦੇ ਸ਼ਡਿਊਲ ਨੂੰ ਚੈੱਕ ਕਰਦੇ ਰਹੋ, ਜਿਨ੍ਹਾਂ ਨੇ ਸਫਰ ਕਰਨਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਇਕ ਹੋਰ ਲਵਪ੍ਰੀਤ ਕੌਰ ਦਾ ਕਾਰਾ, ਸਹੁਰੇ ਪਰਿਵਾਰ ਦੇ 55 ਲੱਖ ਲਵਾ ਕੇ ਕੈਨੇਡਾ ਪੁੱਜਣ ਮਗਰੋਂ ਬਦਲੇ ਰੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮੋਗਾ ਪੁਲਸ ਨੂੰ ਮਿਲੀ ਸਫ਼ਲਤਾ, ਅਸਲੇ ਸਮੇਤ ਨੌਜਵਾਨ ਕਾਬੂ
NEXT STORY