ਮੋਹਾਲੀ, (ਰਾਣਾ)- ਗੁਰੂਗ੍ਰਾਮ ਵਿਚ ਸਕੂਲ ਵਿਚ ਛੋਟੇ ਬੱਚੇ ਦੀ ਬੜੀ ਹੀ ਬਰਹਿਮੀ ਨਾਲ ਹੋਈ ਹੱਤਿਆ ਦੇ ਮਾਮਲੇ ਤੋਂ ਬਾਅਦ ਮੋਹਾਲੀ ਚਾਈਲਡ ਪ੍ਰੋਟੈਕਸ਼ਨ ਰਾਈਟਸ ਕਮਿਸ਼ਨ ਹਰਕਤ ਵਿਚ ਆ ਗਿਆ ਹੈ, ਜਿਸ ਦੇ ਤਹਿਤ ਪੁਲਸ ਟੀਮ ਨੇ ਸੋਮਵਾਰ ਨੂੰ ਵੱਖ-ਵੱਖ ਸਕੂਲ ਬੱਸਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਮਿਲੀਆਂ ਕਮੀਆਂ ਕਾਰਨ ਨਾਮੀ ਸਕੂਲ ਦੀਆਂ ਦੋ ਬੱਸਾਂ ਵੀ ਜ਼ਬਤ ਕੀਤੀਆਂ ਗਈਆਂ ਹਨ, ਜਦਕਿ 15 ਦੇ ਕਰੀਬ ਹੋਰ ਬੱਸਾਂ ਨੂੰ ਜ਼ਬਤ ਕੀਤਾ ਗਿਆ। ਇਸ ਮੁਹਿੰਮ ਦੀ ਅਗਵਾਈ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
ਜਾਣਕਾਰੀ ਮੁਤਾਬਿਕ ਚਾਈਲਡ ਰਾਈਟਸ ਪ੍ਰੋਟੈਕਸ਼ਨ ਕਮਿਸ਼ਨ ਪੰਜਾਬ ਦੇ ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਤੇ ਕਮਿਸ਼ਨ ਦੀ ਮੈਂਬਰ ਕੌਂਸਲਰ ਕੁਲਦੀਪ ਕੌਰ ਨੇ ਪੁਲਸ ਨੂੰ ਨਾਲ ਲੈ ਕੇ ਦੌਰਾ ਕੀਤਾ, ਜਿਸ ਦੌਰਾਨ ਫੇਜ਼-10 ਡੀ. ਏ. ਵੀ. ਸਕੂਲ ਤੇ ਲਾਰੈਂਸ ਸਕੂਲ ਦੀ ਬੱਸ ਨੂੰ ਜ਼ਬਤ ਕਰਨ ਦੀ ਪੁਸ਼ਟੀ ਕੁਲਦੀਪ ਕੌਰ ਨੇ ਕੀਤੀ। ਉਨ੍ਹਾਂ ਕਿਹਾ ਕਿ ਬੱਸਾਂ ਦੇ ਜ਼ਰੂਰੀ ਦਸਤਾਵੇਜ਼ ਨਹੀਂ ਸਨ, ਇੰਨਾ ਹੀ ਨਹੀਂ ਕਈ ਸਕੂਲ ਬੱਸਾਂ ਦੇ ਡਰਾਈਵਰਾਂ ਕੋਲ ਹੈਵੀ ਡਰਾਈਵਿੰਗ ਲਾਇਸੰਸ ਨਹੀਂ ਸਨ। ਇਸ ਦੌਰਾਨ 15 ਸਕੂਲ ਬੱਸਾਂ ਦੇ ਚਲਾਨ ਕੱਟੇ ਗਏ।
ਇਸ ਮੌਕੇ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਗਿੱਲ ਨੇ ਦੱਸਿਆ ਕਿ ਇਸ ਦੌਰਾਨ ਸਕੂਲ ਬੱਸਾਂ ਵਿਚ ਸੁਵਿਧਾਵਾਂ ਦੀ ਚੈਕਿੰਗ ਕੀਤੀ ਗਈ। ਸਕੂਲ ਬੱਸਾਂ ਦੇ ਸਪੀਡ ਗਵਰਨਰ ਤੇ ਹੋਰ ਸਾਮਾਨ ਚੈੱਕ ਕੀਤਾ ਗਿਆ ਤੇ ਪਾਇਆ ਗਿਆ ਕਿ ਕਈ ਬੱਸਾਂ ਵਿਚ ਸਪੀਡ ਗਵਰਨਰ ਨਹੀਂ ਸਨ, ਉਥੇ ਹੀ ਜਾਂਚ ਵਿਚ ਪਾਇਆ ਗਿਆ ਕਿ ਕਈ ਸਕੂਲ ਬੱਸਾਂ ਵਿਚ ਤਾਂ ਕੈਮਰੇ ਵੀ ਨਹੀਂ ਲੱਗੇ ਹੋਏ ਸਨ, ਜਦਕਿ ਸਕੂਲਾਂ ਨੂੰ ਕੈਮਰੇ ਲਗਾਉਣ ਲਈ ਹਿਦਾਇਤ ਵੀ ਜਾਰੀ ਕੀਤੀ ਗਈ ਸੀ।
14 ਸਾਲਾ ਲੜਕੇ ਨੂੰ ਅਗਵਾ ਕਰਨ 'ਤੇ ਕੇਸ ਦਰਜ
NEXT STORY