ਕਪੂਰਥਲਾ (ਗੁਰਵਿੰਦਰ ਕੌਰ, ਮਲਹੋਤਰਾ)— ਖੇਤੀਬਾੜੀ ਖੇਤਰ ਵਿਚ ਨਵੀਆਂ ਅਤੇ ਉੱਨਤ ਮਸ਼ੀਨਾਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ 7 ਪੈਡੀ ਟ੍ਰਾਂਸਪਲਾਂਟਰ, 25 ਪਟੈਟੋ ਡਿਗਰ, 25 ਪਟੈਟੋ ਪਲਾਂਟਰ, 5 ਮਲਟੀ ਕਰਾਪ ਪਲਾਂਟਰ, 4 ਰਿਜਰ, 5 ਸ਼ੂਗਰਕੇਨ ਤ੍ਰਿਫਾਲੀ, 4 ਸੈਲਫ ਪ੍ਰੋਪੇਲ ਡਰੀਪਰ ਬਾਈਂਡਰ, 3 ਸੈਲਫ ਪ੍ਰੋਪੇਲ ਫਾਡਰ ਹਾਰਵੈਸਟਰ, 1 ਸਿੰਗਲ ਰੋਫਾਡ ਹਾਰਵੈਸਟਰ, 3 ਫਾਡਰ ਚੌਪਰ-ਕਮ-ਲੋਡਰ, 3 ਫਾਡਰ ਰੀਪਰ, 2 ਪਾਵਰਵੀਡਰ ਅਤੇ 1 ਸ਼ੂਗਰਕੇਨ ਕਟਰ ਪਲਾਂਟਰ ਸਬਸਿਡੀ 'ਤੇ ਦਿੱਤੇ ਜਾ ਰਹੇ ਹਨ।
ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਰਵੇਲ ਸਿੰਘ ਔਲਖ ਅਤੇ ਖੇਤੀਬਾੜੀ ਇੰਜੀਨੀਅਰ ਜਗਦੀਸ਼ ਸਿੰਘ ਨੇ ਦੱਸਿਆ ਕਿ ਕਿਸਾਨ 26 ਫਰਵਰੀ ਤਕ ਕਿਸੇ ਵੀ ਕੰਮ ਵਾਲੇ ਦਿਨ ਆਪਣਾ ਬੇਨਤੀ ਪੱਤਰ ਬਲਾਕ ਖੇਤੀਬਾੜੀ ਅਧਿਕਾਰੀ ਦੇ ਦਫਤਰ 'ਚ ਜਮ੍ਹਾ ਕਰਵਾ ਸਕਦੇ ਹਨ। ਜੇਕਰ ਬਿਨੇ ਪੱਤਰ ਟੀਚਿਆਂ ਤੋਂ ਵੱਧ ਪ੍ਰਾਪਤ ਹੋਏ ਤਾਂ 8 ਮਾਰਚ ਨੂੰ ਸਵੇਰੇ 11 ਵਜੇ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਦੇ ਦਫਤਰ 'ਚ ਡਰਾਅ ਰਾਹੀਂ ਲਾਭਪਾਤਰੀਆਂ ਦੀ ਚੋਣ ਕੀਤੀ ਜਾਵੇਗੀ।
ਕਾਲੇ ਕਾਨੂੰਨਾਂ ਦੇ ਖਿਲਾਫ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ
NEXT STORY