ਖਡੂਰ ਸਾਹਿਬ - ਕਿਸਾਨਾਂ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਕਮੇਟੀ ਜਲਦੀ ਹੀ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦੇਵੇਗੀ, ਜਿਸ ਤੋਂ ਬਾਅਦ ਤੁਰੰਤ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਜਾਵੇਗਾ। ਜਦੋਂ ਕਿ ਕਿਸਾਨੀ ਕਰਜ਼ਾ ਮੁਆਫ ਕਰਨ ਦੀਆਂ ਤਿਆਰੀਆਂ ਆਖਰੀ ਪੜਾਅ 'ਤੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ ਜੋ ਸਮੇਂ-ਸਮੇਂ 'ਤੇ ਕਿਸਾਨਾਂ ਦੀ ਮਦਦ ਕਰਦੀ ਰਹੇਗੀ।
ਭਲਾਈਪੁਰ ਨੇ ਕਿਹਾ ਕਿ ਕੈਪਟਨ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਕਣਕ ਦੀ ਫਸਲ ਸਮੇਂ ਤੋਂ ਪਹਿਲਾਂ ਖਰੀਦ ਕੀਤੀ ਗਈ ਤੇ ਇਸੇ ਤਰ੍ਹਾਂ ਝੋਨੇ ਦੀ ਫਸਲ ਵੀ ਸਮੇਂ ਤੋਂ ਪਹਿਲਾਂ ਹੀ ਖਰੀਦੀ ਜਾਵੇਗੀ। ਇਸ ਦੌਰਾਨ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਟਕਸਾਲੀ ਕਾਂਗਰਸੀ ਆਗੂ ਬਾਪੂ ਦੀਵਾਨ ਸਿੰਘ ਸਰਲੀ ਦੇ ਗ੍ਰਹਿ ਵਿਖੇ ਪੁੱਜ ਕੇ ਉਨ੍ਹਾਂ ਦਾ ਹਾਲ-ਚਾਲ ਵੀ ਪੁੱਛਿਆ। ਇਸ ਸਮੇਂ ਪਿੰਦਰਜੀਤ ਸਿੰਘ ਸਰਲੀ ਮੈਂਬਰ ਪੀ. ਪੀ. ਸੀ. ਸੀ., ਹਰਪਾਲ ਸਿੰਘ ਜਲਾਲਾਬਾਦ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਜਿੰਦਾ ਰਾਮਪੁਰ ਜਨਰਲ ਸਕੱਤਰ, ਪਰਮਪ੍ਰੀਤ ਸਿੰਘ ਛੱਜਲਵੱਡੀ ਵਾਈਸ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਸੀਨੀਅਰ ਕਾਂਗਰਸੀ ਆਗੂ ਸਤਨਾਮ ਸਿੰਘ ਬਿੱਟੂ ਤਖਤੂਚੱਕ, ਇੰਦਰਪਾਲ ਸਿੰਘ ਗਗੜੇਵਾਲ, ਗੁਰਵਿੰਦਰ ਸਿੰਘ ਮੱਲ੍ਹਾ, ਗੁਰਨਿਸ਼ਾਨ ਸਿੰਘ ਬੱਗੀ ਨਾਗੋਕੇ, ਸਤਨਾਮ ਸਿੰਘ ਨਾਗੋਕੇ, ਜਗਤਾਰ ਸਿੰਘ ਤਿੰਮੋਵਾਲ, ਗੁਰਮੁੱਖ ਸਿੰਘ ਨੰਬਰਦਾਰ ਤਖਤੂਚੱਕ, ਸਰਪੰਚ ਸੁਖਮਨਜੀਤ ਸਿੰਘ ਬੋਦਲਕੀੜੀ, ਬਲਦੇਵ ਸਿੰਘ ਏਕਲਗੱਡਾ, ਪ੍ਰਧਾਨ ਗੁਰਧਿਆਨ ਸਿੰਘ ਬੋਦਲਕੀੜੀ, ਰਣਜੀਤ ਸਿੰਘ ਗੋਲਡੀ ਰਾਮਪੁਰ, ਗੁਰਬੱਲੀ ਸਿੰਘ ਰਾਮਪੁਰ ਤੇ ਬਲਬੀਰ ਸਿੰਘ ਦੋਧੀ ਆਦਿ ਹਾਜ਼ਰ ਸਨ।
ਸ਼ਹਿਰ ਦੇ ਵਾਤਾਵਰਣ 'ਚ ਘੁਲ ਚੁੱਕਿਐ 'ਜ਼ਹਿਰ', ਸਾਹ ਲੈਣ ਲਈ ਰੱਖਣੇ ਪੈ ਸਕਦੇ ਨੇ ਆਕਸੀਜਨ ਸਿਲੰਡਰ!
NEXT STORY