ਅੰਮ੍ਰਿਤਸਰ (ਇੰਦਰਜੀਤ) - ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ 'ਤੇ ਕਰੋੜਾਂ ਦੀ ਲਾਗਤ ਨਾਲ ਬਣਾਇਆ ਗਿਆ ਧੁੰਦ-ਰੋਕੂ ਸਿਸਟਮ ਫਿਲਹਾਲ ਜਹਾਜ਼ਾਂ ਦੇ ਚਾਲਕ ਦਲ ਲਈ ਜ਼ੀਰੋ ਸਾਬਿਤ ਹੋ ਰਿਹਾ ਹੈ। ਇਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੰਬੇ ਸਮੇਂ ਤੋਂ ਹਵਾਈ ਮੁਸਾਫਿਰਾਂ ਨੂੰ ਉਡਾਣਾਂ ਲੇਟ ਪੁੱਜਣ ਦੀਆਂ ਸਰਦੀਆਂ ਦੇ ਦਿਨਾਂ 'ਚ ਮੁਸ਼ਕਿਲ ਆ ਰਹੀ ਸੀ।
ਇਸ ਸਮੱਸਿਆ ਦਾ ਹੱਲ ਕਰਨ ਲਈ ਏਅਰਪੋਰਟ ਅਥਾਰਟੀ ਨੇ ਕੇਂਦਰ ਸਰਕਾਰ ਦੇ ਬਜਟ ਨਾਲ ਕੈਟ-3 ਸਿਸਟਮ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਪਿਛਲੇ 2 ਸਾਲਾਂ ਤੋਂ ਉਸਾਰੀ ਅਧੀਨ ਕੈਟ-3 ਸਿਸਟਮ ਵਿਚ 100 ਕਰੋੜ ਰੁਪਏ ਤੋਂ ਵੱਧ ਖਰਚਾ ਆਇਆ। ਪਿਛਲੇ ਦਿਨੀਂ ਕੈਟ-3 ਸਿਸਟਮ ਸ਼ੁਰੂ ਹੋ ਚੁੱਕਾ ਹੈ ਪਰ ਚਾਲਕ ਦਲ ਦੇ ਸਾਹਮਣੇ ਸਮੱਸਿਆ ਆ ਰਹੀ ਹੈ ਕਿ ਉਹ ਇਸ ਸਿਸਟਮ ਦਾ ਲਾਭ ਨਹੀਂ ਉਠਾ ਰਹੇ, ਹਾਲਾਂਕਿ ਇਹ ਸਿਸਟਮ ਆਪਣਾ ਕੰਮ ਕਰ ਰਿਹਾ ਹੈ। ਅੰਮ੍ਰਿਤਸਰ ਖੇਤਰ ਬਾਰੇ ਸਦੀਆਂ ਤੋਂ ਕਹਾਵਤ ਚੱਲਦੀ ਆ ਰਹੀ ਹੈ ਕਿ ਇਥੋਂ ਦੀ ਸਰਦੀ ਪੂਰੇ ਦੇਸ਼ ਦੇ ਮੈਦਾਨੀ ਇਲਾਕਿਆਂ 'ਚੋਂ ਸਭ ਤੋਂ ਵੱਧ ਹੈ। ਇਹੀ ਕਾਰਨ ਹੈ ਕਿ ਅੰਮ੍ਰਿਤਸਰ ਅਤੇ ਇਸ ਦੇ ਨੇੜਲੇ ਖੇਤਰਾਂ ਵਿਚ ਵੀ ਸਰਦੀ ਦੇ ਸਮੇਂ ਧੁੰਦ ਵੀ ਹੋਰ ਜ਼ਿਆਦਾ ਗਹਿਰੀ ਹੁੰਦੀ ਹੈ, ਹਾਲਾਂਕਿ ਦੂਜੇ ਮੈਦਾਨੀ ਖੇਤਰਾਂ ਵਿਚ ਵੀ ਧੁੰਦ ਦਾ ਕਹਿਰ ਹਮੇਸ਼ਾ ਹੀ ਸਰਦੀਆਂ ਵਿਚ ਹੁੰਦਾ ਹੈ ਪਰ ਅੰਮ੍ਰਿਤਸਰ ਖੇਤਰ 'ਚ ਸੰਘਣੀ ਧੁੰਦ ਹੋਣ ਕਾਰਨ ਵਿਜ਼ੀਬਿਲਟੀ ਦਾ ਜ਼ੀਰੋ ਹੋ ਜਾਣਾ ਇਕ ਆਮ ਗੱਲ ਹੈ।
ਵਿਜ਼ੀਬਿਲਟੀ ਫਿਰ ਬਣ ਰਹੀ ਸਮੱਸਿਆ
ਧੁੰਦ-ਰੋਕੂ ਸਿਸਟਮ (ਕੈਟ-3) ਬਾਰੇ ਪਿਛਲੇ ਕਈ ਸਾਲਾਂ ਤੋਂ ਐਲਾਨ ਕੀਤੇ ਜਾ ਰਹੇ ਸਨ ਕਿ ਇਸ ਦੇ ਲਾਗੂ ਹੋਣ ਤੋਂ ਬਾਅਦ ਧੁੰਦ ਦੇ ਬਾਵਜੂਦ ਜਹਾਜ਼ ਆਸਾਨੀ ਨਾਲ ਲੈਂਡ ਕਰ ਸਕਣਗੇ ਅਤੇ ਉਡਾਣਾਂ ਭਰਨਗੇ, ਹਾਲਾਂਕਿ ਇਸ ਬਾਰੇ ਇਹ ਵੀ ਦਾਅਵੇ ਕੀਤੇ ਜਾ ਰਹੇ ਸਨ ਕਿ ਜ਼ੀਰੋ ਵਿਜ਼ੀਬਿਲਟੀ ਵਿਚ ਵੀ ਇਹ ਸਿਸਟਮ ਆਪਣਾ ਕੰਮ ਕਰੇਗਾ ਪਰ ਸ਼ੁਰੂ ਹੋਣ ਤੋਂ ਬਾਅਦ ਪਤਾ ਲੱਗਾ ਹੈ ਕਿ ਕੈਟ-3 ਸਿਸਟਮ ਵੀ 50 ਮੀਟਰ ਦੀ ਦੂਰੀ ਤੱਕ ਵਿਜ਼ੀਬਿਲਟੀ ਦੇ ਹੇਠਾਂ ਕੰਮ ਨਹੀਂ ਕਰ ਸਕਦਾ, ਮਤਲਬ 50 ਮੀਟਰ ਦੇ ਅੰਦਰ ਵੀ ਜੇਕਰ ਧੁੰਦ ਹੋਵੇ ਤਾਂ ਸਿਸਟਮ ਚਾਲੂ ਹੋਣ ਤੋਂ ਬਾਅਦ ਚਾਲਕ ਦਲ ਨੂੰ ਇਸ ਦੀ ਵਿਜ਼ੀਬਿਲਟੀ ਨਹੀਂ ਮਿਲੇਗੀ ਅਤੇ ਜਹਾਜ਼ ਦੀ ਲੈਂਡਿੰਗ ਅਸੰਭਵ ਹੋ ਜਾਵੇਗੀ।
ਕਿਵੇਂ ਕੰਮ ਕਰਦੀ ਹੈ ਕੈਟ-3
ਸਿਸਟਮ ਮੁਤਾਬਕ ਏਅਰਪੋਰਟ ਦੇ ਰਨਵੇ 'ਤੇ ਇਸ ਪ੍ਰਕਾਰ ਫਲਾਈਟਾਂ ਦਾ ਜਾਲ ਵਿਛਾਇਆ ਜਾਂਦਾ ਹੈ ਕਿ ਜਿਵੇਂ ਹੀ ਜਹਾਜ਼ ਲੈਂਡ ਕਰਦਾ ਹੈ ਤਾਂ ਰਨਵੇ 'ਤੇ ਚਮਕਦੀਆਂ ਹੋਈਆਂ ਲਾਈਟਾਂ ਜਹਾਜ਼ ਦੇ ਅੱਗੇ-ਅੱਗੇ ਭੱਜਦੀਆਂ ਹਨ ਤੇ ਚਾਲਕ ਦਲ ਨੂੰ ਰਸਤਾ ਦਿਖਾਉਂਦੀਆਂ ਹਨ। ਜਿਧਰ-ਜਿਧਰ ਲਾਈਟਾਂ ਚਮਕਦੀਆਂ ਜਾਂਦੀਆਂ ਹਨ ਉਸੇ ਪਾਸੇ ਜਹਾਜ਼ ਲਾਈਟਾਂ ਦੇ ਪਿੱਛੇ ਭੱਜਦਾ ਹੋਇਆ ਆਪਣੀ ਮੰਜ਼ਿਲ ਤੱਕ ਪੁੱਜਦਾ ਹੈ। ਇਹ ਸਿਸਟਮ ਪੂਰੇ ਸੰਸਾਰ ਵਿਚ ਕਾਫੀ ਪ੍ਰਭਾਵਸ਼ਾਲੀ ਮੰਨਿਆ ਜਾ ਰਿਹਾ ਹੈ, ਜੋ ਕਿ ਇਸ ਹਵਾਈ ਅੱਡੇ 'ਤੇ ਕੰਮ ਕਰਨ ਦੇ ਬਾਵਜੂਦ ਕਾਰਗਰ ਸਿੱਧ ਨਹੀਂ ਹੋ ਰਿਹਾ।
ਉਡਾਣਾਂ ਲੇਟ ਹੋਣ ਨਾਲ ਮੁਸਾਫਿਰ ਪ੍ਰੇਸ਼ਾਨ
ਅੰਮ੍ਰਿਤਸਰ ਏਅਰਪੋਰਟ 'ਤੇ ਇਸ ਅਚਾਨਕ ਪੈਣ ਵਾਲੀ ਧੁੰਦ ਦੇ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹਾਲਾਂਕਿ ਨਵੰਬਰ ਦੇ ਪਹਿਲੇ ਹਫ਼ਤੇ ਪੰਜਾਬ ਦੇ ਮੈਦਾਨੀ ਖੇਤਰਾਂ ਵਿਚ ਧੁੰਦ ਦਾ ਕਹਿਰ ਨਹੀਂ ਹੁੰਦਾ ਪਰ ਅੰਮ੍ਰਿਤਸਰ ਵਿਚ ਪਿਛਲੇ 2 ਦਿਨਾਂ ਤੋਂ ਪੈ ਰਹੀ ਬੇਮੌਸਮੀ ਧੁੰਦ ਨੇ ਜਿਥੇ ਪੂਰੇ ਖੇਤਰ ਵਿਚ ਆਵਾਜਾਈ 'ਚ ਰੁਕਾਵਟ ਪਾ ਦਿੱਤੀ ਹੈ, ਉਥੇ ਹੀ ਏਅਰਪੋਰਟ 'ਤੇ ਵੀ ਇਸ ਦਾ ਪ੍ਰਭਾਵ ਸਪੱਸ਼ਟ ਦੇਖਣ ਨੂੰ ਮਿਲ ਰਿਹਾ ਹੈ ਕਿ ਬੀਤੇ ਦਿਨ ਸ਼ਾਮ ਦੇ ਸਮੇਂ 4 ਉਡਾਣਾਂ ਰੱਦ ਕਰਨੀਆਂ ਪਈਆਂ, ਜਦੋਂ ਕਿ ਇਨ੍ਹਾਂ ਵਿਚ 2 ਜਹਾਜ਼ ਤਾਂ ਅੰਮ੍ਰਿਤਸਰ ਏਅਰਪੋਰਟ ਦੇ ਕੋਲ ਹੋ ਕੇ ਲੈਂਡ ਨਾ ਹੋਣ ਦੀ ਸੂਰਤ ਵਿਚ ਵਾਪਸ ਦਿੱਲੀ ਉਤਾਰਨੇ ਪਏ।
ਕੀ ਕਹਿੰਦੇ ਹਨ ਏਅਰਪੋਰਟ ਦੇ ਚੀਫ ਡਾਇਰੈਕਟਰ?
ਇਸ ਸਬੰਧੀ ਗੱਲ ਕਰਨ 'ਤੇ ਅੰਮ੍ਰਿਤਸਰ ਏਅਰਪੋਰਟ ਦੇ ਚੀਫ ਡਾਇਰੈਕਟਰ ਮਨੋਜ ਚਨਸੋਲੀਆ ਨੇ ਦੱਸਿਆ ਕਿ ਕੈਟ-3 ਸਹੂਲਤ ਕੰਮ ਕਰ ਰਹੀ ਹੈ ਪਰ ਇਸ ਵਿਚ ਜ਼ੀਰੋ ਵਿਜ਼ੀਬਿਲਟੀ ਕਾਰਨ ਜਹਾਜ਼ ਚਾਲਕਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ। ਇਸ ਕਾਰਨ ਜਹਾਜ਼ ਜ਼ੀਰੋ ਵਿਜ਼ੀਬਿਲਟੀ ਵਿਚ ਉਡਾਣ ਨਹੀਂ ਭਰ ਸਕਦੇ।
ਪੰਜਾਬ ਸਰਕਾਰ ਨੂੰ ਨਹੀਂ 55 ਲੱਖ ਵਿਦਿਆਰਥੀਆਂ ਦੀ ਸਿਹਤ ਦਾ ਖਿਆਲ
NEXT STORY