ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਦੀ ਸੁਖ਼ਨਾ ਝੀਲ 'ਤੇ ਸ਼ਨੀਵਾਰ ਨੂੰ ਭਾਰਤੀ ਸੈਨਾ ਦਿਵਸ ਦੀ 90ਵੀਂ ਵਰ੍ਹੇਗੰਢ 'ਤੇ ਏਅਰਸ਼ੋਅ ਕਰਵਾਇਆ ਜਾ ਰਿਹਾ ਹੈ। ਏਅਰਸ਼ੋਅ ਦੇਖਣ ਲਈ 35 ਹਜ਼ਾਰ ਦੇ ਕਰੀਬ ਲੋਕ ਪੁੱਜੇ ਹੋਏ ਹਨ। ਏਅਰਸ਼ੋਅ 'ਚ ਲੋਕ ਹਵਾਈ ਫ਼ੌਜ ਵੱਲੋਂ ਦਿਖਾਏ ਜਾ ਰਹੇ ਰੋਮਾਂਚ ਦਾ ਨਜ਼ਾਰਾ ਲੈ ਰਹੇ ਹਨ। ਇਸ ਸ਼ੋਅ ਦੀ ਮੁੱਖ ਮਹਿਮਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹਨ। ਇਹ ਵੀ ਪੜ੍ਹੋ : 'ਏਅਰਸ਼ੋਅ' ਦੇਖਣ ਲਈ ਅੱਜ ਚੰਡੀਗੜ੍ਹ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੂਰਾ ਸ਼ਹਿਰ ਹਾਈ ਅਲਰਟ 'ਤੇ

ਹਵਾਈ ਫ਼ੌਜ ਦੀ ਪਰੇਡ ਨਾਲ ਏਅਰਸ਼ੋਅ ਦਾ ਮੁੱਖ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਸੁਖ਼ਨਾ ਝੀਲ 'ਤੇ ਫਾਈਟਰ ਜੈੱਟ ਉਡਾਣਾਂ ਭਰ ਰਹੇ ਹਨ। ਇਸ ਵਾਰ ਏਅਰਫੋਰਸ ਡੇਅ ਦੀ ਪਰੇਡ ਦਾ ਆਯੋਜਨ ਗਾਜ਼ੀਆਬਾਦ ਦੇ ਹਿੰਡਨ ਏਅਰਫੋਰਸ ਸਟੇਸ਼ਨ ਤੋਂ ਬਾਅਦ ਚੰਡੀਗੜ੍ਹ 'ਚ ਹੋ ਰਿਹਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੋਣ ਵਾਲੇ 'ਏਅਰਸ਼ੋਅ' 'ਤੇ ਮੀਂਹ ਦਾ ਪਰਛਾਵਾਂ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਾਵਧਾਨ ! ਜੇਕਰ ਤੁਹਾਡੇ ਕੋਲੋਂ 100 ਗ੍ਰਾਮ ਵੀ ਪਲਾਸਟਿਕ ਫੜਿਆ ਗਿਆ ਤਾਂ ਹੋਵੇਗਾ 2 ਹਜ਼ਾਰ ਰੁਪਏ ਜੁਰਮਾਨਾ
NEXT STORY