ਲੁਧਿਆਣਾ (ਮੁੱਲਾਂਪੁਰੀ) : ਮਹਾਂਨਗਰ ਲੁਧਿਆਣਾ 'ਚ ਲੋਕ ਸਭਾ ਸੀਟ ਨੂੰ ਲੈ ਕੇ ਜਿੱਥੇ ਅਕਾਲੀ-ਭਾਜਪਾ ਗਠਜੋੜ ਇਸ ਵਾਰ ਇਹ ਸੀਟ ਭਾਜਪਾ ਦੇ ਖਾਤੇ ਛੱਡਣ ਦੀ ਤਿਆਰੀ 'ਚ ਦੱਸਿਆ ਜਾ ਰਿਹਾ ਹੈ ਅਤੇ ਉਸ ਦੇ ਬਦਲੇ ਸਿੱਖਾਂ ਦੇ ਮੱਕੇ ਵਜੋਂ ਜਾਣੇ ਜਾਂਦੇ ਸ੍ਰੀ ਅੰਮ੍ਰਿਤਸਰ ਸਾਹਿਬ, ਜਿਸ ਲਈ ਦੋਹਾਂ ਪਾਰਟੀਆਂ ਦੀ ਅੰਦਰ ਖਾਤੇ ਗੁੱਲ ਮੁੱਕ ਚੁੱਕੀ ਹੈ ਪਰ ਫਿਰ ਵੀ ਲੁਧਿਆਣਾ ਤੋਂ ਅਕਾਲੀ ਦਲ ਆਪਣੀ ਦਾਅਵੇਦਾਰੀ ਉਸੇ ਤਰ੍ਹਾਂ ਠੋਕ ਰਿਹਾ ਹੈ ਅਤੇ ਇਸ ਸੀਟ 'ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਇਆਲੀ, ਸਾਬਕਾ ਵਿਧਾਇਕ ਰਣਜੀਤ ਢਿੱਲੋਂ ਦੇ ਨਾਂ ਪਹਿਲਾਂ ਚੱਲ ਰਹੇ ਸਨ ਸਿਆਸੀ ਹਲਕਿਆਂ 'ਚ ਇਕ ਹੋਰ ਨਵਾਂ ਨਾਂ ਸਾਬਕਾ ਮੰਤਰੀ ਦੇ ਬੇਟੇ ਦਾ ਬੋਲਣ ਲੱਗ ਪਿਆ ਹੈ। ਭਾਵੇਂ ਅਜੇ ਉਸ ਨੇ ਕੋਈ ਪ੍ਰਾਇਮਰੀ ਚੋਣ ਵੀ ਨਹੀਂ ਲੜੀ ਪਰ ਪਿਛਲੇ ਸਮੇਂ ਆਪਣੇ ਪਿਤਾ ਨਾਲ ਆਪਣੇ ਹਲਕੇ 'ਚ ਕੀਤੇ ਕੰਮ ਚਰਚਾ 'ਚ ਹੋਣ ਕਾਰਨ ਖਾਸ ਕਰਕੇ ਨੌਜਵਾਨਾਂ ਦਾ ਚਹੇਤਾ ਦੱਸਿਆ ਜਾ ਰਿਹਾ ਹੈ। ਉਸ ਦਾ ਨਾਂ ਆਉਣ 'ਤੇ ਪਤਾ ਲੱਗਾ ਹੈ ਕਿ ਲੁਧਿਆਣੇ 'ਚ ਫਿਲਹਾਲ ਨੌਜਵਾਨ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਮੁਕਾਬਲਾ ਨੌਜਵਾਨ ਵਿਧਾਇਕ ਬੈਂਸ ਨਾਲ ਹੋਣ ਦੇ ਆਸਾਰ ਹਨ, ਜਿਸ ਦੇ ਚੱਲਦਿਆਂ ਸ਼ਾਇਦ ਅਕਾਲੀ ਦਲ ਇਸ ਤਰ੍ਹਾਂ ਦੇ ਨੌਜਵਾਨ ਨੂੰ ਉਤਾਰ ਕੇ ਮੈਦਾਨ 'ਚ ਲਾਹਾ ਲੈ ਸਕੇ। ਜਦੋਂ ਇਸ ਸਬੰਧੀ ਜ਼ਿਲਾ ਪ੍ਰਧਾਨ ਰਣਜੀਤ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਪਾਰਟੀ, ਜਿਸ ਨੂੰ ਟਿਕਟ ਦੇਵੇ ਭਾਵੇਂ ਉਹ ਨਵਾਂ ਪੁਰਾਣਾ ਹੋਵੇ, ਅਸੀਂ ਤਾਂ ਪਾਰਟੀ ਦੇ ਹੁਕਮਾਂ 'ਤੇ ਫੁੱਲ ਚੜ੍ਹਾ ਦਿਆਂਗੇ।
ਬਠਿੰਡਾ: ਕੱਪੜਾ ਫੈਕਟਰੀ 'ਚ ਹੋਇਆ ਧਮਾਕਾ, 1 ਮਜ਼ਦੂਰ ਦੀ ਮੌਤ
NEXT STORY