ਭਿੱਖੀਵਿੰਡ/ਖਾਲੜਾ (ਸੁਖਚੈਨ/ਅਮਨ)- ਪੰਜਾਬ ਦੀ ਜਨਤਾ ਨੇ ਅਕਾਲੀ ਭਾਜਪਾ ਅਤੇ ਆਮ ਅਦਮੀ ਪਾਰਟੀ ਨੂੰ ਜਿਸ ਤਰ੍ਹਾਂ ਨਾਲ ਨਿਕਾਰਿਆ ਹੈ ਉਹ ਇਤਹਾਸ ਅਗਵਾਹ ਹੈ ਅਤੇ ਇਸੇ ਤਰ੍ਹਾਂ ਹੀ ਗੁਰਦਾਸਪੁਰ ਚੋਣਾਂ ਵਿਚ ਇਨ੍ਹਾਂ ਦੋਹਾਂ ਪਾਰਟੀਆਂ ਦਾ ਹਾਲ ਹੋਵੇਗਾ ਅਤੇ ਕਾਂਗਰਸ ਪਾਰਟੀ ਇਕ ਵੱਡੀ ਜਿੱਤ ਹਾਸਲ ਕਰਕੇ ਇਕ ਇਤਹਾਸ ਹੀ ਰਚ ਦੇਵੇਗੀ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਹਲਕਾ ਵਿਧਾਇਕ ਸ. ਸੁਖਪਾਲ ਸਿੰਘ ਭੁੱਲਰ ਹੋਰਾਂ ਗੁਰਦਾਸਪੁਰ ਵਿਖੇ ਕਾਂਗਰਸੀ ਉਮੀਦਵਾਰ ਦੇ ਹੱਕ 'ਚ ਕੀਤੇ ਗਏ ਵੱਖ-ਵੱਖ ਜਲਸਿਆਂ ਨੂੰ ਸੰਬੋਧਨ ਕਰਨ ਉਪੰਰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਦੀ ਜੋ ਅਸਲੀਅਤ ਸਾਹਮਣੇ ਆਈ ਹੈ ਉਹ ਇਕ ਸ਼ਰਮ ਵਾਲੀ ਗੱਲ ਹੈ ਕਿਉਂਕਿ ਇਸ ਦੀ ਇੰਨੀ ਮਾੜੀ ਹਰਕਤ ਸਾਹਮਣੇ ਆਈ ਹੈ ਕਿ ਅਕਾਲੀ ਦਲ ਹੁਣ ਕਿਹੜੇ ਮੂੰਹ ਨਾਲ ਜਨਤਾ 'ਚ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਇਸ ਤਰ੍ਹਾਂ ਦੀ ਪਾਰਟੀ ਨੂੰ ਕਦੇ ਵੀ ਪਸੰਦ ਨਹੀਂ ਕਰਦੇ ਕਿਉਂਕਿ ਆਪਣੇ-ਆਪ ਨੂੰ ਸਿੱਖ ਅਖਵਾਉਣ ਵਾਲੇ ਇਹ ਆਗੂ ਤਾਂ ਇੰਨੇ ਮਾੜੇ ਕੰਮਾਂ 'ਤੇ ਉਤਰ ਆਏ ਹਨ ਕਿ ਇਨ੍ਹਾਂ ਸਿੱਖਾਂ ਦੇ ਸਿਰ ਹੀ ਨੀਵੇ ਕਰ ਦਿੱਤੇ ਹਨ ਕਿਉਂ? ਇਹ ਲੰਗਾਹ ਅਕਾਲੀ ਦਲ ਦਾ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਨ ਉਨ੍ਹਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਖੁਦ ਆਪ ਹੁਣ ਅਸਤੀਫਾ ਦੇ ਦੇਣਾ ਚਹੀਦਾ। ਉਨ੍ਹਾਂ ਕਿਹਾ ਕਿ ਜਨਤਾ ਹੁਣ ਇਸ ਪਾਰਟੀ ਤੋਂ ਇਸ ਤਰ੍ਹਾਂ ਨਾਲ ਨਰਾਜ਼ ਹੋ ਚੁੱਕੀ ਹੈ ਕਿ ਆਉਣ ਵਾਲੇ ਸਮੇਂ ਅੰਦਰ ਇਨ੍ਹਾਂ ਨੂੰ ਇਸ ਤੋਂ ਵੀ ਮਾੜੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਭੁੱਲਰ ਨੇ ਕਿਹਾ ਕਿ ਕਿੱਥੇ ਹਨ ਉਹ ਅਕਾਲੀ ਦਲ ਦੇ ਬੁਲਾਰੇ ਅੱਜ ਜੋ ਆਪਣੇ ਆਪ ਨੂੰ ਉੱਚ ਸਿੱਖ ਅਖਵਾਉਂਦੇ ਹਨ ਹੁਣ ਕਿਉਂ ਕੁਝ ਬੋਲਣ ਤੋਂ ਭੱਜ ਰਹੇ ਹਨ ਅਤੇ ਜੇ ਕੋਈ ਬੋਲਿਆ ਵੀ ਹੈ ਤਾਂ ਜਿਸ ਤਰ੍ਹਾਂ ਨਾਲ ਕਿਹਾ ਗਿਆ ਕਿ ਕਾਂਗਰਸ ਪਾਰਟੀ ਦੀ ਇਹ ਚਾਲ ਹੈ ਪਰ ਨਹੀਂ ਮੈ ਇਹ ਗੱਲ ਇਨ੍ਹਾਂ ਲੋਕਾਂ ਨੂੰ ਦੱਸ ਦੇਣੀ ਚਾਹੀਦੀ ਹੈ ਕਿ ਕਾਂਗਰਸ ਪਾਰਟੀ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੀ ਤੇ ਨਾਂ ਹੀ ਕਰਨ ਵਾਲਿਆਂ ਨੂੰ ਬਰਦਾਸ਼ ਕਰਦੀ ਹੈ ਇਹ ਕੁਝ ਇਨ੍ਹਾਂ ਅਕਾਲੀਆਂ ਨੂੰ ਹੀ ਕਰਨਾ ਆਇਆ ਹੈ, ਜੋ ਪੂਰੀ ਤਰ੍ਹਾਂ ਨਾਲ ਜਗ ਜ਼ਾਹਿਰ ਹੋ ਗਿਆ ਹੈ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਨੂੰ ਦੱਸਣ ਕਿ ਇਹ ਕੁਝ ਕਰਨ ਵਾਲਿਆਂ ਨੂੰ ਇਨ੍ਹਾਂ ਦੀ ਪਾਰਟੀ ਮਾਨਤਾ ਦਿੰਦੀ ਹੈ ਅਤੇ ਕੁਝ ਤਾਂ ਇਨ੍ਹਾਂ ਨੂੰ ਸਿੱਖੀ ਸਿਧਾਂਤਾਂ ਦਾ ਖਿਆਲ ਰੱਖਣਾ ਚਹੀਦਾ ਹੈ ਅੱਜ ਹਰੇਕ ਸਿੱਖ ਦਾ ਇਨ੍ਹਾਂ ਮੰਨ ਨੂੰ ਢਾਹ ਲੱਗੀ ਹੈ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਰੇਸ਼ਮ ਸਿੰਘ ਬਾਸਰਕੇ, ਚਾਨਣ ਸਿੰਘ ਬਾਸਰਕੇ, ਹਰਪ੍ਰੀਤ ਸਿੰਘ ਹਰਜੀ ਸਿੰਘਪੁਰਾਂ, ਜਥੇਦਾਰ ਹਰਪਾਲ ਸਿੰਘ ਬਲੇਰ, ਗਗਨ ਸੁਰਸਿੰਘ, ਪ੍ਰਭਦੀਪ ਸਿੰਘ ਸੋਨੂੰ ਸਰਪੰਚ ਸੁਰਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਦਿਆਰਥਣ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਆਤਮ-ਹੱਤਿਆ
NEXT STORY