ਚੰਡੀਗੜ੍ਹ : ਗਿੱਦੜਬਾਹਾ ਤੋਂ ਅਕਾਲੀ ਹਲਕਾ ਇੰਚਾਰਜ ਡਿੰਪੀ ਢਿੱਲੋਂ ਦੇ ਭਰਾ ਸੰਨੀ ਢਿੱਲੋਂ ਦਾ ਦਬੰਗਈ ਰੂਪ ਸਾਹਮਣੇ ਆਇਆ ਹੈ। ਸੰਨੀ ਢਿੱਲੋਂ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਉਹ ਪਾਰਕਿੰਗ ਮੁਲਾਜ਼ਮਾਂ ਨਾਲ ਉਲਝਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਅਲਾਂਤੇ ਮਾਲ ਦੀ ਦੱਸੀ ਜਾ ਰਹੀ ਹੈ, ਜਿੱਥੇ ਸੰਨੀ ਪਾਰਕਿੰਗ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਕਰਦੇ ਦਿਖਾਈ ਦੇ ਰਹੇ ਹੈ। ਸੰਨੀ ਢਿੱਲੋਂ ਗੱਡੀ ਨੂੰ ਲੱਗੇ ਤਾਲੇ ਨੂੰ ਲੈ ਕੇ ਉਲਝ ਰਹੇ ਹਨ।
ਬੇਸ਼ੱਕ ਵੀਡੀਓ 'ਚ ਪੂਰਾ ਮਾਮਲਾ ਸਪੱਸ਼ਟ ਨਹੀਂ ਹੋ ਰਿਹਾ ਹੈ ਪਰ ਜਦੋਂ ਇਸ ਸਬੰਧੀ ਸੰਨੀ ਢਿੱਲੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਰਾ ਰੌਲਾ ਪਾਰਕਿੰਗ ਮੁਲਾਜ਼ਮਾਂ ਵਲੋਂ ਮਹਿੰਗੀ ਐਨਕ ਚੋਰੀ ਹੋਣ ਨੂੰ ਲੈ ਕੇ ਪਿਆ ਹੈ, ਹਾਲਾਂਕਿ ਬਾਅਦ 'ਚ ਉਨ੍ਹਾਂ ਵਲੋਂ ਮੁਆਫੀ ਮੰਗਣ 'ਤੇ ਗੱਲ ਖਤਮ ਹੋ ਗਈ। ਖੈਰ ਗੱਲ ਭਾਵੇਂ ਕੋਈ ਵੀ ਹੋਵੇ, ਪਰ ਇਕ ਸੁਲਝੇ ਹੋਏ ਸਿਆਸੀ ਪਰਿਵਾਰ ਨਾਲ ਸਬੰਧਤ ਹੋਣ ਦੇ ਨਾਤੇ ਸੰਨੀ ਢਿੱਲੋਂ ਵਲੋਂ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ, ਉਹ ਬਿਨ੍ਹਾਂ ਸ਼ੱਕ ਸਹੀ ਨਹੀਂ ਹੈ।
ਮੋਗਾ: ਸ਼ਹੀਦ ਜੈਮਲ ਦੀ ਪਤਨੀ ਨੇ ਸਰਕਾਰ ਤੋਂ ਮੰਗਿਆ ਜਵਾਬ
NEXT STORY