ਹੁਸ਼ਿਆਰਪੁਰ (ਘੁੰਮਣ)— ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਸਾਬਕਾ ਪ੍ਰਧਾਨ ਅਤੇ ਕੌਮੀ ਮੀਤ ਪ੍ਰਧਾਨ ਮਨਜੀਤ ਸਿੰਘ ਦਸੂਹਾ ਨੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਵੱਡਾ ਝੱਟਕਾ ਲੱਗਾ ਹੈ। ਸ. ਦਸੂਹਾ ਦਾ ਦੋਆਬੇ ਅੰਦਰ ਵੱਡਾ ਅਧਾਰ ਹੈ ਜੋ ਕਿ ਟਕਸਾਲੀ ਲੀਡਰ ਵਜੋਂ ਜਾਣੇ ਜਾਂਦੇ ਹਨ।
ਮਨਜੀਤ ਦਸੂਹਾ ਨੇ ਪ੍ਰੈੱਸ ਮੀਟਿੰਗ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਅਕਾਲੀ ਦਲ ਦੀ ਸ਼ਮੂਲੀਅਤ ਦੇ ਦੋਸ਼ ਲੱਗਣੇ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਡੇਰਾ ਸੱਚਾ ਸੌਦਾ ਸਾਧ ਨੂੰ ਪੋਸ਼ਾਕ ਭੇਟ ਕਰਨ ਦਾ ਜੋ ਮਾਮਲਾ ਮੀਡੀਆ 'ਚ ਚੱਲ ਰਿਹਾ ਹੈ, ਉਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਹੁਣ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਦੀ ਹੋਂਦ ਬਚਾਉਣ ਅਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਨੂੰ ਸੁਲਝਾਉਣ ਲਈ ਜੋ ਕਦਮ ਚੁੱਕਿਆ ਹੈ, ਇਸ ਲਈ ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹੋਇਆ ਹਾਂ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੀ ਆਨ ਅਤੇ ਸ਼ਾਨ ਬਹਾਲ ਕਰਨਗੇ। ਇਹ ਸ਼ਹੀਦਾਂ ਦੀ ਜਥੇਬੰਦੀ ਹੈ ਅਤੇ ਉਸੇ ਮਾਰਗ 'ਤੇ ਚੱਲਣਗੇ। ਜਦਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਆਪਣੀ ਜਗੀਰ ਬਣਾ ਲਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਦੇ 29 ਨਵੇਂ ਮਾਮਲੇ ਆਏ ਸਾਹਮਣੇ, 394 ਦੀ ਰਿਪੋਰਟ ਆਈ ਨੈਗੇਟਿਵ
ਇਹ ਵੀ ਪੜ੍ਹੋ: ਪ੍ਰੇਮਿਕਾ ਦੀ ਜ਼ਿੱਦ, ਪ੍ਰੇਮੀ ਦੇ ਘਰ ਬਾਹਰ ਲਾਇਆ ਧਰਨਾ, 'ਮੇਰਾ ਇਹਦੇ ਨਾਲ ਵਿਆਹ ਕਰਵਾਓ' (ਵੀਡੀਓ)
ਅੱਜ ਲੜਾਈ ਕੁਰਸੀਆਂ ਦੀ ਨਹੀਂ ਸਗੋਂ ਧਰਮ ਦੀ ਹੈ : ਸੁਖਦੇਵ ਢੀਂਡਸਾ
ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਕੁਰਸੀਆਂ ਦੀ ਲੜਾਈ ਨਹੀਂ ਹੈ ਸਗੋਂ ਧਰਮ ਦੀ ਲੜਾਈ ਹੈ। ਇਕ ਪਾਸੇ ਧਰਮ ਨੂੰ ਮੰਨਣ ਵਾਲੇ ਲੋਕ ਹਨ ਅਤੇ ਦੂਜੇ ਪਾਸੇ ਧਰਮ ਨੂੰ ਲੁੱਟਣ ਵਾਲੇ ਲੋਕ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਹਿੱਸੇਦਾਰ ਹਨ, ਲੋਕ ਉਨ੍ਹਾਂ ਨੂੰ ਸਜ਼ਾ ਜਰੂਰ ਦੇਣਗੇ। ਢੀਂਡਸਾ ਨੇ ਕਿਹਾ ਕਿ ਸਾਡਾ ਕਾਫਲਾ ਦਿਨੋਂ-ਦਿਨ ਵਧ ਰਿਹਾ ਹੈ। ਲੋਕ ਆਪ-ਮੁਹਾਰੇ ਸਾਡੇ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਦਸੂਹਾ ਦੇ ਪਾਰਟੀ 'ਚ ਆਉਣ ਨਾਲ ਸਾਨੂੰ ਦੋਆਬੇ 'ਚ ਹੋਰ ਵੀ ਬਲ ਮਿਲਿਆ ਹੈ।
ਇਹ ਵੀ ਪੜ੍ਹੋ: ਭਾਈ ਮੋਹਕਮ ਸਿੰਘ ਸੁਖਦੇਵ ਸਿੰਘ ਢੀਂਡਸਾ ਦੇ ਧੜੇ 'ਚ ਹੋਏ ਸ਼ਾਮਲ
ਇਹ ਵੀ ਪੜ੍ਹੋ: ਪਿਆਰ ਦੀਆਂ ਪੀਂਘਾਂ ਪਾ ਕੇ ਨਾਬਾਲਗ ਲੜਕੀ ਨਾਲ ਬੇਸ਼ਰਮੀ ਦੀਆਂ ਕੀਤੀਆਂ ਹੱਦਾਂ ਪਾਰ
ਕੈਪਟਨ ਨੂੰ ਵੀ ਲਾਏ ਰਗੜ੍ਹੇ
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਈ ਕਾਰਗੁਜ਼ਾਰੀ ਨਹੀਂ ਹੈ। ਜਿਨ੍ਹੇ ਵੀ ਵਾਅਦੇ ਕੀਤੇ, ਸਭ ਝੂਠੇ ਸਾਬਤ ਹੋਏ। ਸਿਰਫ ਕੋਰੋਨਾ ਦੇ ਸਹਾਰੇ ਟਾਈਮ ਪਾਸ ਕੀਤਾ ਜਾ ਰਿਹਾ ਹੈ। ਇਸ ਮੌਕੇ ਦੇਸ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਨੇ ਕਿਹਾ ਕਿ ਜਿਹੜਾ ਹੱਕ ਤੇ ਸੱਚ ਦੀ ਗੱਲ ਕਰੇ ਉਸਨੂੰ ਬਾਦਲ ਪਰਿਵਾਰ ਕਾਂਗਰਸੀ ਕਹਿੰਦਾ ਹੈ ਜਦਕਿ ਕਾਂਗਰਸ ਨਾਲ ਆਪਣੀਆਂ ਸਾਂਝਾ ਨਿਭਾਅ ਰਿਹਾ ਹੈ। ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਜੀ ਆਇਆਂ ਨੂੰ ਆਖਿਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੇਵਾ ਸਿੰਘ ਸੇਖਵਾਂ ਸਾਬਕਾ ਕੈਬਨਿਟ ਮੰਤਰੀ, ਨਿਧੜਕ ਸਿੰਘ ਬਰਾੜ, ਦੇਸ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਪਰਮਜੀਤ ਸਿੰਘ ਖਾਲਸਾ, ਤਜਿੰਦਰ ਸਿੰਘ ਸੰਧੂ, ਹਰਬੰਸ ਸਿੰਘ ਮੰਝਪੁਰ, ਅਵਤਾਰ ਸਿੰਘ ਜੌਹਲ, ਗੁਰਚਰਨ ਸਿੰਘ ਚੰਨੀ, ਸਤਵਿੰਦਰਪਾਲ ਸਿੰਘ ਢੱਟ, ਕੁਲਵਿੰਦਰ ਸਿੰਘ ਜੰਡਾ ਆਦਿ ਸਮੇਤ ਹੋਰ ਆਗੂ ਵੀ ਮੌਜੂਦ ਸਨ।
ਇਹ ਵੀ ਪੜ੍ਹੋ: 25 ਕਰੋੜ ਦੀ ਠੱਗੀ ਕਰਨ ਵਾਲੇ ਵ੍ਹਿਜ਼ ਕੰਪਨੀ ਦੇ ਮਾਲਕ ਰਣਜੀਤ ਸਿੰਘ ਨੂੰ ਹੋਇਆ 'ਕੋਰੋਨਾ'
ਇਹ ਵੀ ਪੜ੍ਹੋ: ਜਲੰਧਰ: ਗੁਆਚੇ ਪਰਸ ਨੇ ਪਾਏ ਪੁਆੜੇ, ਫੁੱਟਬਾਲ ਚੌਂਕ ਨੇੜੇ ਦੇਰ ਰਾਤ ਭਿੜੀਆਂ ਦੋ ਧਿਰਾਂ
ਚਾਰ ਸਾਲ ਤਕ ਸਕੀ ਧੀ ਦੀ ਪੱਤ ਲੁੱਟਦਾ ਰਿਹਾ ਪਿਓ, ਕੁੜੀ ਨੇ ਇੰਝ ਸਾਹਮਣੇ ਲਿਆਂਦਾ ਦਿਲ ਕੰਬਾਊ ਸੱਚ
NEXT STORY