ਖਨੌਰੀ (ਹਰਜੀਤ) - ਅਨਾਜ ਮੰਡੀ ਵਿਖੇ ਇਕ ਨਿੱਜੀ ਬੈਂਕ ਵੱਲੋਂ ਕਰਵਾਏ ਗਏ ਪ੍ਰੋਗਰਾਮ 'ਚ ਸ਼ਿਰਕਤ ਕਰਨ ਮਗਰੋਂ ਸੀਨੀਅਰ ਕਾਂਗਰਸੀ ਆਗੂ ਸੱਸੀ ਸਿੰਗਲਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੂਬੇ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਅਕਾਲੀਆਂ 'ਤੇ ਵਿਅੰਗ ਕੱਸਦੇ ਹੋਏ ਕਿ ਕਿਹਾ ਕਿ ਅਕਾਲੀ ਕਿਹੜੇ ਮੂੰਹ ਨਾਲ ਅਤੇ ਕਿਹੜੇ ਮੁੱਦੇ 'ਤੇ ਸੈਸ਼ਨ ਵਿਚ ਬਹਿਸ ਕਰਨਾ ਚਾਹੁੰਦੇ ਹਨ। ਜੋ ਮੁੱਦੇ ਉਨ੍ਹਾਂ ਨੇ ਪਿਛਲੇ 10 ਸਾਲਾਂ ਦੌਰਾਨ ਆਪ ਬੀਜੇ ਹਨ ਅਤੇ ਹੁਣ ਉਨ੍ਹਾਂ ਹੀ ਮੁੱਦਿਆਂ 'ਤੇ ਇਹ ਝੂਠੇ ਹੰਝੂ ਵਹਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਪਿਛਲੇ 10 ਸਾਲਾਂ ਦੌਰਾਨ ਪੰਜਾਬ ਦੀ ਆਰਥਕਤਾ ਦੀ ਗੱਡੀ ਲੀਹੋਂ ਲਾਹ ਦਿੱਤੀ ਹੈ ਅਤੇ ਸੈਂਟਰ ਸਰਕਾਰ ਵੱਲੋਂ ਆਏ ਫੰਡਾਂ ਦੀ ਇਨ੍ਹਾਂ ਨੇ ਰੱਜ ਕੇ ਦੁਰਵਰਤੋਂ ਕੀਤੀ ਹੈ, ਜਿਸ ਦਾ ਸੰਤਾਪ ਅੱਜ ਪੂਰਾ ਪੰਜਾਬ ਭੋਗ ਰਿਹਾ ਹੈ ਤੇ ਜਿਸ ਨੂੰ ਦੋਬਾਰਾ ਤੋਂ ਲੀਹਾਂ 'ਤੇ ਲੈ ਕੇ ਆਉਣ ਲਈ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ ਪਰ ਜਲਦੀ ਹੀ ਸਾਡਾ ਪੰਜਾਬ ਪਹਿਲਾ ਵਾਂਗ ਆਰਥਕ ਤੌਰ 'ਤੇ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਵੇਗਾ। ਉਨ੍ਹਾਂ ਹਲਕਾ ਲਹਿਰੇ ਦੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਇਸ ਹਲਕੇ ਦੇ ਵਿਕਾਸ ਕੰਮਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਐੱਸ. ਡੀ. ਐੱਮ. ਮੂਨਕ ਵਿਕਰਮ ਸਿੰਘ ਸ਼ੇਰਗਿੱਲ, ਡੀ. ਐੱਸ. ਪੀ. ਮੂਨਕ ਅਜੇਪਾਲ ਸਿੰਘ, ਹਲਕਾ ਇੰਚਾਰਜ ਗੁਰਤੇਜ ਸਿੰਘ ਤੇਜੀ, ਨਾਇਬ ਤਹਿਸੀਲਦਾਰ ਖਨੌਰੀ ਹਰਵਿੰਦਰ ਸਿੰਘ, ਐੱਸ. ਐੱਚ. ਓ. ਖਨੌਰੀ ਹਰਜਿੰਦਰ ਸਿੰਘ, ਸ਼ਹਿਰੀ ਕਾਂਗਰਸ ਪ੍ਰਧਾਨ ਗਿਰਧਾਰੀ ਲਾਲ ਗਰਗ, ਰਾਜਿੰਦਰ ਕੁਮਾਰ ਸਿੰਗਲਾ, ਮੇਘਰਾਜ ਗੋਇਲ, ਰਾਜ ਕੁਮਾਰ ਗਰਗ, ਸੱਸੀ ਸਿੰਗਲਾ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ, ਪਵਨ ਗਿੱਲ ਬਨਾਰਸੀ, ਅਮਰੀਕ ਢੀਂਡਸਾ, ਰਾਮਦੀਆ ਬਨਾਰਸੀ, ਕਮਲ ਕਲੇਰ ਠਸਕਾ, ਜੋਗਾ ਸਿੰਘ ਥੇੜੀ, ਅੰਗਰੇਜ਼ ਸਿੰਘ ਥੇੜੀ, ਰਾਏ ਸਿੰਘ ਸਰਾਓ, ਡਾਕਟਰ ਸੁਭਾਸ਼ ਗਿੱਲ ਅਤੇ ਬਲਵੀਰ ਸਿੰਘ ਕੱਚੀ ਖਨੌਰੀ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਮੌਜੂਦ ਸਨ।
ਘਰ 'ਚ ਦਾਖਲ ਹੋ ਕੇ ਕੀਤੀ ਭੰਨ-ਤੋੜ
NEXT STORY