ਅੰਮ੍ਰਿਤਸਰ, (ਸੁਮਿਤ ਖੰਨਾ) - ਅਕਾਲੀ ਸਰਾਕਰ ਵੱਲੋਂ ਲਗਾਏ ਜਾ ਰਹੇ ਧਰਨਿਆਂ 'ਤੇ ਕਾਂਗਰਸ ਸਰਕਾਰ ਨੇ ਪਲਟਵਾਰ ਕਰਦਿਆਂ ਕਿਹਾ ਕਿ ਧਰਨਾ ਦੇਣ ਵਾਲੇ ਜ਼ਿਆਦਾਤਰ ਉਙ ਲੋਕ ਹਨ, ਜੋ ਕਾਂਗਰਸ ਸਰਕਾਰ ਵਲੋਂ ਧਰਨਾ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਬਾਦਲ ਪਰਿਵਾਰ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਜਿਸ ਪਰਿਵਾਰ ਨੇ ਹਰੇਕ ਵਿਭਾਗ 'ਚ ਮਾਫੀਆ ਚਲਾਇਆ ਤੇ ਨਸ਼ੇ ਦੇ ਮਾਮਲੇ 'ਚ ਈ. ਡੀ ਵੱਲੋਂ ਸਮੱਣ ਤੱਕ ਜਾਰੀ ਕਰ ਦਿੱਤੇ ਗਏ ਉਹ ਅਕਾਲੀ ਦਲ ਅੱਜ ਧਰਨੇ 'ਤੇ ਬੈਠਾ ਹੈ।
ਉਨ੍ਹਾਂ ਰਾਣਾ ਗੁਰਜੀਤ ਦਾ ਪੱਖ ਪੂਰਦੇ ਹੋਏ ਕਿਹਾ ਕਿ ਉਸ ਨੇ ਸਰਕਾਰ ਨੂੰ ਕੋਈ ਚੂਨਾ ਨਹੀਂ ਲਗਾਇਆ ਇਸ ਨਾਲ ਦੇਸ਼ ਨੂੰ ਕੋਈ ਨੁਕਸਾਨ ਨਹੀਂ ਹੋਇਆ। ਅਕਾਲੀ ਦਲ ਦੀ ਸਰਕਾਰ ਸਮੇਂ 500 ਖਦਾਨਾਂ ਦੀ ਬੋਲੀ 'ਚ ਸਿਰਫ 40 ਕਰੋੜ ਰੁਪਏ ਸਰਕਾਰੀ ਖਜ਼ਾਨੇ 'ਚ ਆਏ ਸਨ ਤੇ ਇਸ ਵਾਰ ਇਕ ਹਜ਼ਾਰ ਕਰੋੜ ਸਰਕਾਰੀ ਖਜ਼ਾਨੇ 'ਚ ਜਮ੍ਹਾ ਹੋਏ ਹਨ ਤੇ ਆਉਣ ਵਾਲੇ ਸਮੇਂ 'ਚ ਇਹ ਮੁਨਾਫਾ ਹੋਰ ਵੱਧੇਗਾ। ਜਦਕਿ ਅਕਾਲੀ ਸਰਕਾਰ ਨੇ ਖੁਦ ਲੱਖਾ ਦਾ ਘੋਟਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਕੇਂਦਰ ਦੇ ਮਾਧਿਅਮ ਨਾਲ ਰਾਣਾ ਗੁਰਜੀਤ ਮਾਮਲੇ 'ਚ ਕੋਈ ਵੀ ਜਾਂਚ ਕਰਵਾ ਸਕਦੀ ਹੈ। ਨਾਲ ਹੀ ਉਨ੍ਹਾਂ ਅਕਾਲੀ ਦਲ 'ਤੇ ਤਿੱਖਾ ਸਿਆਸੀ ਵਾਰ ਕਰਦਿਆਂ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲੇ ਖੁਦ ਪੰਜਾਬ ਲਈ ਧਰਨੇ ਦੇਣ ਤੋਂ ਪਹਿਲਾਂ ਖੁਦ ਵੱਲ ਧਿਆਨ ਦੇਣ।
ਐਸ. ਜੀ. ਪੀ. ਸੀ ਦੇ ਇਸ ਧਰਨੇ 'ਚ ਸ਼ਾਮਲ ਹੋਣ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਕਿਰਪਾਲ ਸਿੰਘ ਬਡੂੰਗਰ ਇਕ ਐਸ. ਜੀ. ਪੀ. ਸੀ. ਦੇ ਪ੍ਰਧਾਨ ਦੇ ਤੌਰ 'ਤੇ ਨਹੀਂ ਬਲਕਿ ਅਕਾਲੀ ਦਲ ਦੀ ਨੌਕਰ ਵਜੋਂ ਧਰਨੇ 'ਚ ਪੁੱਜੇ ਹਨ। ਇਸ ਮਾਮਲੇ ਦੀ ਕਾਂਗਰਸ ਜਾਂਚ ਕਰੇਗੀ ਨਾਲ ਹੀ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਇਕ ਧਰਮ ਸੰਸਥਾ ਕਿਸੇ ਧਰਨੇ 'ਚ ਨਹੀਂ ਜਾ ਸਕਦੀ ਅਤੇ ਇਸ ਮਾਮਲੇ 'ਚ ਕਾਨੂੰਨੀ ਰਾਏ ਲੈ ਕੇ ਪ੍ਰੋ. ਬਡੂੰਗਰ 'ਤੇ ਕਾਰਵਾਈ ਕੀਤੀ ਜਾਵੇਗੀ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਦੇ ਵਿਅਕਤੀ ਨਾਲ ਵਾਪਰੀ ਘਟਨਾ, ਸੀ. ਸੀ. ਟੀ. ਵੀ. ਕੈਮਰੇ 'ਚ ਖੁੱਲ੍ਹਿਆ ਭੇਦ
NEXT STORY