ਅਬੋਹਰ (ਰਹੇਜਾ) : ਸੀ. ਆਈ. ਏ. ਸਟਾਫ ਪੁਲਸ ਨੇ ਵੱਡੀ ਗਿਣਤੀ 'ਚ ਨਜਾਇਜ਼ ਸ਼ਰਾਬ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ ਖਿਲਾਫ ਨਗਰ ਥਾਣਾ ਨੰਬਰ 2 'ਚ ਐਕਸਾਈਜ਼ ਐਕਟ 61, 1, 14 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਸੀ. ਆਈ. ਏ. 'ਚ ਤਾਇਨਾਤ ਸਬ-ਇੰਸਪੈਕਟਰ ਸੋਮ ਪ੍ਰਕਾਸ਼ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਪੁਲਸ ਪਾਰਟੀ ਸਣੇ ਢਾਣੀ ਬਿਸ਼ੇਸ਼ਰਨਾਥ ਦੇ ਨੇੜੇ ਗਸ਼ਤ ਕਰ ਰਹੇ ਸਨ।
ਉਨ੍ਹਾਂ ਮੁਖ਼ਬਰ ਦੀ ਸੂਚਨਾ 'ਤੇ ਸੰਧੂ ਨਗਰੀ ਵਿਖੇ ਇਕ ਘਰ ਵਿਚ ਛਾਪਾ ਮਾਰ ਕੇ ਉੱਥੋਂ 61 ਪੇਟੀ ਸ਼ਰਾਬ ਖਾਸਾ ਸੰਤਰਾ, 5 ਪੇਟੀ ਰੋਇਲ ਚੈਲੰਜਰ, 3 ਪੇਟੀ ਗ੍ਰੀਨ ਲੈਵਲ, 2 ਪੇਟੀ ਮੈਕਡਾਵਲ, 8 ਪੇਟੀ ਰੋਇਲ ਸਟੈਗ, 1 ਪੇਟੀ ਇੰਪੀਰਿਅਲ ਬਲਿਊ ਅਤੇ 3 ਪੇਟੀ ਐਮੀਗੋਲ ਦੀ ਬਰਾਮਦ ਕਰਦੇ ਹੋਏ ਮਨੋਜ ਕੁਮਾਰ ਪੁੱਤਰ ਉੱਤਮ ਚੰਦ ਵਾਸੀ ਬ੍ਰਹਮਾ ਨਗਰੀ ਕੰਧਵਾਲਾ ਰੋਡ ਅਬੋਹਰ ਅਤੇ ਸੂਰਜ ਕੁਮਾਰ ਪੁੱਤਰ ਉੱਤਮ ਚੰਦ ਵਾਸੀ ਬ੍ਰਹਮਾ ਨਗਰੀ ਕੰਧਵਾਲਾ ਰੋਡ ਨੂੰ ਗ੍ਰਿਫਤਾਰ ਕਰ ਲਿਆ।
ਜਬਰ-ਜ਼ਨਾਹ ਦੇ ਕਥਿਤ ਦੋਸ਼ੀ ਨੂੰ ਫੜਨ ਜਾਣਾ ਪੁਲਸ ਨੂੰ ਪਿਆ ਭਾਰੀ
NEXT STORY