ਫਿਰੋਜ਼ਪੁਰ (ਮਲਹੋਤਰਾ) : ਲਗਾਤਾਰ ਵੱਧ ਰਹੇ ਤਾਪਮਾਨ ਨੂੰ ਦੇਖਦੇ ਹੋਏ ਪੰਜਾਬ ’ਚ 'ਲੂ' ਦਾ ਅਲਰਟ ਜਾਰੀ ਹੋ ਚੁੱਕਾ ਹੈ। ਪੰਜਾਬ ਦੇ ਵਿਸ਼ੇਸ਼ ਸਕੱਤਰ ਹਰਪ੍ਰੀਤ ਸਿੰਘ ਸੂਦਨ ਨੇ ਬੁੱਧਵਾਰ ਨੂੰ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਕਰਦੇ ਹੋਏ ਜ਼ਿਲ੍ਹਿਆਂ ’ਚ ਗਰਮੀ ਦੀ ਸਥਿਤੀ ਜਾਣੀ ਅਤੇ ਕਿਹਾ ਕਿ ਹੀਟ ਵੇਵ ਤੋਂ ਬਚਾਅ ਲਈ ਸਮਾਂ ਰਹਿੰਦੇ ਉੱਚਿਤ ਕਦਮ ਚੁੱਕੇ ਜਾਣ। ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਜਨਤਾ ਲਈ ਤੁਰੰਤ ਐਡਵਾਈਜ਼ਰੀ ਜਾਰੀ ਕੀਤੀ ਜਾਵੇ।
ਇਹ ਵੀ ਪੜ੍ਹੋ : ਮੌਸਮ ਨੂੰ ਲੈ ਕੇ ਜਾਰੀ ਹੋ ਗਈ ਐਡਵਾਈਜ਼ਰੀ, ਹੀਟਵੇਵ ਮਗਰੋਂ ਇਨ੍ਹਾਂ ਤਾਰੀਖ਼ਾਂ ਨੂੰ...
ਗਰਮੀ ਦੇ ਮਹੀਨਿਆਂ ’ਚ ਗਰਮ ਹਵਾਵਾਂ ਨਾਲ ਤਾਪਮਾਨ 40 ਡਿਗਰੀ ਦੇ ਉਪਰ ਪਹੁੰਚ ਜਾਂਦਾ ਹੈ ਤਾਂ ਇਹ ਮਨੁੱਖੀ ਸਰੀਰ ਲਈ ਘਾਤਕ ਸਿੱਧ ਹੋ ਸਕਦਾ ਹੈ। ਬਹੁਤ ਜ਼ਿਆਦਾ ਗਰਮੀ ’ਚ ਹੀਟ ਸਟਰੋਕ ਹੋਣਾ ਜਾਂ 'ਲੂ' ਲੱਗਣਾ ਆਮ ਗੱਲਾਂ ਹਨ। ਇਸ ਤੋਂ ਬਚਾਅ ਲਈ ਜਨਤਾ ਨੂੰ ਜਾਗਰੂਕ ਕੀਤਾ ਜਾਵੇ ਅਤੇ ਸਥਿਤੀ ’ਤੇ ਪੂਰੀ ਨਿਗਰਾਨੀ ਰੱਖੀ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਕੱਟਿਆ ਗਿਆ ਅਜੀਬੋ-ਗਰੀਬ ਚਲਾਨ! ਖ਼ਬਰ ਪੜ੍ਹ ਤੁਸੀਂ ਵੀ ਰਹਿ ਜਾਵੋਗੇ ਹੈਰਾਨ
ਸੂਦਨ ਨੇ ਕਿਹਾ ਕਿ ਹੀਟ ਵੇਵ ਦਾ ਅਸਰ ਅਪ੍ਰੈਲ ਤੋਂ ਜੂਨ ਮਹੀਨੇ ਤੱਕ ਲਗਾਤਾਰ ਰਹਿੰਦਾ ਹੈ। ਇਸ ਲਈ ਇਨ੍ਹਾਂ ਦਿਨਾਂ ’ਚ ਘਰਾਂ ਤੋਂ ਬਾਹਰ ਨਿਕਲਣ ਵੇਲੇ ਹਰ ਜੋਖਮ ਨੂੰ ਕਵਰ ਕਰਨਾ ਚਾਹੀਦਾ ਹੈ। ਉਨ੍ਹਾਂ ਹੈਲਥ ਵਿਭਾਗ ਅਧਿਕਾਰੀਆਂ ਨੂੰ ਹਰ ਸਮੇਂ ਐਕਸ਼ਨ ਮੋਡ ’ਤੇ ਰਹਿਣ ਲਈ ਕਿਹਾ ਤਾਂ ਕਿ ਕਿਸੇ ਵੀ ਐਮਰਜੈਂਸੀ ਸਥਿਤੀ ’ਤੇ ਤੁਰੰਤ ਕਾਰਵਾਈ ਅਮਲ ’ਚ ਲਿਆਉਂਦੀ ਜਾ ਸਕੇ। ਮੀਟਿੰਗ ’ਚ ਉਪ ਮੰਡਲ ਅਫ਼ਸਰ ਦਿਵਿਆ ਪੀ., ਈ. ਓ. ਪੂਨਮ ਭਟਨਾਗਰ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ ਸਿੱਧੂ ਆਦਿ ਸ਼ਾਮਲ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਦੀ ਕੈਬਨਿਟ ਦਾ ਪੰਜਾਬ ਨੂੰ ਵੱਡਾ ਤੋਹਫ਼ਾ! ਕਰੋੜਾਂ ਰੁਪਏ ਦਾ ਪ੍ਰਾਜੈਕਟ ਮਨਜ਼ੂਰ
NEXT STORY