ਕਪੂਰਥਲਾ, (ਭੂਸ਼ਣ)- ਪਾਕਿਸਤਾਨ ਵੱਲੋਂ ਅੱਤਵਾਦ ਨੂੰ ਵਧਾਉਣ ਅਤੇ ਨਿਰਦੋਸ਼ ਲੋਕਾਂ ਦੀਆਂ ਜਾਨਾਂ ਲੈਣ ਦੇ ਵਿਰੋਧ 'ਚ ਅਖਿਲ ਭਾਰਤੀ ਬ੍ਰਾਹਮਣ ਸਭਾ ਨੇ ਵੀਰਵਾਰ ਨੂੰ ਬੱਸ ਸਟੈਂਡ ਦੇ ਨੇੜੇ ਪਾਕਿਸਤਾਨ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦਿਆਂ ਪਾਕਿਸਤਾਨ ਦਾ ਝੰਡਾ ਫੂਕਿਆ । ਬ੍ਰਾਹਮਣ ਸਭਾ ਦਾ ਇਹ ਪ੍ਰਦਰਸ਼ਨ ਜ਼ਿਲਾ ਪ੍ਰਧਾਨ ਸੰਦੀਪ ਪੰਡਤ ਦੀਪੂ ਦੀ ਅਗਵਾਈ 'ਚ ਹੋਇਆ। ਇਸ ਸਮੇਂ ਸਭਾ ਦੇ ਚੇਅਰਮੈਨ ਡਾ. ਰਣਬੀਰ ਕੌਸ਼ਲ, ਸੂਬਾ ਪ੍ਰਧਾਨ ਰਾਜੇਸ਼ ਭਾਸਕਰ ਲਾਲੀ ਅਤੇ ਸੂਬਾ ਜਨਰਲ ਸਕੱਤਰ ਪ੍ਰਮੋਦ ਸ਼ਰਮਾ ਮੌਜੂਦ ਹੋਏ।
ਸੰਬੋਧਨ ਕਰਦੇ ਹੋਏ ਰਾਜੇਸ਼ ਭਾਸਕਰ ਲਾਲੀ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਉਸਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ ਅਤੇ ਭਾਰਤੀ ਫੌਜ ਪਾਕਿਸਤਾਨ ਨੂੰ ਸਬਕ ਸਿਖਾਉਣ 'ਚ ਸਮਰੱਥਾਵਾਨ ਹੈ। ਉਨ੍ਹਾਂ ਕਿਹਾ ਕਿ ਨਿੱਤ ਜੰਮੂ ਕਸ਼ਮੀਰ 'ਚ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਲਗਾਤਾਰ ਅੱਤਵਾਦੀ ਹਮਲੇ ਅਤੇ ਬਾਰਡਰ 'ਤੇ ਕੀਤੀ ਜਾ ਰਹੀ ਗੋਲਾਬਾਰੀ ਦਾ ਭਾਰਤੀ ਫੌਜ ਦੇ ਜਾਂਬਾਜ਼ ਫੌਜੀ ਮੂੰਹ ਤੋੜ ਜਵਾਬ ਦੇ ਰਹੇ ਹਨ ਅਤੇ ਪਾਕਿਸਤਾਨ ਨੂੰ ਭਾਰਤੀ ਸੈਨਿਕਾਂ ਤੋਂ ਮੂੰਹ ਦੀ ਖਾਣੀ ਪੈ ਰਹੀ ਹੈ। ਭਾਰਤੀ ਫੌਜ ਵੱਲੋਂ ਦੋ ਵਾਰ ਸਰਜੀਕਲ ਸਟਰਾਈਕ ਜੇ ਪਾਕ ਦੇ ਜਵਾਨਾਂ ਅਤੇ ਚੌਕੀਆਂ ਨੂੰ ਨਸ਼ਟ ਕੀਤਾ ਗਿਆ ਪਰ ਉਸਦੇ ਬਾਵਜੂਦ ਵੀ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਬ੍ਰਾਹਮਣ ਸਮਾਜ ਭਾਰਤੀ ਫੌਜ ਦੇ ਨਾਲ ਮੋਡੇ ਨਾਲ ਮੋਢਾ ਮਿਲਾਕੇ ਖੜ੍ਹੇ ਹਨ।
ਇਸ ਮੌਕੇ ਜ਼ਿਲਾ ਪ੍ਰਧਾਨ ਸੰਦੀਪ ਪੰਡਤ, ਰਿੰਕੂ ਕਾਲੀਆ, ਲਾਲ ਕੁਝ ਥਿਗਲੀ, ਬਬੂਆ ਪੰਡਤ, ਪ੍ਰਦੀਪ ਕਾਲੀਆ, ਮੁਕੇਸ਼ ਲਾਟੀ, ਵਿਸ਼ੂ ਪੰਡਤ, ਚੰਦਰ ਸ਼ਰਮਾ, ਸਾਬੀ ਪੰਡਤ, ਜਤਿੰਦਰ ਸ਼ਰਮਾ, ਅਸ਼ਵਨੀ ਪਿੰਕੀ, ਆਰ. ਕੇ. ਭਨੋਟ, ਪੰਕਜ ਸ਼ਰਮਾ, ਸੁਮੀਰ ਸ਼ਰਮਾ, ਸਲੀਲ ਸ਼ਰਮਾ, ਰਾਮ ਜੋਸ਼ੀ, ਬਾਵਾ ਪੰਡਤ, ਅੰਕੁਸ਼ ਸ਼ਰਮਾ, ਸੋਨੂ ਪੰਡਤ, ਅਸ਼ੋਕ ਕੁਮਾਰ ਸ਼ਰਮਾ, ਰਾਜੂ, ਮਿਲਣ, ਵਿਨੋਦ, ਰਾਜੇਸ਼, ਮਿੰਟੂ, ਜੋਗਾ ਸਿੰਘ ਪੱਡਾ, ਬਿੱਲੂ ਵਾਲੀਆ, ਅਵਿਨਾਸ਼ ਸ਼ਰਮਾ, ਵਿਸ਼ੂ ਸ਼ਰਮਾ ਆਦਿ ਹਾਜ਼ਰ ਸਨ।
ਨਰਸਰੀ ਦੇ ਵਿਦਿਆਰਥੀ ਨਾਲ ਸਕੂਲ 'ਚ 3 ਮਹੀਨੇ ਤੱਕ ਕਰਦਾ ਰਿਹਾ ਅਸ਼ਲੀਲ ਹਰਕਤਾਂ
NEXT STORY