ਜਲੰਧਰ (ਵੈੱਬ ਡੈਸਕ)- ਮਸ਼ਹੂਰ ਕਲਾਕਾਰ ਸੋਭਾ ਸਿੰਘ ਦੇ ਪੋਤੇ ਹਿਰਦੇਪਾਲ ਵੱਲੋਂ ਸੋਭਾ ਸਿੰਘ ਦੀਆਂ ਪੇਂਟਿੰਗਸ ਬਿਨਾਂ ਕ੍ਰੈਡਿਟ ਵਰਤਣ ਦੇ ਇਲਜ਼ਾਮ ਲਾਏ ਗਏ ਹਨ। ਇਸੇ ਸਬੰਧੀ ਹਿਰਦੇਪਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਨਾਰਾਜ਼ਗੀ ਜਤਾਈ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ ਵਿੱਚ ਹਿਰਦੇਪਾਲ ਸਿੰਘ ਨੇ ਦੋਸ਼ ਲਗਾਇਆ ਹੈ ਕਿ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਪੇਂਟਿੰਗ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਬਿਨਾਂ ਅਧਿਕਾਰਤ ਵਰਤੋਂ ਦੇ ਵਰਤਿਆ। ਉਨ੍ਹਾਂ ਕਿਹਾ ਕਿ ਬਿਨਾਂ ਕ੍ਰੈਡਿਟ ਦੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਪੇਂਟਿੰਗ ਵਰਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੀ ਖ਼ਬਰ, ਪ੍ਰਾਪਰਟੀ ਖ਼ਰੀਦਣੀ ਹੋਈ ਮਹਿੰਗੀ, ਨਵੇਂ ਰੇਟ ਹੋ ਗਏ ਜਾਰੀ
ਪਰਿਵਾਰ ਨੇ ਇਲਜ਼ਾਮ ਲਾਏ ਕਿ ਪੇਂਟਿੰਗਸ ਦੀ ਵਰਤੋਂ ਤੋਂ ਪਹਿਲਾਂ ਕਲਾਕਾਰ ਦੇ ਦਸਤਖ਼ਤ ਤੱਕ ਹਟਾ ਦਿੱਤੇ ਗਏ ਹਨ। ਹਿਰਦੇਪਾਲ ਨੇ ਕਿਹਾ ਕਿ ਅਸੀਂ ਕੋਈ ਵਿੱਤੀ ਮੁਆਵਜ਼ੇ ਦੀ ਮੰਗ ਨਹੀਂ ਕਰ ਰਹੇ, ਸਾਨੂੰ ਮੁਆਵਜ਼ਾ ਨਹੀਂ ਕ੍ਰੈਡਿਟ ਚਾਹੀਦਾ ਹੈ। ਪਰਿਵਾਰ ਵੱਲੋਂ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ। ਸਾਡੀ ਇੱਕੋ-ਇਕ ਬੇਨਤੀ ਸੀ ਕਿ ਸਰਕਾਰ ਸੋਭਾ ਸਿੰਘ ਦੇ ਪਰਿਵਾਰ ਤੋਂ ਰਸਮੀ ਤੌਰ ’ਤੇ ਇਜਾਜ਼ਤ ਲਵੇ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਪੇਂਟਿੰਗ ਨੂੰ ਜਨਤਕ ਪਲੈਟਫਾਰਮਾਂ ’ਤੇ ਸਾਂਝਾ ਕਰਨ ਤੋਂ ਪਹਿਲਾਂ ਕਲਾਕਾਰ ਦੇ ਦਸਤਖ਼ਤ ਵੀ ਹਟਾ ਦਿੱਤੇ। ਉਨ੍ਹਾਂ ਕਿਹਾ ਕਿ ਇਹ ਕਲਾਕ੍ਰਿਤੀ ਭਾਰਤ ਸਰਕਾਰ ਕੋਲ ਕਾਪੀਰਾਈਟ ਐਕਟ ਅਧੀਨ ਰਜਿਸਟਰਡ ਹੈ ਅਤੇ ਸਾਰੇ ਪ੍ਰਕਾਸ਼ਨ ਅਧਿਕਾਰ ਕਲਾਕਾਰ ਦੇ ਪਰਿਵਾਰ ਕੋਲ ਰਾਖਵੇਂ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਭਲਕੇ ਮੀਟ/ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, 23 ਨੂੰ ਰਹੇਗੀ ਸਰਕਾਰੀ ਛੁੱਟੀ
ਹਿਰਦੇਪਾਲ ਸਿੰਘ ਨੇ ਲਿਖਿਆ ਕਿ ਕਲਾਕਾਰ ਦਾ ਨਾਮ ਹਟਾਉਣ ਦੇ ਨਾਲ-ਨਾਲ ਬਿਨਾਂ ਇਜਾਜ਼ਤ ਇਸ ਦੀ ਵਰਤੋਂ ਕਾਪੀਰਾਈਟ ਉਲੰਘਣਾ ਦਾ ਇਕ ਸਪੱਸ਼ਟ ਮਾਮਲਾ ਹੈ। ਇਸ ਕਾਰਵਾਈ ਨੂੰ ਅਫ਼ਸੋਸਜਨਕ ਦੱਸਦਿਆਂ ਉਨ੍ਹਾਂ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰਨ ਦੀ ਅਪੀਲ ਕੀਤੀ।
ਹਿਰਦੇਪਾਲ ਸਿੰਘ ਨੇ ਕਿਹਾ ਕਿ ਇਹ ਬਹੁਤ ਅਫਸੋਸਜਨਕ ਹੈ ਕਿ ਸੋਭਾ ਸਿੰਘ ਦੀ ਵਿਰਾਸਤ ਪ੍ਰਤੀ ਅਜਿਹੀ ਅਣਦੇਖੀ ਕੀਤੀ ਗਈ ਹੈ, ਜਿਨ੍ਹਾਂ ਨੂੰ 1973 ਵਿੱਚ ਪੰਜਾਬ ਸਰਕਾਰ ਵੱਲੋਂ ਰਾਜ ਕਲਾਕਾਰ ਵਜੋਂ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਪੰਜਾਬ ਸਰਕਾਰ ਨਾਲ ਲੰਬੇ ਸਮੇਂ ਤੋਂ ਸੁਹਿਰਦ ਸੰਬੰਧ ਹਨ ਅਤੇ ਜੇਕਰ ਰਸਮੀ ਤੌਰ ’ਤੇ ਸੰਪਰਕ ਕੀਤਾ ਜਾਂਦਾ ਤਾਂ ਉਹ ਖ਼ੁਸ਼ੀ-ਖ਼ੁਸ਼ੀ ਪੇਂਟਿੰਗ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੇ। ਉਨ੍ਹਾਂ ਚਿੱਠੀ ਦੇ ਅਖ਼ੀਰ ’ਚ ਲਿਖਿਆ ਕਿ ਸਾਨੂੰ ਵਿਸ਼ਵਾਸ ਹੈ ਕਿ ਭਵਿੱਖ ਵਿੱਚ ਅਜਿਹੀ ਭੁੱਲ ਦੁਹਰਾਈ ਨਹੀਂ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ 23 ਤਾਰੀਖ਼ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਬਹੁ-ਚਰਚਿਤ ਜਗਦੀਸ਼ ਭੋਲਾ ਡਰੱਗ ਕੇਸ 'ਚ ਹਾਈਕੋਰਟ ਦਾ ਵੱਡਾ ਫ਼ੈਸਲਾ
NEXT STORY