ਮਾਛੀਵਾੜਾ ਸਾਹਿਬ (ਟੱਕਰ) : ਅਮਰੀਕਾ ਵਿਖੇ ਵਾਪਰੇ ਦੋ ਵੱਖ ਵੱਖ ਸੜਕ ਹਾਦਸਿਆਂ ਵਿਚ ਦੋ ਦੋਸਤਾਂ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਮਾਛੀਵਾੜਾ ਨਾਲ ਸੰਬੰਧਤ ਹਨ। ਮਿਲੀ ਜਾਣਕਾਰੀ ਮੁਤਾਬਕ ਮਾਛੀਵਾੜਾ ਦੇ ਨੌਜਵਾਨ ਦਿਲਪ੍ਰੀਤ ਸਿੰਘ (25) ਦੀ ਮੌਤ ਹੋ ਗਈ ਹੈ। ਸਥਾਨਕ ਸੁੰਦਰ ਨਗਰ ਦੇ ਵਾਸੀ ਕਰਨੈਲ ਸਿੰਘ ਕਾਲਾ ਦਾ ਸਪੁੱਤਰ ਦਿਲਪ੍ਰੀਤ ਸਿੰਘ ਕਰੀਬ ਢਾਈ ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ ਅਤੇ ਫ਼ਰੀਜ਼ਨੋ ਵਿਖੇ ਰਹਿੰਦਾ ਸੀ। ਦਿਲਪ੍ਰੀਤ ਸਿੰਘ ਉੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਅਤੇ ਲੰਘੀ 28 ਅਪ੍ਰੈਲ ਨੂੰ ਉਹ ਆਪਣਾ ਟਰਾਲਾ ਲੈ ਕੇ ਇੰਟਰਸਟੇਟ-40 ’ਤੇ ਪੂਰਬ ਦਿਸ਼ਾ ਵੱਲ ਜਾ ਰਿਹਾ ਸੀ ਕਿ ਉਸਦਾ ਵਾਹਨ ਸੰਤੁਲਨ ਗਵਾ ਬੈਠਾ। ਇਸ ਹਾਦਸੇ ਵਿਚ ਦਿਲਪ੍ਰੀਤ ਸਿੰਘ ਦਾ ਟਰਾਲਾ ਪਲਟ ਗਿਆ ਅਤੇ ਮੌਕੇ ’ਤੇ ਜਾ ਕੇ ਓਕਲਾਹੋਮਾ ਹਾਈਵੇਅ ’ਤੇ ਪੈਟਰੋਲ ਕਰ ਰਹੀ ਟੀਮ ਵਲੋਂ ਉਸ ਨੂੰ ਬਾਹਰ ਕੱਢਿਆ ਗਿਆ। ਹਸਪਤਾਲ ਵਿਚ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ। ਨੌਜਵਾਨ ਦਿਲਪ੍ਰੀਤ ਸਿੰਘ ਦੀ ਮੌਤ ਨਾਲ ਜਿੱਥੇ ਪਰਿਵਾਰ ਗਹਿਰੇ ਸਦਮੇ ਵਿਚ ਹੈ ਉੱਥੇ ਇਲਾਕੇ ਵਿਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖਬਰ : ਹੁਣ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ "ਤੇ ਲੱਗੇਗਾ ਐਂਟਰੀ ਟੈਕਸ

ਮ੍ਰਿਤਕ ਨੌਜਵਾਨ ਦੀ ਮਾਂ ਨੂੰ ਨਹੀਂ ਦੱਸਿਆ ਗਿਆ ਕਿ ਪੁੱਤਰ ਜਹਾਨ ਤੋਂ ਤੁਰ ਗਿਆ
ਮਾਛੀਵਾੜਾ ਦੇ ਨੌਜਵਾਨ ਦਿਲਪ੍ਰੀਤ ਸਿੰਘ ਦੀ ਮੌਤ ਤਾਂ 28 ਅਪ੍ਰੈਲ ਨੂੰ ਹੋ ਗਈ ਸੀ ਪਰ ਉਸਦੇ ਪਿਤਾ ਨੇ ਆਪਣੀ ਪਤਨੀ ਨੂੰ ਨਹੀਂ ਦੱਸਿਆ ਕਿ ਉਨ੍ਹਾਂ ਦਾ ਨੌਜਵਾਨ ਪੁੱਤਰ ਜਹਾਨੋਂ ਤੁਰ ਗਿਆ ਹੈ। ਮ੍ਰਿਤਕ ਦਿਲਪ੍ਰੀਤ ਸਿੰਘ ਦੀ ਲਾਸ਼ ਅੱਜ 12 ਜੂਨ ਨੂੰ ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚੇਗੀ ਤਾਂ ਅੱਜ ਪਿਤਾ ਕਰਨੈਲ ਸਿੰਘ ਕਾਲਾ ਨੇ ਪਤਨੀ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਇਸ ਦੁਨੀਆਂ ’ਤੇ ਨਹੀਂ ਰਿਹਾ। ਮਾਂ ਨੂੰ ਜਦੋਂ ਆਪਣੇ ਨੌਜਵਾਨ ਪੁੱਤਰ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਸ ਉੱਪਰ ਦੁੱਖਾਂ ਦਾ ਕਹਿਰ ਟੁੱਟ ਗਿਆ ਅਤੇ ਉਸਦੀ ਹਾਲਤ ਵੀ ਖ਼ਰਾਬ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਮਾਤਾ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਬੇਸ਼ੱਕ ਦਿਲਪ੍ਰੀਤ ਸਿੰਘ ਦੀ ਮੌਤ 28 ਅਪ੍ਰੈਲ ਨੂੰ ਹੋ ਚੁੱਕੀ ਸੀ ਪਰ ਅੱਜ ਉਸਦੇ ਘਰ ਮਾਤਮ ਛਾ ਗਿਆ ਅਤੇ ਰਿਸ਼ਤੇਦਾਰ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚ ਰਹੇ ਹਨ। ਮ੍ਰਿਤਕ ਦਿਲਪ੍ਰੀਤ ਸਿੰਘ ਦਾ ਅੰਤਿਮ ਸਸਕਾਰ 12 ਜੂਨ ਨੂੰ ਸ਼ਾਮ 4 ਵਜੇ ਮਾਛੀਵਾੜਾ ਦੇ ਸਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 30 ਤਾਰੀਖ਼ ਦੀ ਦਿੱਤੀ ਡੈੱਡਲਾਈਨ, ਸਖ਼ਤ ਹੁਕਮ ਹੋਏ ਜਾਰੀ
ਦੋਵੇਂ ਦੋਸਤਾਂ ਦਾ ਇਕੋ ਦਿਨ ਹੋਵੇਗਾ ਅੰਤਿਮ ਸਸਕਾਰ
ਅਮਰੀਕਾ ਦੇ ਫਰੀਜਨੋ ਸ਼ਹਿਰ ਵਿਖੇ ਰਹਿੰਦਾ ਦਿਲਪ੍ਰੀਤ ਸਿੰਘ ਨਾਲ ਉਸਦਾ ਨੇੜਲੇ ਪਿੰਡ ਸਹਿਜੋ ਮਾਜਰਾ ਦਾ ਦੋਸਤ ਭੁਪਿੰਦਰ ਸਿੰਘ ਵੀ ਇਕੱਠੇ ਇੱਕੋ ਘਰ ਵਿਚ ਰਹਿੰਦੇ ਸਨ। ਦਿਲਪ੍ਰੀਤ ਸਿੰਘ ਦੀ ਮੌਤ 28 ਅਪ੍ਰੈਲ ਨੂੰ ਟਰਾਲਾ ਚਲਾਉਣ ਸਮੇਂ ਸੜਕ ਹਾਦਸੇ ਦੌਰਾਨ ਹੋ ਗਈ ਅਤੇ ਉਸ ਤੋਂ ਕੁਝ ਦਿਨ ਬਾਅਦ 17 ਮਈ ਨੂੰ ਉਸਦੇ ਦੋਸਤ ਭੁਪਿੰਦਰ ਸਿੰਘ ਦੀ ਮੌਤ ਵੀ ਟਰਾਲਾ ਚਲਾਉਣ ਸਮੇਂ ਵਾਪਰੇ ਸੜਕ ਹਾਦਸੇ ਵਿਚ ਹੋ ਗਈ। ਦੋਵੇਂ ਮ੍ਰਿਤਕ ਮਾਛੀਵਾੜਾ ਇਲਾਕੇ ਨਾਲ ਸਬੰਧ ਰੱਖਦੇ ਸਨ ਜੋ ਅਮਰੀਕਾ ਵਿਖੇ ਇਕੱਠੇ ਇੱਕੋ ਘਰ ਵਿਚ ਰਹਿੰਦੇ ਸਨ ਅਤੇ ਦੋਵੇਂ ਦੀ ਮੌਤ ਵੀ ਟਰਾਲਾ ਚਲਾਉਣ ਸਮੇਂ ਸੜਕ ਹਾਦਸੇ ਵਿਚ ਹੋਈ। ਕੁਦਰਤ ਦਾ ਇਤਫ਼ਾਕ ਦੇਖਣ ਵਾਲਾ ਹੈ ਕਿ ਭਲਕੇ 12 ਜੂਨ ਨੂੰ ਦੋਵਾਂ ਦੀਆਂ ਮ੍ਰਿਤਕ ਦੇਹਾਂ ਵੀ ਅਮਰੀਕਾ ਤੋਂ ਇਕੱਠੀਆਂ ਆ ਰਹੀਆਂ ਹਨ ਅਤੇ ਦੋਵਾਂ ਦਾ ਅੰਤਿਮ ਸਸਕਾਰ ਵੀ ਇੱਕੋ ਦਿਨ 12 ਜੂਨ ਨੂੰ ਮਾਛੀਵਾੜਾ ਤੇ ਪਿੰਡ ਸਹਿਜੋ ਮਾਜਰਾ ਵਿਖੇ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ : ਡਿਪੂ ਹੋਲਡਰਾਂ ਨੂੰ ਲੈ ਕੇ ਵੱਡਾ ਖ਼ੁਲਾਸਾ! ਸਾਹਮਣੇ ਆਈ ਹੈਰਾਨ ਕਰਨ ਵਾਲੀ ਰਿਪੋਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ 'ਚ CM ਮਾਨ ਵੱਲੋਂ ਬਰਲਟਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ, ਅੰਮ੍ਰਿਤਸਰ ਲਈ ਵੀ ਕੀਤਾ ਵੱਡਾ ਐਲਾਨ
NEXT STORY