ਚੰਡੀਗੜ੍ਹ (ਸੰਦੀਪ) : ਅਮਰੀਕੀ ਕੁੜੀ ਨਾਲ ਸਮੂਹਕ ਬਲਾਤਕਾਰ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਆਟੋ ਚਾਲਕ ਬਲਦੇਵ ਕੁਮਾਰ ਖਿਲਾਫ ਦੋਸ਼ ਤੈਅ ਕਰ ਦਿੱਤੇ ਹਨ। ਦੋਸ਼ੀ ਖਿਲਾਫ 17 ਸਤੰਬਰ ਤੋਂ ਆਈ. ਪੀ. ਐੱਸ. ਦੀ ਧਾਰਾ 328, 342, 366, 376, 392 ਤੇ 34 ਤਹਿਤ ਟ੍ਰਾਇਲ ਚੱਲੇਗਾ। ਮਹਿਲਾ ਥਾਣਾ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਸਾਲ 2015 'ਚ ਕੇਸ ਦਰਜ ਕੀਤਾ ਸੀ ਤੇ ਪਿਛਲੇ ਸਾਲ ਦੋਸ਼ੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਸੀ। ਦੂਜਾ ਦੋਸ਼ੀ ਅਜੇ ਫਰਾਰ ਹੈ। ਕੇਸ 'ਚ ਹੁਣ ਤੱਕ ਪੀੜਤਾ ਦੇ ਧਾਰਾ-164 ਦੇ ਤਹਿਤ ਦਰਜ ਹੋਣ ਵਾਲੇ ਬਿਆਨ ਤੇ ਦੋਸ਼ੀ ਦੀ ਸ਼ਨਾਖਤ ਪਰੇਡ ਨਹੀਂ ਹੋ ਸਕੀ ਹੈ।
ਘੁੰਮਣ ਆਈ ਸੀ ਭਾਰਤ
ਅਮਰੀਕਾ ਵਾਸੀ ਪੀੜਤਾ ਨੇ ਅਪ੍ਰੈਲ, 2015 'ਚ ਫਰਾਂਸ ਤੋਂ ਈ. ਮੇਲ ਰਾਹੀਂ ਉਸ ਸਮੇਂ ਦੇ ਆਈ. ਜੀ. ਨੂੰ ਸ਼ਿਕਾਇਤ ਭੇਜੀ ਸੀ। ਉਸ ਨੇ ਦੱਸਿਆ ਸੀ ਕਿ ਉਹ ਇਕੱਲੀ ਭਾਰਤ ਘੁੰਮਣ ਆਈ ਸੀ। ਰਿਸ਼ੀਕੇਸ਼ ਤੇ ਹਰਿਦੁਆਰ ਘੁੰਮਣ ਤੋਂ ਬਾਅਦ ਉਹ ਚੰਡੀਗੜ੍ਹ ਆਈ ਸੀ। ਇੱਥੋਂ ਉਸ ਨੇ ਫਰਾਂਸ ਜਾਣਾ ਸੀ। ਉਸ ਦੇ ਪਾਸਪੋਰਟ ਦੀ ਮਿਆਦ ਖਤਮ ਹੋਣ ਨੂੰ 4 ਦਿਨ ਬਚੇ ਸਨ। 17 ਅਪ੍ਰੈਲ ਦੀ ਰਾਤ ਨੂੰ ਉਹ ਹੋਟਲ ਜਾਣ ਲਈ ਸੈਕਟਰ-17 ਬੱਸ ਸਟੈਂਡ ਨੇੜੇ ਆਟੋ ਦਾ ਇੰਤਜ਼ਾਰ ਕਰ ਰਹੀ ਸੀ। ਉਸ ਨੇ ਉੱਥੋਂ ਇਕ ਆਟੋ ਹਾਇਰ ਕੀਤਾ। ਆਟੋ ਚਾਲਕ ਉਸ ਨੂੰ ਹੋਟਲ ਦਿਵਾਉਣ ਲਈ ਆਪਣੇ ਨਾਲ ਲੈ ਗਿਆ। ਕਈ ਹੋਟਲ ਤਲਾਸ਼ਣ ਤੋਂ ਬਾਅਦ ਵੀ ਜਦੋਂ ਉਸ ਨੂੰ ਹੋਟਲ 'ਚ ਕਮਰਾ ਨਹੀਂ ਮਿਲਿਆ ਤਾਂ ਇਸ ਦਾ ਫਾਇਦਾ ਚੁੱਕ ਕੇ ਆਟੋ ਚਾਲਕ ਉਸ ਨੂੰ ਆਪਣੇ ਦੋਸਤ ਦੇ ਘਰ ਲੈ ਗਿਆ ਤੇ ਉਸ ਨਾਲ ਇੱਥੇ ਦੋਹਾਂ ਨੇ ਸਮੂਹਕ ਬਲਾਤਕਾਰ ਕੀਤਾ ਸੀ।
ਸੈਂਕੜੇ ਲੋਕਾਂ ਨੇ ਖਿੰਗਰਾਂ ਗੇਟ ਤੋਂ ਕੰਪਨੀ ਬਾਗ ਚੌਕ ਤੱਕ ਕੀਤਾ ਕੈਂਡਲ ਮਾਰਚ
NEXT STORY