ਚੰਡੀਗੜ੍ਹ/ਜਲੰਧਰ/ਅੰਮ੍ਰਿਤਸਰ (ਅਸ਼ਵਨੀ, ਧਵਨ, ਸੰਜੀਵ)-‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਕੇਂਦਰ ਅਤੇ ਸੂਬੇ ਦੀਆਂ ਖ਼ੁਫ਼ੀਆ ਏਜੰਸੀਆਂ ਦੇ ਰਾਡਾਰ ’ਤੇ ਹਨ। ਏਜੰਸੀਆਂ ਨੇ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੇ ਜਾਣ ਵਾਲੇ ਪੈਸਿਆਂ ਦੇ ਲੈਣ-ਦੇਣ ਤੋਂ ਲੈ ਕੇ ਸੋਸ਼ਲ ਮੀਡੀਆ ਅਕਾਊਂਟ ਅਤੇ ਉਸ ਦੀ ਮਰਸੀਡੀਜ਼ ਕਾਰ ਦੇ ਰਿਕਾਰਡ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਜੀ-20 ਸੰਮੇਲਨ ਤੇ ਹੋਲਾ ਮਹੱਲਾ ਦੇ ਮੱਦੇਨਜ਼ਰ ਕੇਂਦਰ ਨੇ ਪੰਜਾਬ ’ਚ ਭੇਜੀਆਂ ਕੇਂਦਰੀ ਸੁਰੱਖਿਆ ਬਲਾਂ ਦੀਆਂ 50 ਕੰਪਨੀਆਂ
ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਪੂਰੇ ਵੇਰਵੇ ਦੇ ਨਾਲ ਅੰਮ੍ਰਿਤਪਾਲ ਦੀ ਖ਼ੁਫ਼ੀਆ ਰਿਪੋਰਟ ਕੰਪਾਇਲ ਕਰਨ ਜਾ ਰਹੀਆਂ ਹਨ। ਇਸ ’ਚ ਅੰਮ੍ਰਿਤਪਾਲ ਦੇ ਪੰਜਾਬ ’ਚ ਆਉਣ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨਾਲ ਜੁੜੇ ਹਰ ਵਿਅਕਤੀ ਦਾ ਰਿਕਾਰਡ ਸ਼ਾਮਲ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਵਿਧਾਇਕ ਅਮਿਤ ਰਤਨ ਅਦਾਲਤ ’ਚ ਪੇਸ਼, 16 ਤਕ ਨਿਆਇਕ ਰਿਮਾਂਡ ’ਤੇ ਭੇਜਿਆ ਜੇਲ੍ਹ
ਇਸ ’ਚ ਉਨ੍ਹਾਂ ਦੇ ਸਮਾਰੋਹਾਂ ਦੇ ਨਾਲ-ਨਾਲ ਫੰਡਿੰਗ ਅਤੇ ਸੋਸ਼ਲ ਮੀਡੀਆ ਅਕਾਊਂਟ ਦੀ ਵੀ ਡਿਟੇਲ ਬਣਾਈ ਜਾ ਰਹੀ ਹੈ। ਅੰਮ੍ਰਿਤਪਾਲ ਦੇ ਨਾਂ ’ਤੇ ਸੋਸ਼ਲ ਮੀਡੀਆ ’ਤੇ ਚੱਲ ਰਹੇ ਅਕਾਊਂਟ ਅਮਰੀਕਾ, ਜਰਮਨੀ, ਕੈਨੇਡਾ ਅਤੇ ਪਾਕਿਸਤਾਨ ਤੋਂ ਆਪ੍ਰੇਟ ਹੋ ਰਹੇ ਹਨ। ਏਜੰਸੀਆਂ ਵਿਦੇਸ਼ਾਂ ਤੋਂ ਹੋਣ ਵਾਲੀ ਫੰਡਿੰਗ ਦਾ ਵੇਰਵਾ ਤਿਆਰ ਕਰ ਰਹੀਆਂ ਹਨ। ਖ਼ੁਫ਼ੀਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਕੀ ਅੰਮ੍ਰਿਤਪਾਲ ਨੂੰ ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ ਹਵਾਲਾ ਦੇ ਰਸਤੇ ਹੋ ਰਹੀ ਹੈ?
ਲੇਬਰ ਕਰਨ ਦੀ ਆੜ ’ਚ ਕਰਦਾ ਸੀ ਅਫੀਮ ਦੀ ਤਸਕਰੀ, ਇੰਝ ਚੜ੍ਹਿਆ ਪੁਲਸ ਅੜਿੱਕੇ
NEXT STORY