ਅੰਮ੍ਰਿਤਸਰ (ਦਲਜੀਤ ਸ਼ਰਮਾ) : ਸਿਹਤ ਵਿਭਾਗ ਵਲੋਂ ਗੈਰਕਾਨੂੰਨੀ ਢੰਗ ਨਾਲ ਚੱਲਣ ਵਾਲੇ ਜੀਵਨ ਜ੍ਰਾਗਿਤੀ ਨਾਮ ਦੇ ਇਕ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਉਕਤ ਕੇਂਦਰ ਵਿਚ 26 ਮਰੀਜ਼ਾਂ ਨੂੰ 2 ਕਮਰਿਆਂ 'ਚ ਕੈਦ ਕਰਕੇ ਰੱਖਿਆ ਹੋਇਆ ਸੀ ਅਤੇ ਉਨ੍ਹਾ ਨੂੰ ਮਾੜਾ ਖਾਦ ਪਦਾਰਥ ਦਿੱਤਾ ਜਾ ਰਿਹਾ ਸੀ। ਜੇਕਰ ਕੋਈ ਮਰੀਜ਼ ਕੇਂਦਰ ਤੋਂ ਬਾਹਰ ਜਾਣ ਦੀ ਗੱਲ ਕਰਦਾ ਸੀ ਤਾਂ ਉਸ ਉਪਰ ਸਰੀਰਕ ਤਸ਼ੱਦਦ ਵੀ ਕੀਤੇ ਜਾਂਦੇ ਸਨ। ਵਿਭਾਗ ਵਲੋਂ ਸੈਂਟਰ ਨੂੰ ਸੀਲ ਕਰਕੇ 26 ਮਰੀਜ਼ਾਂ ਨੂੰ ਛੁਡਾ ਕੇ ਸਰਕਾਰੀ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਵਿਖੇ ਦਾਖਲ ਕਰਵਾ ਦਿੱਤਾ ਹੈ।
ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਦੱਸਿਆ ਕਿ ਉਨ੍ਹਾ ਨੂੰ ਸੂਚਨਾ ਮਿਲੀ ਸੀ ਕਿ ਜੀਵਨ ਜਾਗ੍ਰਿਤੀ ਨਾਮ ਹੇਠ ਚੱਲਣ ਵਾਲੇ ਨਸ਼ਾ ਛੁਡਾਊ ਕੇਂਦਰ ਬਿਨ੍ਹਾ ਰਜਿਸਟ੍ਰੇਸ਼ਨ ਸਰਟੀਫਿਕੇਟ ਤੋਂ ਮਾਨਾਵਾਲਾ ਸਥਿਤ ਪਿੰਡ ਰਾਜੇਵਾਲ ਵਿਖੇ ਚੱਲ ਰਿਹਾ ਹੈ। ਤੁਰੰਤ ਐੱਸ.ਡੀ.ਐੱਮ.ਵਿਕਾਸ ਹੀਰਾ ਸਮੇਤ ਸਹਾਇਕ ਸਿਵਲ ਸਰਜਨ ਡਾ ਕਿਰਨਦੀਪ ਕੌਰ, ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ. ਮਾਨਾਵਾਲਾ ਡਾ ਨਿਰਮਲ ਸਿੰਘ ਅਤੇ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਦੀ ਅਗਵਾਈ ਹੇਠ ਇਕ ਟੀਮ ਬਣਾ ਕੇ ਮੌਕੇ 'ਤੇ ਭੇਜੀ ਗਈ। ਟੀਮ ਦੀ ਛਾਪੇਮਾਰੀ ਦੌਰਾਨ ਮੌਕੇ ਤੋਂ ਕੇਂਦਰ ਦਾ ਮਾਲਿਕ ਫਰਾਰ ਹੋ ਗਿਆ ਅਤੇ ਉਥੇ ਦੋ ਕਮਰਿਆਂ 'ਚੋਂ 26 ਨੌਜਵਾਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਬੰਦ ਕਰਕੇ ਰੱਖਿਆ ਹੋਇਆ ਸੀ। ਡਾ. ਘਈ ਨੇ ਦੱਸਿਆ ਕਿ ਟੀਮ ਵਲੋਂ ਪੁੱਛਗਿੱਛ ਦੌਰਾਨ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਕੇਂਦਰ 'ਚ ਉਨ੍ਹਾ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ ਅਤੇ ਖਾਣਾ ਵੀ ਠੀਕ ਕੁਆਲਿਟੀ ਦਾ ਨਹੀਂ ਦਿੱਤਾ ਜਾਂਦਾ ਸੀ, ਜੇਕਰ ਕੋਈ ਮਰੀਜ਼ ਗੱਲਬਾਤ ਕਰਦਾ ਤਾਂ ਉਸ ਉਪਰ ਸਰੀਰਕ ਤਸ਼ੱਦਦ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ 'ਤੇ ਪਾਇਆ ਗਿਆ ਕਿ ਸੈਂਟਰ ਕੋਲ ਰਜਿਸਟ੍ਰੇਸ਼ਨ ਸਰਟੀਫਿਕੇਟ ਨਹੀਂ ਸੀ ਅਤੇ ਨਾਂ ਹੀ ਪੰਜਾਬ ਸਰਕਾਰ ਵਲੋਂ ਕੋਈ ਮੰਨਜੂਰੀ ਸੀ। ਸੈਂਟਰ ਮਾਲਿਕ ਵਲੋਂ ਇਸ ਨੂੰ ਗੈਰਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਸੈਂਟਰ ਵਿਰੁੱਧ ਕਾਨੂੰਨੀ ਕਾਰਵਾਈ ਦੇ ਲਈ ਪੁਲਸ ਨੂੰ ਲਿਖ ਦਿੱਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ 'ਚ ਨਸ਼ਾ ਛੱਡਣ ਦੇ ਚਾਹਵਾਨ ਮੁਫਤ ਇਲਾਜ ਕਰਵਾ ਸਕਦੇ ਹਨ। ਉਹ ਗੈਰਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਦੇ ਝਾਂਸੇ ਵਿਚ ਨਾ ਆਉਣ।
ਮਰੀਜਾਂ ਦਾ ਖੁਲਾਸਾ ਕਰੰਟ ਲਗਾ ਕੇ ਢਾਹਿਆ ਜਾਂਦਾ ਸੀ ਕਹਿਰ
ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ 'ਚ ਪੁੱਜੇ ਨੌਜਵਾਨਾਂ ਦਾ ਦੋਸ਼ ਸੀ ਕਿ ਉਨ੍ਹਾ ਨੂੰ ਇਲਾਜ ਦੇ ਨਾਲ ਨਾਲ ਕਰੰਟ ਲਗਾ ਕੇ ਕਹਿਰ ਢਾਹਿਆ ਜਾਂਦਾ ਸੀ। ਕੇਂਦਰ 'ਚ ਮੌਜੂਦ ਸੁਰੱਖਿਆ ਕਰਮਚਾਰੀਆਂ ਵਲੋਂ ਚਪੇੜਾਂ ਮਾਰਨ ਦੀ ਗੱਲ ਤਾਂ ਆਮ ਸੀ ਜਦੋਂ ਕੋਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਨਾਲ ਹੋ ਰਹੀ ਹੱਡਬੀਤੀ ਬਾਰੇ ਦੱਸਦਾ ਸੀ ਤਾਂ ਪਰਿਵਾਰਿਕ ਮੈਂਬਰਾਂ ਦੇ ਜਾਣ ਤੋਂ ਮਗਰੋ ਉਨ੍ਹਾ ਨੂੰ ਡੰਡਿਆ ਨਾਲ ਕੁੱਟਿਆ ਜਾਂਦਾ ਸੀ, ਜਿਸ ਦੌਰਾਨ ਉਨ੍ਹਾਂ ਦੇ ਸਰੀਰਕ ਸੋਸ਼ਣ ਕੀਤਾ ਜਾਂਦਾ ਸੀ।
ਪਿੰਡ ਰਾਜੇਵਾਲਾ 'ਚ ਪਹਿਲਾਂ ਵੀ ਫੜਿਆ ਜਾ ਚੁੱਕਾ ਹੈ ਗੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ
ਸਿਹਤ ਵਿਭਾਗ ਵਲੋਂ ਨਾਜਾਇਜ਼ ਤੌਰ 'ਤੇ ਪਿੰਡ ਰਾਜੇਵਾਲਾ 'ਚ ਪਹਿਲਾਂ ਵੀ ਇਕ ਨਸ਼ਾ ਛੁਡਾਊ ਕੇਂਦਰ 'ਤੇ ਛਾਪੇਮਾਰੀ ਕੀਤੀ ਗਈ ਸੀ। ਗੈਰਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਵਿਭਾਗ ਦੀ ਕਾਰਵਾਈ ਤੋਂ ਬਾਅਦ ਦੁਬਾਰਾ ਅਧਿਕਾਰਿਤ ਨਸ਼ਾ ਛੁਡਾਊ ਕੇਂਦਰ ਖੋਲ੍ਹ ਲੈਂਦੇ ਸਨ। ਸਿਹਤ ਵਿਭਾਗ ਵਲੋਂ ਪਿਛਲੇ ਇਕ ਸਾਲ ਦੌਰਾਨ ਰਾਜੇਵਾਲ, ਖਾਨਕੋਟ, ਪ੍ਰਤਾਪ ਨਗਰ ਵਿਚ ਚੱਲਣ ਵਾਲੇ ਨਸ਼ਾ ਛੁਡਾਊ ਕੇਂਦਰਾਂ ਤੇ ਛਾਪੇਮਾਰੀ ਕਰਕੇ ਸੀਲ ਕੀਤੀ ਗਈ ਹੈ।
ਨਸ਼ਾ ਛੁਡਾਊ ਕੇਂਦਰਾਂ 'ਚ ਮਰੀਜ਼ਾਂ ਤੋਂ ਵਸੂਲੇ ਜਾਂਦੇ ਨੇ ਮੋਟੇ ਪੈਸੇ
ਨਸ਼ਾ ਵਿਰੋਧੀ ਲਹਿਰ ਦੇ ਮੁੱਖ ਸੰਸਥਾਪਕ ਪੂਰਨ ਸਿੰਘ ਸੰਧੂ ਰਣੀਕੇ ਨੇ ਦੱਸਿਆ ਕਿ ਨਸ਼ਿਆਂ ਦੀ ਦਲਦਲ 'ਚ ਇਸ ਵੇਲੇ ਵੱਡੇ ਪੱਧਰ ਤੇ ਨੌਜਵਾਨ ਫਸੇ ਹੋਏ ਹਨ। ਨਸ਼ਿਆਂ ਤੋਂ ਬਾਹਰ ਲਿਆਉਣ ਦੇ ਲਈ ਪੀੜਤ ਪਰਿਵਾਰਾਂ ਵਲੋਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ 'ਚ ਦਾਖਲ ਕਰਵਾਇਆ ਜਾਂਦਾ ਹੈ। ਇਹ ਕੇਂਦਰ 10 ਤੋਂ ਲੈ ਕੇ 1 ਲੱਖ ਰੁਪਏ ਤੱਕ ਪ੍ਰਤੀ ਮਹੀਨਾ ਵਸੂਲ ਰਹੇ ਹਨ ਅਤੇ ਪੀੜਤ ਨੌਜਵਾਨਾਂ 'ਤੇ ਮਨੁੱਖੀ ਤਸ਼ੱਦਦ ਢਾਹ ਰਹੇ ਹਨ। ਕਈ ਸੈਂਟਰਾਂ 'ਚ ਤਾਂ ਨਸ਼ੇ ਦੀਆਂ ਗੋਲੀਆਂ ਅਤੇ ਤੰਬਾਕੂ ਖੁਆ ਕੇ ਨੌਜਵਾਨਾਂ ਨੂੰ ਹੋਰ ਨਸ਼ੇ ਦੀ ਲਤ ਲਾਈ ਜਾ ਰਹੀ ਹੈ। ਸਰਕਾਰ ਨੂੰ ਇੰਨ੍ਹਾ ਕੇਂਦਰਾਂ ਤੇ ਵੀ ਨਕੇਲ ਕੱਸਣ ਦੀ ਲੋੜ ਹੈ।
ਮਿਸ਼ਨ ਫਤਿਹ 'ਚ ਵੱਡੀ ਅਸਫਲਤਾ ਕਾਰਨ ਨਿਸ਼ਾਨੇ 'ਤੇ ਆ ਚੁੱਕੀ ਹੈ ਪੰਜਾਬ ਸਰਕਾਰ
NEXT STORY