ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਸਰਕਾਰਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਵਿਸ਼ਾਲ ਰੋਸ ਰੈਲੀ ਕਰਦਿਆਂ ਕਿਸਾਨਾਂ ਨੇ ਜੇਲ ਭਰੋ ਅੰਦੋਲਨ ਦਾ ਐਲਾਨ ਕੀਤਾ। ਇਸ ਧਰਨੇ 'ਚ ਕਿਸਾਨਾਂ ਦੇ ਪਰਿਵਾਰਾਂ ਨੇ ਵੀ ਸ਼ਮੂਲੀਅਤ ਕੀਤੀਆਂ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰਾਂ ਕਿਸਾਨਾਂ ਨੂੰ ਮਾਰਨ 'ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਅਨਾਜ ਮੰਡੀਆਂ ਨੂੰ ਤੋੜਣ ਦਾ ਵਿਰੋਧ ਕਰਦਿਆਂ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਹੈ।
ਪ੍ਰਦਰਸ਼ਨਕਾਰੀਆਂ ਨੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਹੈ ਤੇ ਨਾਲ ਹੀ ਅਗਲੇ ਪੜਾਅ 'ਚ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦੀ ਗੱਲ ਕਹੀ।
ਏਮਜ਼ ਦੇ ਮੁੱਦੇ 'ਤੇ ਬ੍ਰਹਮ ਮਹਿੰਦਰਾ ਤੇ ਹਰਸਿਮਰਤ ਬਾਦਲ ਆਹਮੋ-ਸਾਹਮਣੇ (ਵੀਡੀਓ)
NEXT STORY