ਅੰਮ੍ਰਿਤਸਰ (ਸੰਜੀਵ) : ਗੀਤਾ ਕਤਲਕਾਂਡ 'ਚ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਕਾਤਲਾਂ ਦੀ ਲੜੀ ਜੋੜ ਰਹੀ ਹੈ। ਫਿਲਹਾਲ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਜਦਕਿ ਇਸ ਮਾਮਲੇ 'ਚ 2 ਵਿਅਕਤੀਆਂ ਨੂੰ ਜਾਂਚ ਲਈ ਹਿਰਾਸਤ 'ਚ ਲਿਆ ਗਿਆ ਹੈ। ਗੀਤਾ ਦੇ ਭਰਾ ਅੰਮ੍ਰਿਪਾਲ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਸੁਖਵਿੰਦਰ ਸਿੰਘ ਸੋਨੀ ਵਾਸੀ ਮੱਤੇਨੰਗਲ ਨਾਲ ਹੋਇਆ ਸੀ, ਵਿਆਹ ਤੋਂ ਬਾਅਦ ਉਸ ਦੀ ਭੈਣ ਮਸਕਟ ਚਲੀ ਗਈ ਸੀ। ਇਸ ਦੌਰਾਨ ਉਸ ਦਾ ਪਤੀ ਸੁਖਵਿੰਦਰ ਸਿੰਘ ਉਸ ਦੀ ਭੈਣ ਤੋਂ ਪੈਸੇ ਮੰਗਵਾਉਂਦਾ ਰਹਿੰਦਾ ਸੀ। ਜਦੋਂ ਗੀਤਾ ਵਾਪਸ ਪਰਤੀ ਤਾਂ ਸੁਖਵਿੰਦਰ ਨੇ ਕਿਸੇ ਦੂਜੀ ਥਾਂ ਵਿਆਹ ਕਰਵਾ ਲਿਆ ਸੀ, ਜਿਸ ਕਾਰਨ ਉਸ ਦੀ ਭੈਣ ਪੇਕੇ ਆ ਕੇ ਰਹਿਣ ਲੱਗੀ ਤੇ ਉਸ ਨੇ ਅਦਾਲਤ 'ਚ ਕੇਸ ਕਰ ਦਿੱਤਾ, ਜੋ ਹੁਣ ਵਿਚਾਰ ਅਧੀਨ ਹੈ। 13 ਜੂਨ 2018 ਨੂੰ ਉਸ ਦੇ ਪਿਤਾ ਪ੍ਰਿੰਥਵੀਪਾਲ ਦੀ ਮੌਤ ਹੋ ਗਈ ਸੀ। ਕੁਝ ਦਿਨਾਂ ਬਾਅਦ ਗੀਤਾ ਦਵਾਈ ਲੈਣ ਬਾਜ਼ਾਰ ਗਈ ਤੇ ਵਾਪਸ ਨਹੀਂ ਪਰਤੀ, ਜਿਸ ਤੋਂ ਬਾਅਦ ਪੁਲਸ ਨੇ ਉਸ ਦੀ ਸਿਰ ਕੱਟੀ ਲਾਸ਼ ਬਰਾਮਦ ਕੀਤੀ ਸੀ। ਐੱਸ. ਐੱਸ. ਪੀ ਪਰਮਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਛੇਤੀ ਹੀ ਸੁਲਝਾ ਲਿਆ ਜਾਵੇਗਾ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ।
ਡਰਾਈਵਰ ਦੀ ਲੱਗੀ ਅੱਖ ਨੇ 13 ਲੋਕ ਪਹੁੰਚਾਏ ਹਸਪਤਾਲ (ਵੀਡੀਓ)
NEXT STORY