ਅੰਮ੍ਰਿਤਸਰ (ਦਲਜੀਤ) : ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਨਾਲ ਮਰੇ ਦੋ ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਦੀ ਹੋਈ ਅਦਲਾ-ਬਦਲੀ ਦਾ ਮਾਮਲਾ ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣ ਗਿਆ ਹੈ। ਮਾਮਲੇ ਦੀ ਜਾਂਚ ਲਈ ਬੀਤੇ ਦਿਨ ਪੰਜਾਬ ਹਿਊਮਨ ਰਾਇਟਸ ਕਮਿਸ਼ਨ ਦੀ ਟੀਮ ਪਹੁੰਚੀ। ਕਮਿਸ਼ਨ ਵਲੋਂ ਆਏ ਵੀ. ਕੇ. ਸ਼ਰਮਾ ਨੇ ਇਕ ਦਰਜਨ ਲੋਕਾਂ ਨਾਲ ਸਬੰਧਤ ਜਾਣਕਾਰੀ ਲਈ ਅਤੇ ਦਸਤਾਵੇਜ਼ ਖੰਗਾਲੇ। ਉੱਥੇ ਹੀ ਇਸ ਮਾਮਲੇ 'ਚ ਹਸਪਤਾਲ ਦੇ ਪ੍ਰਬੰਧਕੀ ਅਧਿਕਾਰੀ ਕੁਝ ਵੀ ਜਾਣਕਾਰੀ ਦੇਣ ਤੋਂ ਕੰਨੀ ਕਤਰਾ ਰਹੇ ਹਨ। ਜਿੰਨ੍ਹਾਂ ਤੋਂ ਪੁੱਛਗਿਛ ਕੀਤੀ ਗਈ ਉਨ੍ਹਾਂ 'ਚ ਸਟਾਫ ਨਰਸ, ਨਰਸਿੰਗ ਸਿਸਟਰਸ, ਸੀਨੀਅਰ ਰੈਜ਼ੀਡੈਂਟ, ਜੂਨੀਅਰ ਰੈਜ਼ੀਡੈਂਟ, ਦਰਜਾ ਚਾਰ ਮੁਲਾਜ਼ਮਾਂ ਤੋਂ ਇਲਾਵਾ ਐੱਮ. ਐੱਸ. ਡਾ. ਰਮਨ ਸ਼ਰਮਾ ਅਤੇ ਹਸਪਤਾਲ ਵਲੋਂ ਗਠਿਤ ਜਾਂਚ ਕਮੇਟੀ 'ਚ ਸ਼ਾਮਲ ਡਾ. ਨਰਿੰਦਰ ਸਿੰਘ, ਡਾ. ਅਵਤਾਰ ਸਿੰਘ ਧੰਜੂ ਅਤੇ ਡਾ. ਹਰਦੀਪ ਸਿੰਘ ਅਤੇ ਨਿਰਮਾਨ ਸਿੰਘ ਸ਼ਾਮਲ ਹਨ।
ਇਹ ਵੀ ਪੜ੍ਹੋਂ : ਗਲੀ 'ਚ ਜਾ ਰਹੀ ਕੁੜੀ ਨਾਲ ਹੈਵਾਨੀਅਤ, ਕੀਤਾ ਸਮੂਹਿਕ ਜਬਰ-ਜ਼ਿਨਾਹ
ਇਸ ਮਾਮਲੇ 'ਚ ਮੰਗਲਵਾਰ ਮਜਿਸਟ੍ਰੇਟ ਜਾਂਚ ਤਹਿਤ ਐੱਸ. ਡੀ. ਐੱਮ. ਸ਼ਿਵਰਾਜ ਸਿੰਘ ਬੱਲ ਨੇ ਵੀ ਪੁੱਛਗਿੱਛ ਕੀਤੀ ਸੀ। ਇਕ ਘੰਟਾ ਚੱਲੀ ਇਸ ਜਾਂਚ ਬਾਰੇ ਵੀ. ਕੇ. ਸ਼ਰਮਾ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਕੋਰਟ 'ਚ ਹੈ, ਇਸ ਲਈ ਉਹ ਕੁਝ ਨਹੀਂ ਦੱਸ ਸਕਦੇ।
ਇਹ ਵੀ ਪੜ੍ਹੋਂ : ਬੁਲੰਦ ਹੌਸਲੇ ਦੀ ਮਿਸਾਲ ਨੇ ਦੋ ਸਰੀਰ ਇਕ ਰੂਹ ਵਾਲੇ ਸੋਨਾ-ਮੋਨਾ , ਜਜ਼ਬਾ ਵੇਖ ਤੁਸੀਂ ਵੀ ਕਰੋਗੇ ਸਲਾਮ (ਵੀਡੀਓ)
ਬਠਿੰਡਾ 'ਚ ਕੋਰੋਨਾ ਦਾ ਫਟਿਆ ਬੰਬ, 72 ਨਵੇਂ ਮਾਮਲੇ ਆਏ ਸਾਹਮਣੇ
NEXT STORY