ਅੰਮ੍ਰਿਤਸਰ (ਸੁਮਿਤ ਖੰਨਾ) : ਕਹਿੰਦੇ ਨੇ ਕਿ ਕੰਮ ਕਰਨ ਦੀ ਲਾਲਸਾ ਹੋਵੇ ਤਾਂ ਇਨਸਾਨ ਕੀ ਨਹੀਂ ਕਰ ਸਕਦਾ, ਬਸ ਹੌਸਲੇ ਬੁਲੰਦ ਹੋਣੇ ਚਾਹੀਦੇ ਨੇ। ਅਜਿਹੇ ਹੀ ਬੁਲੰਦ ਹੌਸਲਿਆਂ ਦੇ ਮਾਲਕ ਨੇ ਅੰਮ੍ਰਿਤਸਰ ਦੇ ਦੋ ਜਿਸਮ ਇਕ ਜਾਨ ਕਹੇ ਜਾਣ ਵਾਲੇ ਸੋਨਾ ਅਤੇ ਮੋਨਾ। ਇਨ੍ਹਾਂ ਨੇ ਇਹ ਸਾਬਿਤ ਕਰ ਰਹੇ ਹਨ ਕਿ ਜੇਕਰ ਮੰਨ ਦੇ ਵਿਚ ਹਿੰਮਤ ਹੈ ਤਾਂ ਕੋਈ ਵੀ ਮੁਸ਼ਕਲ ਜ਼ਿੰਦਗੀ ਨਹੀਂ ਬਣ ਸਕਦੀ। ਪਿੰਗਲਵਾੜਾ ਸੰਸਥਾ 'ਚ ਰਹਿ ਰਹੇ ਸੋਨਾ-ਮੋਨਾ ਆਪਣੇ ਪੈਰਾਂ 'ਤੇ ਖੜ੍ਹੇ ਹੋ ਚੁੱਕੇ ਹਨ।
ਦਰਅਸਲ ਇਨ੍ਹਾਂ ਦੇ ਸਰੀਰ ਆਪਸ 'ਚ ਜੁੜੇ ਹੋਣ ਦੇ ਬਾਵਜੂਦ ਬਿਜਲੀ ਦੇ ਮਕੈਨਿਕ ਬਣ ਚੁੱਕੇ ਹਨ। ਉਹ ਬਿਜਲੀ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਖੁਦ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਪਿੰਗਲਵਾੜਾ 'ਚ ਹੋਰ ਵੀ ਬਹੁਤ ਸਾਰੇ ਲੋਕ ਅਪਾਹਜ ਹੋਣ ਦੇ ਬਾਵਜੂਦ ਕੰਮ ਕਰਕੇ ਇਕ ਮਿਸਾਲ ਕਾਇਮ ਕਰ ਰਹੇ ਹਨ।
ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਦਲਿਤ ਵਿਅਕਤੀ ਨੂੰ ਬੰਧਕ ਬਣਾ ਦਿੱਤੇ ਤਸੀਹੇ, ਪਿਲਾਇਆ ਪਿਸ਼ਾਬ (ਵੀਡੀਓ)
ਇਸ ਸਬੰਧੀ ਗੱਲਬਾਤ ਕਰਦਿਆਂ ਪਿੰਗਲਵਾੜਾ ਸੰਸਥਾ ਚਲਾਉਣ ਵਾਲੀ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਇਥੇ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਤੁਰ ਨਹੀਂ ਸਕਦੇ ਸਨ। ਉਨ੍ਹਾਂ ਨੂੰ ਸੰਸਥਾ ਵਲੋਂ ਵ੍ਹੀਲਚੇਅਰ ਮੁਹੱਈਆਂ ਕਰਵਾਈਆਂ ਗਈਆਂ ਤਾਂ ਜੋ ਉਹ ਵੀ ਆਪਣੀ ਇੱਛਾ ਅਨੁਸਾਰ ਕੰਮ ਕਰ ਸਕਣ। ਇਸ ਤਰ੍ਹਾਂ ਦਾ ਇਕ ਵਿਸ਼ਣੂ ਨਾਮ ਦਾ ਨੌਜਵਾਨ ਹੈ ਜੋ ਲੁਧਿਆਣਾ 'ਚ ਕੰਮ ਕਰਦੇ ਸਮੇਂ ਡਿੱਗ ਗਿਆ ਸੀ ਤੇ ਉਸ ਦੀ ਇਕ ਲੱਤ ਕੱਟਣੀ ਪਈ ਸੀ। ਇਸ ਤੋਂ ਬਾਅਦ ਉਸ ਨੂੰ ਲਾਵਾਰਿਸ ਕਹਿ ਕੇ ਪਿੰਗਲਵਾੜਾ ਸੰਸਥਾ 'ਚ ਭਰਤੀ ਕਰਵਾ ਦਿੱਤਾ ਗਿਆ। ਹੁਣ ਉਹ ਵੀ ਵ੍ਹੀਲ ਚੇਅਰ ਦੀ ਸਹਾਇਤਾ ਨਾਲ ਕੰਮ ਕਰ ਰਿਹਾ ਹੈ।
ਉਸ ਦਾ ਜੀਵਨ ਇਕ ਕੁਰਸੀ ਨਾਲ ਬੱਝਾ ਹੋਣ ਦੇ ਬਾਵਜੂਦ ਉਹ ਹੁਣ ਸਮਾਜ ਲਈ ਇਕ ਮਿਸਾਲ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਖੁਦ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਬੀਬੀ ਨੇ ਦੱਸਿਆ ਕਿ ਜਿਥੇ ਇਹ ਲੋਕ ਕੰਮ ਕਰਦੇ ਹਨ ਉਥੇ ਵੀ ਇਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ, ਉਨ੍ਹਾਂ ਨੂੰ ਸਮੇਂ ਸਿਰ ਦਵਾਈ ਵੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋਂ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾ 'ਚ ਹਰਭਜਨ ਸਿੰਘ, ਟਵੀਟ ਕਰ ਕੀਤਾ ਇਹ ਸਵਾਲ
ਕੋਰੋਨਾ ਆਫ਼ਤ ਦੇ ਬਾਵਜੂਦ ਚੰਡੀਗੜ੍ਹ ਯੂਨੀਵਰਸਿਟੀ ਦੀ ਪਲੇਸਮੈਂਟ ਮੁਹਿੰਮ ਨੂੰ ਭਰਪੂਰ ਹੁੰਗਾਰਾ
NEXT STORY