ਅੰਮ੍ਰਿਤਸਰ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਮੰਗਲਵਾਰ ਪਹਿਲੀ ਵਾਰ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਵਿਚਕਾਰ ਚੱਲਣ ਵਾਲੀਆਂ ਦੋਵਾਂ ਦੇਸ਼ਾਂ ਦੀਆਂ ਬੱਸਾਂ ਬਿਨ੍ਹਾਂ ਸਵਾਰੀਆਂ ਦੇ ਚੱਲੀਆਂ। ਜਾਣਕਾਰੀ ਮੁਤਾਬਕ ਗਾਰਡ ਤੇ ਡਰਾਈਵਰ ਸਖਤ ਸੁਰੱਖਿਆ ਹੇਠ ਬੱਸ ਲੈ ਕੇ ਰਵਾਨਾ ਹੋਏ। ਇਹ ਬੱਸਾਂ ਟਰਮਿਨਲ ਤੇ ਨਨਕਾਣਾ ਸਾਹਿਬ ਤੋਂ ਸਵਾਰੀਆਂ ਲਿਆਉਣ ਤੇ ਲਿਜਾਣ ਦਾ ਕੰਮ ਕਰਦੀਆਂ ਹਨ। ਪਰ 2015 ਤੋਂ ਭਾਰਤੀ ਬੱਸ ਵਾਹਘਾ ਸਰਹੱਦ ਤੱਕ ਹੀ ਜਾਂਦੀਆਂ ਹਨ ਜਦਕਿ ਪਾਕਿਸਤਾਨੀ ਬੱਸ ਟ੍ਰਮੀਨਲ ਤੱਕ ਜਾਂਦੀ ਹੈ। ਟਰਮਿਨਲ ਮੈਨੇਜਰ ਸਤਨਾਮ ਚੰਦ ਨੇ ਦੱਸਿਆ ਕਿ ਬੁੱਧਵਾਰ ਵੀ ਅਜਿਹੀ ਸਥਿਤੀ ਰਹਿਣ ਦੀ ਉਮੀਦ ਹੈ।
ਸਰਕਾਰ ਦੀ ਨਵੀਂ ਪੈਨਸ਼ਨ ਸਕੀਮ ਨੂੰ ਲੈ ਕੇ ਦੁਚਿੱਤੀ 'ਚ ਹਨ ਗਾਹਕ
NEXT STORY