ਅੰਮ੍ਰਿਤਸਰ (ਸੁਮਿਤ ਖੰਨਾ) : ਰਾਸ਼ਟਰੀ ਰਾਜ ਮਾਰਗ 'ਤੇ ਇਕ ਵਿਅਕਤੀ ਨੂੰ ਕਿਸੇ ਦੀ ਮਦਦ ਕਰਨਾ ਇੰਨਾ ਮਹਿੰਗਾ ਪੈ ਗਿਆ ਕਿ ਉਸ ਨੂੰ ਆਪਣੀ ਮਹਿੰਗੀ ਕਾਰ ਗਵਾਉਣੀ ਪੈ ਗਈ। ਦਰਅਸਲ ਮਾਮਲਾ ਅੰਮ੍ਰਿਤਸਰ ਖਲਚੀਆ ਰੋਡ ਦਾ ਹੈ, ਜਦੋਂ ਇਕ ਵਿਅਕਤੀ ਜਲੰਧਰ ਤੋਂ ਅੰਮ੍ਰਿਤਸਰ ਆ ਰਿਹਾ ਸੀ ਤਾਂ ਰਸਤੇ 'ਚ ਕੁਝ ਵਿਅਕਤੀਆਂ ਨੇ ਉਸ ਕੋਲੋਂ ਮਦਦ ਦੀ ਅਪੀਲ ਕੀਤੀ। ਇਸੇ ਦੌਰਾਨ ਜਦੋਂ ਉਸ ਨੇ ਉਨ੍ਹਾਂ ਦੀ ਮਦਦ ਲਈ ਗੱਡੀ ਰੋਕੀ ਤਾਂ ਉਕਤ ਵਿਅਕਤੀ ਉਸ ਕੋਲੋਂ ਕਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਮੁਫ਼ਤ 'ਚ ਬੁਲੇਟ ਮੋਟਰਸਾਈਕਲ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਨੌਜਵਾਨ ਦੀਆਂ ਸ਼ਰਤਾਂ ਕਰੋ ਪੂਰੀਆਂ
ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੀੜਤ ਨੇ ਦੱਸਿਆ ਕਿ ਬੀਤੇ ਦਿਨ ਉਹ ਨਕੋਦਰ ਤੋਂ ਵਾਪਸ ਆਪਣੇ ਘਰ ਅੰਮ੍ਰਿਤਸਰ ਆ ਰਿਹਾ ਸੀ। ਇਸੇ ਦੌਰਾਨ ਰਈਆ ਤੋਂ ਖਲਚੀਆਂ ਰੋਡ 'ਤੇ ਪਹੁੰਚਿਆ ਤਾਂ 4 ਵਿਅਕਤੀਆਂ ਨੇ ਮਦਦ ਲਈ ਉਸ ਨੂੰ ਹੱਥ ਦਿੱਤਾ। ਉਨ੍ਹਾਂ ਵਿਅਕਤੀਆਂ ਨੇ ਮੈਨੂੰ ਇੰਝ ਦਿਖਾਇਆ ਕਿ ਉਨ੍ਹਾਂ ਨਾਲ ਸੜਕ ਹਾਦਸਾ ਹੋਇਆ ਤੇ ਇਕ ਵਿਅਕਤੀ ਦੀ ਹਾਲਤ ਕਾਫ਼ੀ ਗੰਭੀਰ ਹੈ, ਜਿਸ ਨੂੰ ਹਸਪਤਾਲ ਲਿਜਾਣਾ ਹੈ। ਜਦੋਂ ਮੈਂ ਕਾਰ ਰੋਕੀ ਕੇ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਡੀ ਮਦਦ ਕਰੋ ਇਕ ਮਰੀਜ਼ ਹੈ ਉਸ ਨੂੰ ਹਸਪਤਾਲ ਪਹੁੰਚਾਉਣਾ ਹੈ, ਜਿਸ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੈ। ਇਸੇ ਦੌਰਾਨ ਮੈਂ ਕਾਰ ਦਾ ਖੱਬਾ ਦਰਵਾਜ਼ਾ ਖੋਲ੍ਹਿਆ ਤੇ ਉਨ੍ਹਾਂ ਨੂੰ ਅੰਦਰ ਬੈਠਣ ਨੂੰ ਕਿਹਾ ਪਰ ਉਨ੍ਹਾਂ ਨੇ ਕਿਹਾ ਕਿ ਤੁਸੀਂ ਵੀ ਮਰੀਜ਼ ਨੂੰ ਕਾਰ ਪਾਉਣ 'ਚ ਸਾਡੀ ਮਦਦ ਕਰੋ। ਇਸੇ ਉਪਰੰਤ ਜਦੋਂ ਮੈਂ ਉਨ੍ਹਾਂ ਦੀ ਮਦਦ ਕਰਨ ਕਾਰ 'ਚੋਂ ਉਤਰਿਆ ਤਾਂ ਉਨ੍ਹਾਂ 'ਚੋਂ ਇਕ ਬੰਦੇ ਨੇ ਮੈਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਤੇ ਮੇਰੇ ਮੂੰਹ 'ਚ ਕੋਈ ਜ਼ਹਿਰੀਲੀ ਸਪਰੇਅ ਕਰ ਦਿੱਤੀ, ਜਿਸ ਨਾਲ ਮੈਂ ਬਸੁੱਧ ਹੋ ਗਿਆ ਤੇ ਉਕਤ ਵਿਅਕਤੀ ਮੇਰੀ ਕਾਰ ਲੈ ਕੇ ਫ਼ਰਾਰ ਹੋ ਗਏ, ਜਿਸ 'ਚ 90 ਹਜ਼ਾਰ ਰੁਪਏ ਵੀ ਮੌਜੂਦ ਸਨ। ਉਸ ਤੋਂ ਬਾਅਦ ਕਿਸੇ ਰਾਹਗੀਰ ਨੇ ਮੈਨੂੰ ਬੇਸੁੱਧ ਹਾਲਤ 'ਚ ਵੇਖ 100 ਨੰਬਰ 'ਤੇ ਫ਼ੋਨ ਕੀਤਾ ਤੇ ਇਸ ਤੋਂ ਬਾਅਦ ਪੀ.ਸੀ.ਆਰ. ਮੁਲਾਜ਼ਮਾਂ ਨੇ ਮੈਨੂੰ ਕਿਸੇ ਤਰ੍ਹਾਂ ਹੋਸ਼ 'ਚ ਲਿਆਂਦਾ। ਉਸ ਨੇ ਪੁਲਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਉਸ ਨੂੰ ਇਨਸਾਫ਼ ਦਵਾਇਆ ਜਾਵੇ। ਦੂਜੇ ਪਾਸੇ ਇਸ ਸਬੰਧੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਬਿਮਾਰ ਪਿਤਾ ਨੂੰ ਮਿਲਣ ਹਸਪਤਾਲ ਜਾ ਰਹੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ
ਜਾਖੜ ਦਾ ਮੋਦੀ 'ਤੇ ਤੰਜ, ਕਿਹਾ-ਦੇਸ਼ ਦੀ ਆਰਥਿਕ ਬਰਬਾਦੀ ਦਾ ਦੂਜਾ ਨਾਂ 'ਮੋਦੀ ਸਰਕਾਰ'
NEXT STORY