ਅੰਮ੍ਰਿਤਸਰ (ਸੁਮਿਤ ਖੰਨਾ) : ਜੇਕਰ ਤੁਸੀਂ ਮੁਫ਼ਤ 'ਚ ਬੁਲਟ ਮੋਟਰਸਾਈਕਲ ਲੈਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਬੇਹੱਦ ਅਹਿਮ ਹੈ। ਇਸ ਲਈ ਤੁਹਾਨੂੰ ਇਕ ਨੌਜਵਾਨ ਦੇ ਨਾਲ ਮੁਕਾਬਲਾ ਕਰਨਾ ਪਵੇਗਾ, ਜਿਸ ਨੇ ਨਸ਼ੇ ਖ਼ਿਲਾਫ਼ ਜੰਗ ਛੇੜੀ ਹੋਈ ਹੈ। ਦਰਅਸਲ ਮਜੀਠਾ ਦਾ ਨੌਜਵਾਨ ਗਗਦੀਪ ਸਿੰਘ, ਜੋ ਫ਼ੌਜ 'ਚੋਂ ਸੇਵਾ ਮੁਕਤ ਹੋਇਆ ਹੈ ਉਸ ਨੇ ਇਕ ਓਪਨ ਚੈਲੰਜ ਕੀਤਾ ਹੈ। ਗਗਨਦੀਪ ਸਿੰਘ ਨੇ 15 ਸਾਲ ਫ਼ੌਜ 'ਚ ਨੌਕਰੀ ਕੀਤੀ ਹੈ ਤੇ ਉਸ ਨੇ ਨਸ਼ੇ ਖ਼ਿਲਾਫ਼ ਵੀ ਉਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ 15-16 ਹਲਕੇ 'ਚ ਦੌੜ ਕੇ ਲੋਕਾਂ ਸੰਦੇਸ਼ ਦਿੱਤਾ ਕਿ ਨਸ਼ੇ ਦਾ ਤਿਆਗ ਕਰੋ।
ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਬਿਮਾਰ ਪਿਤਾ ਨੂੰ ਮਿਲਣ ਹਸਪਤਾਲ ਜਾ ਰਹੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ
ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗਗਨਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਕਸਰਤ ਕਰਦਿਆਂ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਹਨ ਤੇ ਨੌਜਵਾਨਾਂ ਨੂੰ ਚੈਲੰਜ ਕੀਤਾ ਹੈ ਕਿ ਜੇਕਰ ਕੋਈ ਵੀ ਨੌਜਵਾਨ ਇਨ੍ਹਾਂ ਸਾਰੀਆਂ ਸ਼ਰਤਾਂ ਨੂੰ ਪੂਰੀਆਂ ਕਰਦਾ ਹੈ ਤਾਂ ਉਹ ਉਸ ਨੂੰ ਬੁਲੇਟ ਮੋਟਰਸਾਈਕਲ ਅਤੇ ਡੇਢ ਲੱਖ ਰੁਪਇਆ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੋ ਵੀ ਕਸਤਰਾਂ ਉਨ੍ਹਾਂ ਨੇ ਕੀਤੀਆਂ ਹਨ ਉਹ ਸਾਦੀ ਖ਼ੁਰਾਕ ਖਾ ਕੇ ਕੀਤੀਆਂ ਹਨ, ਕਿਸੇ ਤਰ੍ਹਾਂ ਦੀ ਕੋਈ ਵੀ ਜਿਮ 'ਚ ਵਰਤੀ ਜਾਣ ਵਾਲੀ ਖ਼ੁਰਾਕ ਦਾ ਇਸਤੇਮਾਲ ਨਹੀਂ ਕੀਤਾ। ਉਨ੍ਹਾਂ ਕਿਹਾ ਅਜਿਹੇ ਚੈਲੰਜ ਨੌਜਵਾਨਾਂ ਨੂੰ ਸੇਧ ਦਿੰਦੇ ਹਨ ਤੇ ਉਨ੍ਹਾਂ ਨੂੰ ਨਸ਼ਿਆ ਤੋਂ ਦੂਰ ਰੱਖਣ 'ਚ ਵੀ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਬਹੁਤ ਹੀ ਭਿਆਨਕ ਬੀਮਾਰੀ ਹੈ, ਜਿਸ ਕਾਰਨ ਰੋਜ਼ਾਨਾਂ ਹੀ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ਹਨ। ਹਰ ਰੋਜ਼ ਖ਼ਬਰਾਂ 'ਚ ਕਿਸੇ ਨਾ ਕਿਸੇ ਦੀ ਨਸ਼ੇ ਕਾਰਨ ਹੋਈ ਮੌਤ ਬਾਰੇ ਜਾਣਕਾਰੀ ਹੁੰਦੀ ਹੀ ਹੈ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ਦਾ ਕਾਰਨਾਮਾ, ਡਿਲਿਵਰੀ ਕਰਵਾਉਣ ਆਈ ਜਨਾਨੀ ਦੀ ਬਿਨਾਂ ਦੱਸਿਆ ਕਰ ਦਿੱਤੀ ਨਸਬੰਦੀ
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਕੂਲ ਜਾ ਰਹੀ ਵਿਦਿਆਰਥਣ ਦੀ ਦਰਦਨਾਕ ਹਾਦਸੇ 'ਚ ਮੌਤ
NEXT STORY