ਅੰਮ੍ਰਿਤਸਰ (ਸੁਮਿਤ ਖੰਨਾ) : ਦੇਸ਼ ਵਿਚ ਆਏ ਦਿਨ ਬਲਾਤਕਾਰ ਦੀ ਕੋਈ ਨਾ ਕੋਈ ਘਟਨਾ ਵਾਪਰਦੀ ਹੈ। ਕਈ ਮਾਮਲਿਆਂ ਵਿਚ ਅਣਗਹਿਲੀ ਇਸ ਦਾ ਕਾਰਨ ਬਣਦੀ ਹੈ। ਆਪਣਿਆਂ ਤੇ ਜਾਣ-ਪਛਾਣ ਦੇ ਲੋਕਾਂ ’ਤੇ ਭਰੋਸਾ ਵੀ ਇੱਜ਼ਤ ਦਾ ਦੁਸ਼ਮਣ ਬਣ ਸਕਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਵਿਚ ਸਾਹਮਣੇ ਆਇਆ ਹੈ, ਜਿੱਥੇ ਆਪਣੀ ਪਛਾਣ ਦੇ ਇਕ ਲੜਕੇ ਤੋਂ ਲਿਫਟ ਲੈਣਾ ਕੁੜੀ ਦੀ ਸਭ ਤੋਂ ਵੱਡੀ ਗਲਤੀ ਹੋ ਸਾਬਤ ਹੋਈ। ਅਜਨਾਲਾ ਦੀ ਰਹਿਣ ਵਾਲੀ ਇਸ ਕੁੜੀ ਨੇ ਬੱਸ ਸਟੈਂਡ ਤੋਂ ਜਾਣ-ਪਛਾਣ ਦੇ ਮੁੰਡੇ ਤੋ ਲਿਫਟ ਲਈ ਸੀ ਪਰ ਉਕਤ ਮੁੰਡਿਆਂ ਨੇ ਉਸ ਨੂੰ ਅਗਵਾ ਕਰ ਕਿਸੀ ਅਨਜਾਣ ਥਾਂ ’ਤੇ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ। ਉੱਧਰ ਪੁਲਸ ਵਲੋਂ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਪੀੜਤਾ ਨੇ ਅੱਜ ਪੁਲਸ ਖਿਲਾਫ ਹੀ ਮੋਰਚਾ ਖੋਲ੍ਹ ਦਿੱਤਾ। ਪੀੜਤਾਂ ਨੇ ਮੁਲਜ਼ਮਾਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।
ਹਰ ਦਿਨ, ਹਰ ਰੋਜ਼ ਪਤਾ ਨਹੀਂ ਬਲਾਤਕਾਰ ਦੇ ਕਿੰਨੇਂ ਮਾਮਲੇ ਸਾਹਮਣੇ ਆਉਂਦੇ ਹਨ। ਕਈ ਮਾਮਲਿਆਂ ਵਿਚ ਤਾਂ ਪੀੜਤਾਂ ਸਾਹਮਣੇ ਤੱਕ ਨਹੀ ਆਉਂਦੀਆਂ ਪਰ ਜੇਕਰ ਕੋਈ ਪੀੜਤਾ ਹਿੰਮਤ ਕਰਕੇ ਸਾਹਮਣੇ ਆਉਂਦੀ ਹੈ ਤਾਂ ਪੁਲਸ ਦੀ ਢਿੱਲੀ ਕਾਰਵਾਈ ਉਸ ਦੀ ਇਨਸਾਫ ਦੀ ਆਸ ਤੋੜ ਦਿੰਦੀ ਹੈ।
ਚੋਰ ਗਿਰੋਹ ਨੂੰ ਫੜਨਾ ASI ਨੂੰ ਪਿਆ ਭਾਰੀ, ਹੋਇਆ ਹਮਲਾ
NEXT STORY