ਅੰਮ੍ਰਿਤਸਰ (ਜ.ਬ)-ਭਾਰਤ ਸਰਕਾਰ ਵਲੋਂ ਪੂਰੇ ਭਾਰਤ ਵਿਚ ਮਨਾਏ ਜਾ ਰਹੇ ਰਾਸ਼ਟਰੀ ਵੋਟਰ ਦਿਵਸ ਤਹਿਤ ਅੱਜ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਵਿਖੇ ਵੀ ਨੋਡਲ ਅਫਸਰ (ਸਵੀਪ) ਇੰਜੀਨੀਅਰ ਐਸ. ਪੀ. ਸੌਂਧੀ ਦੀ ਅਗਵਾਈ ਵਿਚ ਇਹ ਦਿਨ ਮਨਾਇਆ ਗਿਆ ਜਿਸ ਵਿਚ ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ ਦੀਪਕ ਭਾਟੀਆ ਤੇ ਯੂਥ ਆਈਕਾਨ ਡੀ. ਐੱਸ. ਪੀ. ਜੁਗਰਾਜ ਸਿੰਘ ਉਲੰਪੀਅਨ (ਅੰਤਰ ਰਾਸ਼ਟਰੀ ਹਾਕੀ ਖਿਡਾਰੀ) ਬਤੌਰ ਮੁਖ ਮਹਿਮਾਨ ਸ਼ਾਮਿਲ ਹੋਏ। ਅੱਜ ਸਵੇਰੇ ਸਭ ਤੋਂ ਪਹਿਲਾਂ ਸਵੇਰੇ ਬਾਬਾ ਬਕਾਲਾ ਸਾਹਿਬ ਤੋਂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਰਈਆ ਤੱਕ ਹਜਾਰਾਂ ਨੌਜਵਾਨਾਂ ਨੂੰ ਨਾਲ ਲੈ ਕੇ ਮੋਟਰ ਸਾਈਕਲ ਰੈਲੀ ਕੱਢੀ ਗਈ ਜਿਸ ਪਿੱਛੋਂ ਕਾਲਜ ਦੇ ਆਡੋਟੋਰੀਅਮ ਵਿਚ ਨੌਜਵਾਨ ਪੀਡ਼੍ਹੀ ਨੂੰ ਭਾਰਤੀ ਸੰਵਿਧਾਨ ਅਨੁਸਾਰ ਆਪਣੇ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਦੇ ਹੋਏ ਦੇਸ਼ ਤੇ ਸਮਾਜ ਦੀ ਭਲਾਈ ਲਈ ਵਧੀਆ ਨੇਤਾ ਦੀ ਚੋਣ ਕਰਨ ਦੀ ਪ੍ਰੇਰਨਾ ਦਿੱਤੀ ਗਈ। ਅੱਜ ਇਸ ਮੌਕੇ ਨੌਜਵਾਨਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਕਰਨ ਲਈ ਬੱਚਿਆਂ ਵਲੋਂ ਵੱਖ-ਵੱਖ ਪੇਟਿੰਗਸ ਵੀ ਬਣਾਈਆਂ ਇਸ ਮੌਕੇ ਨਾਇਬ ਤਹਿਸੀਲਦਾਰ ਜਸਬੀਰ ਸਿੰਘ, ਰੋਹਿਤ ਕੁਮਾਰ ਅੰਤਰ ਰਾਸ਼ਟਰੀ ਕ੍ਰਿਕਟ ਖਿਡਾਰੀ ਅੰਡਰ 23, ਕਸ਼ਮੀਰ ਕੌਰ ਸੀ. ਡੀ. ਪੀ. ਓ., ਬੀ. ਕੇ. ਕਪੂਰ ਐੱਸ. ਡੀ. ਓ. ਬੀ. ਐਂਡ ਆਰ, ਪ੍ਰਿੰਸੀਪਲ ਅਰਵਿੰਦ ਸੈਣੀ, ਮੈਡਮ ਕੁਲਜੀਤ ਕੌਰ, ਮੈਡਮ ਵੀ. ਕੇ. ਤੋਂ ਇਲਾਵਾ ਇਲਾਕੇ ਭਰ ਤੋਂ ਅਫਸਰ ਤੇ ਪਤਵੰਤੇ ਹਾਜ਼ਰ ਸਨ।
ਲੀਡ ..ਕੂਡ਼ੇ ਦੇ ਡੰਪ ਨੂੰ 6 ਮਹੀਨਿਆਂ ’ਚ ਚੁੱਕਣ ਦਾ ਐਲਾਨ ਸਿਰਫ ਚੋਣ ਸਟੰਟ : ਤਲਬੀਰ ਗਿੱਲ
NEXT STORY