ਅੰਮ੍ਰਿਤਸਰ (ਦਲਜੀਤ)-ਅੱਖਾਂ ਦੇ ਵੱਖ-ਵੱਖ ਟੈਸਟਾਂ ਲਈ ਹੁਣ ਜ਼ਰੂਰਤਮੰਦ ਮਰੀਜ਼ਾਂ ਨੂੰ ਪ੍ਰਾਈਵੇਟ ਆਈ ਕੇਂਦਰਾਂ ਤੇ ਬਹੁਤੇ ਰੈਂਟਾਂ ਵਾਲੇ ਟੈਸਟ ਨਹੀਂ ਕਰਵਾਉਣੇ ਪੈਣਗੇ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੇ ਮਰੀਜ਼ਾਂ ਦੀ ਸਹੂਲਤ ਲਈ ਬੇਹੱਦ ਘੱਟ ਰੇਟਾਂ ’ਤੇ ਮਜੀਠਾ ਰੋਡ ਸਥਿਤ ਸਰਕਾਰੀ ਈ.ਐੱਨ.ਟੀ. ਹਸਪਤਾਲ ਵਿਚ ਅੱਖਾਂ ਦੀਆਂ ਵੱਖ-ਵੱਖ ਬੀਮਾਰੀਆਂ ਸਬੰਧੀ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ 36 ਲੱਖ ਦੀ ਓ.ਸੀ.ਟੀ. ਮਸ਼ੀਨ ਅਤੇ 25 ਲੱਖ ਦੀ ਲੇਜ਼ਰ ਗਰੀਨ ਮਸ਼ੀਨ ਟੈਸਟਾਂ ਲਈ ਲਗਾ ਦਿੱਤੀ ਹੈ। ਮਸ਼ੀਨ ਦਾ ਉਦਘਾਟਨ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਸੁਪਰਿੰਟੈਂਡੈਂਟ ਡਾ. ਸੁਰਿੰਦਰਪਾਲ ਨੇ ਕੀਤਾ। ®® ਜਾਣਕਾਰੀ ਅਨੁਸਾਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦਾ ਅੱਖਾਂ ਦੀਆਂ ਵੱਖ-ਵੱਖ ਬੀਮਾਰੀਆਂ ਸਬੰਧੀ ਪੰਜਾਬ ਵਿਚ ਸਭ ਤੋਂ ਵੱਡਾ ਅੰਮ੍ਰਿਤਸਰ ਮਜੀਠਾ ਰੋਡ ਸਥਿਤ ਸਰਕਾਰੀ ਈ.ਐੱਨ.ਟੀ. ਹਸਪਤਾਲ ਹੈ। ਹਸਪਤਾਲ ਵਿਚ ਰੋਜ਼ਾਨਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਆਦਿ ਜ਼ਿਲੇ ਦੇ ਸੈਂਕਡ਼ੇ ਮਰੀਜ਼ ਆਪਣੇ ਇਲਾਜ ਲਈ ਆਉਂਦੇ ਹਨ। ਹਸਪਤਾਲ ਵਿਚ ਵਿਭਾਗ ਵੱਲੋਂ ਮਰੀਜ਼ਾਂ ਦੀ ਸਹੂਲਤ ਲਈ ਓ.ਸੀ.ਟੀ. ਮਸ਼ੀਨ ਲਾ ਦਿੱਤੀ ਗਈ ਹੈ। ਇਹ ਮਸ਼ੀਨ ਕਾਲੇ ਮੋਤੀਏ ਦੀ ਰੋਗ, ਸ਼ੂਗਰ ਦੇ ਕਾਰਨ ਅੱਖਾਂ ਦੇ ਪਰਦੇ ਪਿੱਛੇ ਹੋਣ ਵਾਲੀਆਂ ਬੀਮਾਰੀਆਂ ਆਦਿ ਦਾ ਛੇਤੀ ਟੈਸਟ ਕਰ ਸਕੇਗੀ। ਉਕਤ ਮਸ਼ੀਨ ਦੇ ਜ਼ਰੀਏ ਪ੍ਰਾਈਵੇਟ ਆਈ ਕੇਂਦਰਾਂ ਵੱਲੋਂ ਕੀਤੇ ਜਾਣ ਵਾਲੇ ਟੈਸਟ ਦਾ 3600 ਰੁਪਏ ਮਰੀਜ਼ਾਂ ਤੋਂ ਵਸੂਲਿਆ ਜਾਂਦਾ ਹੈ ਜਦੋਂ ਕਿ ਸਰਕਾਰੀ ਹਸਪਤਾਲ ਵਿਚ ਹੁਣ ਇਹ ਟੈਸਟ ਸਿਰਫ 500 ਰੁਪਏ ਵਿਚ ਹੋਵੇਗਾ। ਇਸੇ ਤਰ੍ਹਾਂ ਅੱਖਾਂ ਦੀਆਂ ਬੀਮਾਰੀਆਂ ਨੂੰ ਵੱਧਣ ਤੋਂ ਰੋਕਣ ਲਈ ਲੇਜ਼ਰ ਗਰੀਨ ਟੈਸਟ ਜੋ ਪ੍ਰਾਈਵੇਟ ਸੈਂਟਰਾਂ ਵਿਚ 2000 ਰੁਪਏ ਪ੍ਰਤੀ ਸੀਟਿੰਗ ਲਿਆ ਜਾਂਦਾ ਹੈ ਉਹ ਹੁਣ ਉਕਤ ਹਸਪਤਾਲ ਵਿਚ ਮਰੀਜ਼ਾਂ ਨੂੰ 250 ਰੁਪਏ ਵਿਚ ਉਪਲਬਧ ਕਰਵਾਇਆ ਗਿਆ ਹੈ। ® ਪ੍ਰਿੰਸੀਪਲ ਸੁਜਾਤਾ ਸ਼ਰਮਾ ਨੇ ਕਿਹਾ ਕਿ ਸ਼ੂੁਗਰ ਦੇ ਮਰੀਜ਼ ਨੂੰ ਸਮਾਂ-ਸਮਾਂ ’ਤੇ ਆਪਣੀਆਂ ਅੱਖਾਂ ਦੀ ਸਕਰੀਨਿੰਗ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਮੇਂ ਤੇ ਰੋਗ ਦਾ ਇਲਾਜ ਕੀਤਾ ਜਾ ਸਕੇ। ਮਰੀਜ਼ ਜੇਕਰ ਅੱਖਾਂ ਦੀਆਂ ਬੀਮਾਰੀਆਂ ਸਬੰਧੀ ਗੰਭੀਰ ਨਹੀਂ ਰਹਿੰਦਾ ਤਾਂ ਉਹ ਰੋਗ ਜ਼ਿਆਦਾ ਵਧ ਜਾਣ ਦੇ ਕਾਰਨ ਅੰਨ੍ਹੇਪਨ ਦਾ ਸ਼ਿਕਾਰ ਹੋ ਸਕਦਾ ਹੈ। ਡਾ. ਸੁਰਿੰਦਰਪਾਲ ਨੇ ਕਿਹਾ ਕਿ ਵਿਭਾਗ ਵੱਲੋਂ ਮਰੀਜ਼ਾਂ ਦੀ ਸਹੂਲਤ ਲਈ ਲਾਈਆਂ ਗਈਆਂ ਮਸ਼ੀਨਾਂ ਲਾਭਦਾਇਕ ਸਾਬਿਤ ਹੋਣਗੀਆਂ। ਅੱਖਾਂ ਦੇ ਵਿਭਾਗ ਦੀ ਮੁਖੀ ਡਾ. ਪ੍ਰੇਮਪਾਲ ਕੌਰ ਨੇ ਕਿਹਾ ਕਿ ਹਸਪਤਾਲ ਦਾ ਸਟਾਫ ਮਰੀਜ਼ਾਂ ਨੂੰ ਵਧੀਆ ਸੁਵਿਧਾਵਾਂ ਦੇ ਰਹੇ ਹਨ। ਸਰਕਾਰੀ ਅਤਿ-ਆਧੁਨਿਕ ਮਸ਼ੀਨਰੀ ਆਉਣ ਨਾਲ ਹੁਣ ਬੀਮਾਰੀਆਂ ਦਾ ਪਤਾ ਕੁੱਝ ਮਿੰਟਾਂ ਵਿਚ ਪਤਾ ਲੱਗ ਜਾਵੇਗਾ। ਇਸ ਮੌਕੇ ਡਾ. ਪ੍ਰੇਮਪਾਲ, ਡਾ. ਕਰਮਜੀਤ, ਡਾ. ਕਰਨ ਸ਼ਰਮਾ, ਡਾ. ਜਗਦੀਪਕ, ਡਾ. ਆਨੰਦ ਅਗਰਵਾਲ, ਡਾ. ਪਦਮ, ਡਾ. ਰਾਜੇਸ਼ ਅਤੇ ਹੋਰ ਮੌਜੂਦ ਸਨ।
ਰਾਸ਼ਟਰੀ ਵੋਟਰ ਦਿਵਸ ਮੌਕੇ ਨਵੇਂ ਵੋਟਰਾਂ ਨੂੰ ਕੀਤਾ ਸਨਮਾਨਿਤ
NEXT STORY