ਅੰਮ੍ਰਿਤਸਰ (ਵਡ਼ੈਚ)-ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਸੋਨਾਲੀ ਗਿਰੀ ਦੇ ਆਦੇਸ਼ਾਂ ਤੋਂ ਬਾਅਦ ਅਸਟੇਟ ਵਿਭਾਗ ਦੀ ਟੀਮ ਨੇ ਨਿਗਮ ਦੀਆਂ ਜਮੀਨਾਂ ਤੋਂ ਕਬਜ਼ੇ ਹਟਾਏ ਹਨ ਅਤੇ ਕਰੀਬ 20 ਸਾਲਾਂ ਤੋਂ ਨਾਜਾਇਜ਼ ਤਰੀਕੇ ਨਾਲ ਲੱਗਦੀਆਂ ਰੇਹਡ਼ੀਆਂ ਨੂੰ ਹਟਾਇਆ ਗਿਆ। ®ਅਸਟੇਟ ਅਧਿਕਾਰੀ ਸ਼ੁਸ਼ਾਂਤ ਭਾਟੀਆ ਨੇ ਦੱਸਿਆ ਕਿ ਛੇਹਰਟਾ ਥਾਣੇ ਦੇ ਲਾਗੇ ਗੁਜਰਾਂ ਵੱਲੋਂ ਲਗਭਗ 2 ਹਜ਼ਾਰ ਗਜ਼ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ। ਹੋਟਲ ਕਪੂਰ ਰੋਡ ਸਥਿਤ ਹੋਟਲ ਲੀਵ ਇਨ ਹਬ ਦੇ ਕਰੀਬ ਨਿਗਮ ਦੀ ਜਮੀਨ ’ਤੇ ਹੋ ਰਹੀ। ਉਸਾਰੀ ਨੂੰ ਰੋਕਦਿਆਂ ਸਮਾਨ ਕਬਜ਼ੇ ਵਿਚ ਲਿਆ ਗਿਆ। ਉਸਾਰੀ ਕਰਨ ਵਾਲੇ ਨੂੰ ਪਹਿਲਾਂ ਵੀ ਦਸਤਾਵੇਜ਼ ਦਿਖਾਉਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਵੱਲੋਂ ਨਿਗਮ ਦਫਤਰ ਵਿਖੇ ਦਸਤਾਵੇਜ ਨਹੀਂ ਦਿਖਾਏ ਗਏ। ਉਧਰ ਕ੍ਰਿਸ਼ਟਲ ਚੌਂਕ ਦੇ ਲਾਗੇ ਪਿਛਲੇ ਕਰੀਬ 20 ਸਾਲਾਂ ਤੋਂ ਨਾਜਾਇਜ਼ ਤਰੀਕੇ ਨਾਲ ਲਗਾਈਆਂ ਜਾਣ ਵਾਲੀਆਂ 26 ਰੇਹਡ਼ੀਆਂ ਨੂੰ ਹਟਾਉਂਦਿਆਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਦੁਬਾਰਾ ਰੇਹਡ਼ੀਆਂ ਲਗਾਈਆਂ ਗਈਆਂ ਤਾਂ ਸਾਮਾਨ ਉਠਾ ਲਿਆ ਜਾਵੇਗਾ। ਕਾਰਵਾਈ ਦੌਰਾਨ ਇੰਸਪੈਕਟਰ ਕੇਵਲ ਕ੍ਰਿਸ਼ਨ, ਪਰਮਜੀਤ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸ਼ਰਮਾ ਸਮੇਤ ਕਈ ਪੁਲਸ ਤੇ ਨਿਗਮ ਕਰਮਚਾਰੀ ਮੌਜੂਦ ਸਨ। ®®®®®®
ਰਾਸ਼ਨ ਕਾਰਡ ਵੇਖ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਦਿੱਤੀ ਜਾਵੇ ਆਗਿਆ
NEXT STORY