ਅੰਮ੍ਰਿਤਸਰ (ਭੱਟੀ)-ਪਿੰਡ ਕੋਟਲਾ ਗੁੱਜਰਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨੀ ਸਮੱਸਿਆਵਾਂ ’ਤੇ ਚਰਚਾ ਕਰਨ ਲਈ ਅਤੇ ਸੰਕਟ ਦੇ ਹੱਲ ਲਈ ਇਕ ਵਿਸ਼ਾਲ ਮੀਟਿੰਗ ਕੀਤੀ। ਇਸ ਵਿਚ ਸੂਬਾ ਸਕੱਤਰ ਦਾਤਾਰ ਸਿੰਘ ਅਤੇ ਜ਼ਿਲਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਸਮੱਸਿਆ ਖਾਸ ਕਰ ਕੇ ਕਿਸਾਨੀ ਸਿਰ ਚਡ਼੍ਹਿਆ ਕਰਜ਼ਾ ਅਤੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਬਾਰੇ ਬੋਲਦਿਆਂ ਕਿਹਾ ਕਿ ਸਮੇਂ-ਸਮੇਂ ਕੇਂਦਰ ਅਤੇ ਸੂਬਾ ਸਰਕਾਰ ਨੇ ਵਿਦੇਸ਼ੀ ਕੰਪਨੀਆਂ ਦੇ ਮਹਿੰਗੇ ਮੁੱਲ ਦੇ ਟਰੈਕਟਰ, ਖਾਦਾਂ, ਡੀਜ਼ਲ, ਕੀਟਨਾਸ਼ਕ, ਨਦੀਨਨਾਸ਼ਕ ਦਵਾਈਆਂ ਆਦਿ ਮੰਗਵਾ ਕੇ ਆਪ ਹਿੱਸਾ ਪੱਤੀ ਲਈ ਅਤੇ ਲੈ ਰਹੇ ਹਨ। ਕਿਸਾਨੀ ਜਿਣਸਾਂ ਦੀਆਂ ਕੀਮਤਾਂ ਲਾਗਤ ਮੁੱਲ ਤੋਂ ਵੀ ਘੱਟ ਹਨ, ਤਾਜ਼ਾ ਖੇਤੀਬਾਡ਼ੀ ਸਰਵੇਖਣ ਮੁਤਾਬਿਕ ਭਾਰਤ ਹੀ ਦੁਨੀਆ ਦਾ ਪਹਿਲਾ ਦੇਸ਼ ਹੈ ਜਿਥੇ ਜਿਣਸਾਂ ਦੀਆਂ ਕੀਮਤਾਂ 14 ਪ੍ਰਤੀਸ਼ਤ ਹੈ ਅਤੇ ਦੇਸ਼ ਦੇ ਕਿਸਾਨਾਂ ’ਤੇ ਸਾਲਾਨਾ ਟੈਕਸ 42 ਲੱਖ ਕਰੋਡ਼ ਹੈ ਜੋ ਸਾਰੀ ਦੁਨੀਆ ਵਿਚੋਂ ਸਭ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਲਗਤ ਨੀਤੀਆਂ ਕਾਰਨ ਖੇਤੀਬਾਡ਼ੀ ਲਾਗਤਾਂ ਵਧਣ ਅਤੇ ਜਿਣਸਾਂ ਦੀਆਂ ਘੱਟ ਕੀਮਤਾਂ ਮਿਲਣ ਨਾਲ ਪੈ ਰਹੇ ਘਾਟੇ ਕਾਰਨ ਕਿਸਾਨੀ ਕਰਜ਼ਾਈ ਹੋਈ ਪਈ ਹੈ ਅਤੇ ਕਰਜ਼ੇ ਦੇ ਬੋਝ ਕਰ ਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਜਦ ਕਿ ਪੰਜਾਬ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ ਦਾ ਲਾਅਰਾ ਲਾ ਕੇ ਲੋਕਾਂ ਕੋਲੋਂ ਵੋਟਾਂ ਲਈਆਂ ਸਨ ਪਰ ਹੁਣ ਪੂਰਾ ਕਰਜ਼ਾ ਮੁਆਫ ਕਰਨ ਦੀ ਬਜਾਏ ਐਵੇਂ ਅੱਕੀਂ ਪਲਾਹੀਂ ਹੱਥ ਮਾਰ ਕੇ ਊਠ ਤੋਂ ਛਾਨਣੀ ਲਾਹ ਕੇ ਹੀਰੋ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਦੀ ਸਰਕਾਰ ਨੇ ਵੱਡੇ ਘਰਾਣਿਆਂ ਦਾ 14 ਲੱਖ ਕਰੋਡ਼ ਦਾ ਐੱਨ. ਪੀ. ਏ. (ਕਰਜ਼ਾ ਡੁੱਬ ਗਿਆ) ਕਰ ਕੇ ਅਤੇ ਕਿਸਾਨਾਂ ਦੀ ਕਰਜ਼ਾ ਮੁਆਫੀ ਨਾ ਕਰ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਆਪਣੀਆਂ ਜਿਣਸਾਂ ਦੇ ਪੂਰੇ ਭਾਅ ਲੈਣ ਅਤੇ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਸਡ਼ਕਾਂ ’ਤੇ ਧਰਨੇ-ਮੁਜ਼ਾਹਰੇ ਕਰ ਰਹੇ ਹਨ। ਇਸ ਮੌਕੇ ਕਿਸਾਨਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ। ਇਸ ਸਮੇਂ ਪਲਵਿੰਦਰ ਸਿੰਘ, ਪਰਮਿੰਦਰ ਸਿੰਘ ਜੇਠੂਨੰਗਲ, ਬਿਕਰਮਜੀਤ ਸਿੰਘ ਮਜੀਠਾ, ਵਿਜੇ ਸ਼ਾਹ, ਲੱਖਾ ਸਿੰਘ ਧਾਰੀਵਾਲ, ਅਜਨਾਰ ਸਿੰਘ ਸੋਹੀਆਂ, ਬੱਗਾ ਸਿੰਘ ਜਗਦੇਵ ਕਲਾਂ, ਸ਼ੁੱਭ ਪ੍ਰਕਾਸ਼ ਥਰੀਏਵਾਲ ਆਦਿ ਆਗੂ ਹਾਜ਼ਰ ਸਨ।
ਨਿਗਮ ਦੀਆਂ ਪ੍ਰਾਪਰਟੀਆਂ ਤੋਂ ਹਟਾਏ ਕਬਜ਼ੇ
NEXT STORY