ਅੰਮ੍ਰਿਤਸਰ (ਕੱਕਡ਼/321/2)-ਕੇਅਰ ਐਂਡ ਕਿਊਰ ਮੈਡੀਸਿਟੀ ਹਸਪਤਾਲ ਬਟਾਲਾ ਰੋਡ ਦੇ ਦਿਲ ਰੋਗ ਮਾਹਿਰ ਡਾ. ਨਿਖਿਲ ਮੋਂਗਾ ਨੇ ਦੱਸਿਆ ਕਿ ਦਿਲ ਰੋਗ ਦੇ ਵੱਖ-ਵੱਖ ਕਾਰਨ ਹਨ, ਜਿਨ੍ਹਾਂ ’ਚ ਮੁੱਖ ਰੂਪ ਤੋਂ ਹਾਈਪਰ ਟੈਂਸ਼ਨ ਵੀ ਹੈ। ਇਸ ਦਾ ਸਿੱਧਾ ਸਬੰਧ ਦਿਲ ਨਾਲ ਹੈ। ਇਸ ਨਾਲ ਹਾਰਟ ਅਟੈਕ ਤੋਂ ਲੈ ਕੇ ਲਿਵਰ ਡੈਮੇਜ ਤੇ ਅੱਖਾਂ ਦੀ ਰੌਸ਼ਨੀ ਜਾਣ ਦਾ ਖ਼ਤਰਾ ਹੁੰਦਾ ਹੈ। ਹਾਈਪਰ ਟੈਂਸ਼ਨ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਇਸ ਤੋਂ ਬਚਾਅ ਲਈ ਤੁਰੰਤ ਜਾਂਚ ਜ਼ਰੂਰੀ ਹੈ। ਦਿਲ ਸਰੀਰ ਦੇ ਸਾਰੇ ਅੰਗਾਂ ਨੂੰ ਨਾਡ਼ੀਆਂ ਰਾਹੀਂ ਖੂਨ ਨੂੰ ਪਹੁੰਚਾਉਣ ਦਾ ਕੰਮ ਕਰਦਾ ਹੈ। ਖੂਨ ਪ੍ਰਵਾਹ ਦੇ ਸਮੇਂ ਦਿਲ ਦਬਾਅ ਪੈਦਾ ਕਰਦਾ ਹੈ, ਜੋ ਨਾੜੀਆਂ ਦੇ ਅੰਦਰੂਨੀ ਭਾਗ ’ਤੇ ਪੈਂਦਾ ਹੈ। ਇਸ ਦਬਾਅ ਨੂੰ ਖੂਨਚਾਪ ਕਹਿੰਦੇ ਹਨ, ਇਹ ਸਰੀਰ ਵਿਚ ਖੂਨ ਸੰਚਾਰਨ ’ਚ ਸਹਾਇਤਾ ਕਰਦਾ ਹੈ। ਡਾ. ਨਿਖਿਲ ਨੇ ਦੱਸਿਆ ਕਿ ਧਮਨੀਆਂ ’ਚ ਖੂਨ ਦੇ ਦਬਾਅ ਦੇ ਵਧਣ ਨੂੰ ਹਾਈ ਬੀ. ਪੀ. ਕਹਿੰਦੇ ਹਨ। ਇਕ ਸਿਹਤਮੰਦ ਵਿਅਕਤੀ ਲਈ ਬਲੱਡ ਪ੍ਰੈਸ਼ਰ 120/80 ਹੈ, ਜਦੋਂ ਕਿਤੇ ਸਿਸਟੋਲਿਕ ਬਲੱਡ ਪ੍ਰੈਸ਼ਰ (ਉਪਰ ਦਾ ਖੂਨਚਾਪ) 140 ਤੇ ਹੇਠਾਂ ਦਾ 90 ਜਾਂ ਇਸ ਤੋਂ ਵੱਧ ਹੋਵੇ ਤਾਂ ਇਸ ਨੂੰ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰ ਟੈਂਸ਼ਨ ਕਹਿੰਦੇ ਹਨ। ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਅਤਿ-ਜ਼ਰੂਰੀ ਹੈ, ਜਿਸ ਵਿਚ ਜਾਂਚ ਨਾਲ ਲਗਭਗ 3 ਘੰਟੇ ਪਹਿਲਾਂ ਤੱਕ ਰੋਗੀ ਨੇ ਚਾਹ-ਕੌਫ਼ੀ ਜਾਂ ਸਿਗਰਟ ਦਾ ਸੇਵਨ ਨਾ ਕੀਤਾ ਹੋਵੇ।
ਖੇਡ ਦੌਰਾਨ ਲੱਗਣ ਵਾਲੀ ਸੱਟ ਨੂੰ ਸਪੋਰਟਸ ਇੰਜਰੀ ਕਿਹਾ ਜਾਂਦਾ ਹੈ : ਡਾ. ਮਨਪ੍ਰੀਤ ਸਿੰਘ
NEXT STORY