ਅੰਮ੍ਰਿਤਸਰ (ਰਾਜਵਿੰਦਰ)-ਰਾਸ਼ਟਰੀ ਖੇਤੀਬਾਡ਼ੀ ਅਤੇ ਪੇਂਡੂ ਵਿਕਾਸ ਬੈਂਕ ਨਬਾਰਡ ਵੱਲੋਂ ਕਿਸਾਨ ਉਤਪਾਦਨ ਸੰਸਥਾਵਾਂ ਬਣਾਉਣ ਬਾਰੇ ਚਲਾਈ ਜਾ ਰਹੀ ਮੁਹਿਮ ਬਾਰੇ ਜ਼ਿਲਾ ਪੱਧਰੀ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਹੋਈ ਮੀਟਿੰਗ ਵਿਚ ਡਾ. ਸੁਖਚੈਨ ਸਿੰਘ ਖੇਤੀਬਾਡ਼ੀ ਅਫਸਰ, ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਡਾ. ਨਰਿੰਦਰ ਸਿੰਘ ਨੇ ਕਿਸਾਨਾਂ ਨੂੰ ਆਪਣੇ ਪੈਦਾ ਕੀਤੇ ਉਤਪਾਦਾਂ ਦਾ ਮੰਡੀਕਰਨ ਖੁਦ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਖੇਤੀਬਾਡ਼ੀ ਦੇ ਨਾਲ-ਨਾਲ ਸਹਾਇਕ ਧੰਦੇ ਜ਼ਰੂਰ ਅਪਣਾਉਣੇ ਚਾਹੀਦੇ ਹਨ। ਡਿਪਟੀ ਡਾਇਰੈਕਟਰ ਕਸ਼ਮੀਰ ਸਿੰਘ ਨੇ ਕਿਸਾਨ ਵੀਰਾਂ ਨੂੰ ਪੈਦਾ ਕੀਤੇ ਦੁੱਧ ਤੋਂ ਆਪ ਪ੍ਰੋਡੈਕਟ ਬਣਾ ਕੇ ਮੰਡੀਕਰਨ ਕਰਨ ’ਤੇ ਜੋਰ ਦਿੱਤਾ। ਕੈਂਪ ਵਿਚ ਟ੍ਰੇਨਿੰਗ ਵਲੰਟੀਅਰ ਅਤੇ ਅਗਾਂਹਵਧੂ ਕਿਸਾਨਾਂ ਅਤੇ ਜਾਗਰਿਤੀ ਫਾਰਮਰ ਪ੍ਰੋਡਿਊਸਰ ਨੇ ਵੀ ਵਿਚਾਰ ਸਾਂਝੇ ਕੀਤੇ। ਕੈਂਪ ਵਿਚ ਜਸਕੀਰਤ ਸਿੰਘ ਡੀ.ਡੀ. ਐੱਸ. ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਵਿਚ 170 ਕਲੱਸਟਰ ਕੈਂਪ ਲਗਾਉਣੇ ਹਨ ਜਿਨਾਂ ਰਾਹੀ ਪਿੰਡਾਂ ਵਿੱਚ ਜਾ ਕਿ ਕਿਸਾਨਾਂ ਨੂੰ ਉਤਪਾਦਨ ਸੰਸਥਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਸਮੇਂ ਇੰਦਰਪਾਲ ਸਿੰਘ ਲਾਲੀ ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ, ਕੁਲਦੀਪ ਸਿੰਘ ਛੀਨਾ ਸਰਪੰਚ ਵਿਚਲਾ ਕਿਲਾ, ਸਤਿੰਦਰਪਾਲ ਸਿੰਘ ਸਰਪੰਚ ਵਰਨਾਲੀ, ਹਰਕਵਲਜੀਤ ਸਿੰਘ ਸਰਪੰਚ ਅਦਲੀਵਲਾ, ਸੁੱਚਾ ਸਿੰਘ ਸਰਪੰਚ ਦੁੱਧਰਾਏ, ਸਕੱਤਰ ਸਿੰਘ ਸਰਪੰਚ ਭਲਾ ਪਿੰਡ, ਹਰਪਾਲ ਸਿੰਘ ਪੱਡੋ ਸੰਮਤੀ ਮੈਂਬਰ, ਸੁੱਚਾ ਸਿੰਘ ਸਰਪੰਚ ਦੁੱਧਰਾਏ, ਬਲਜੀਤ ਸਿੰਘ ਸਰਪੰਚ ਸਲੇਮਪੁਰਾ, ਹੀਰਾ ਸਿੰਘ ਦਾਲਮ, ਕਰਮਜੀਤ ਸਿੰਘ ਸਰਪੰਚ ਸਬਾਜਪੁਰਾ ਆਦਿ ਹਾਜ਼ਰ ਸਨ।
ਮਹਿਲ ਜੰਡਿਆਲਾ ਸਕੂਲ ਨੇ ਦਾਖਲੇ ਵਧਾਉਣ ਸਬੰਧੀ ਕੱਢੀ ਰੈਲੀ
NEXT STORY