ਅੰਮ੍ਰਿਤਸਰ (ਦਲਜੀਤ)-ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿਰੁੱਧ ਅੱਜ ਕਿਸਾਨ-ਮਜ਼ਦੂਰਾਂ, ਕਾਮਰੇਡਾਂ ਤੇ ਖੱਬੀਆਂ ਪਾਰਟੀਆਂ ਵੱਲੋਂ ਸਾਂਝੇ ਤੌਰ ’ਤੇ ਭੰਡਾਰੀ ਪੁਲ ’ਤੇ ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰਾ ਤੇ ਸਵਿੰਦਰ ਸਿੰਘ ਮੀਰਾਂਕੋਟ ਦੀ ਅਗਵਾਈ ਹੇਠ ਇਕੱਠ ਕਰਦਿਆਂ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਮਰਜੀਤ ਸਿੰਘ ਆਸਲ ਤੇ ਸੁੱਚਾ ਸਿੰਘ ਅਜਨਾਲਾ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਕਿਸਾਨ-ਮਜ਼ਦੂਰ ਵਿਰੋਧੀ ਦੱਸਿਆ ਤੇ ਕਿਹਾ ਕਿ ਗਰੀਬ ਕਿਸਾਨ ਨੂੰ 500 ਰੁਪਏ ਮਹੀਨਾ ਦੇਣਾ ਚੋਣ ਜੁਮਲਾ ਹੈ ਤੇ ਜ਼ਖਮਾਂ ’ਤੇ ਲੂਣ ਛਿਡ਼ਕਣ ਬਰਾਬਰ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਲੋਕਾਂ ਦਾ ਲੱਕ ਤੋਡ਼ੀ ਜਾ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਤੇ ਲੋਕਾਂ ਨੂੰ ਫਿਰਕਾਪ੍ਰਸਤੀ ’ਚ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਪਾਰਲੀਮੈਂਟ ਦੀਆਂ ਚੋਣਾਂ ’ਚ ਕਿਸਾਨ-ਮਜ਼ਦੂਰ 5 ਸਾਲ ਦੇ ਅਰਸੇ ਦਾ ਹਿਸਾਬ ਮੰਗਣਗੇ ਤੇ ਚੋਣਾਂ ’ਚ ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰਨਗੇ। ਇਸ ਮੌਕੇ ਬਚਨ ਸਿੰਘ ਓਠੀਆਂ, ਦਿਆਲ ਸਿੰਘ ਕਲੇਰ, ਪਿਆਰ ਸਿੰਘ ਧਾਰਡ਼, ਬਲਕਾਰ ਸਿੰਘ, ਜੋਗਿੰਦਰ ਸਿੰਘ ਗੋਪਾਲਪੁਰਾ, ਗੁਰਦੀਪ ਸਿੰਘ ਗਿਲਵਾਲੀ, ਗੁਰਮੁੱਖ ਸਿੰਘ ਸ਼ੇਰਗਿੱਲ, ਸੁਖਦੇਵ ਰਾਜ ਕਾਲੀਆ, ਦਸਵਿੰਦਰ ਕੌਰ, ਮੋਹਨ ਲਾਲ, ਨਰਿੰਦਰ ਚਮਿਆਰੀ, ਜੀਤਰਾਜ, ਸੰਤੋਖ ਸਿੰਘ ਆਦਿ ਹਾਜ਼ਰ ਸਨ।
ਅੰਮ੍ਰਿਤਸਰ ਜ਼ਿਲੇ ’ਚ ਲੱਗਣਗੇ 170 ਕਲੱਸਟਰ ਕੈਂਪ
NEXT STORY