ਅੰਮ੍ਰਿਤਸਰ (ਅਨਜਾਣ) : ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਬੁਲਾਰੇ ਸਰਬਜੀਤ ਸਿੰਘ ਵੇਰਕਾ ਨੇ ਸ਼੍ਰੋਮਣੀ ਕਮੇਟੀ ਤੋਂ ਰਿਟਾਇਰ ਹੋਏ ਸਹਾਇਕ ਸੁਪਰਵਾਈਜ਼ਰ ਵਲੋਂ 20 ਫ਼ਰਵਰੀ 2020 ਨੂੰ ਮੁੱਖ ਸਕੱਤਰ ਨੂੰ ਲਿਖੇ ਗਏ ਆਫ਼ਿਸ ਨੋਟ ਦੇ ਆਧਾਰ 'ਤੇ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੱਤਰ ਲਿਖ ਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਅਗਨ ਭੇਟ ਹੋਏ ਸਰੂਪਾਂ ਦੇ ਮਾਮਲੇ 'ਚ ਅਕਾਲੀ ਆਗੂਆਂ, ਅੰਤ੍ਰਿੰਗ ਕਮੇਟੀ ਮੈਂਬਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਖਿਲਾਫ਼ ਮੁਕੱਦਮਾ ਦਰਜ ਕਰਵਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਬੇਸ਼ਰਮੀ ਦੀਆਂ ਹੱਦਾਂ ਪਾਰ : ਜ਼ਬਰਦਸਤੀ ਘਰ 'ਚ ਦਾਖ਼ਲ ਹੋ ਕੇ ਕਈ ਦਿਨ ਤੱਕ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਸਰਬਜੀਤ ਸਿੰਘ ਨੇ ਸੰਸਥਾ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ ਦੇ ਲੈਟਰਪੈਡ 'ਤੇ ਪੱਤਰ ਲਿਖਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਕੀਤੀ ਜਾਂਚ ਦੌਰਾਨ ਇਹ ਸਾਬਤ ਹੋਇਆ ਸੀ ਕਿ 19. 5. 2016 ਨੂੰ 80 ਪਾਵਨ ਸਰੂਪ ਨੁਕਸਾਨੇ ਗਏ ਸਨ ਪਰ ਪੁਲਸ ਕਾਰਵਾਈ ਦੌਰਾਨ ਪਰਮਦੀਪ ਸਿੰਘ ਇੰਚਾਰਜ ਪਬਲੀਕੇਸ਼ਨ ਵਿਭਾਗ ਵੱਲੋਂ 5 ਪਾਵਨ ਸਰੂਪ ਅਗਨ ਭੇਟ ਹੋਣ ਬਾਰੇ ਦੱਸਿਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਸਰੂਪਾਂ ਦਾ ਸਸਕਾਰ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਕਰਕੇ ਇਨ੍ਹਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ ਸੀ ਪਰ ਜਾਣਬੁੱਝ ਕੇ ਰਿਕਾਰਡ 'ਚ ਦਰਜ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਵੱਡੀ ਵਾਰਦਾਤ : 15 ਦੇ ਕਰੀਬ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪੁਲਸ ਮੁਲਾਜ਼ਮ
ਉਨ੍ਹਾਂ ਇਹ ਵੀ ਕਿਹਾ ਕਿ 27. 6. 2020 ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਮੌਜ਼ੂਦਾ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਅਤੇ ਡਾ. ਰੂਪ ਸਿੰਘ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਇਹ ਕਿਹਾ ਗਿਆ ਸੀ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਗਲਤ ਜਾਣਕਾਰੀ ਦਿੱਤੀ ਗਈ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਹ ਦਾਅਵਾ ਕੀਤਾ ਗਿਆ ਸੀ ਕਿ 18. 9. 2016 ਨੂੰ 5 ਪਾਵਨ ਸਰੂਪ ਅਗਨ ਭੇਟ ਹੋਏ ਅਤੇ 9 ਪਾਣੀ ਨਾਲ ਨੁਕਸਾਨੇ ਗਏ ਸਨ। ਇਸ ਦੀ ਵੀਡੀਓ ਵੀ ਯੂ-ਟਿਊਬ 'ਤੇ ਵੱਖ-ਵੱਖ ਚੈਨਲਾਂ 'ਤੇ ਉਪਲਬਧ ਹੈ। 12 ਜੁਲਾਈ ਨੂੰ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੇਵਲ 14 ਸਰੂਪ ਹੀ ਨੁਕਸਾਨੇ ਜਾਣ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ : ਪੁਲਸ ਇੰਸਪੈਕਟਰ ਦੀ ਕਰਤੂਤ: ਸਾਬਕਾ ਸੂਬੇਦਾਰ ਦੇ ਘਰ ਦੇ ਬਾਹਰ ਕੈਮਰੇ ਅੱਗੇ ਖੜ੍ਹ ਕਰਦਾ ਹੈ ਗੰਦਾ ਕੰਮ, ਵੇਖੋ ਵੀਡੀਓ
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਦੱਸਿਆ ਗਿਆ ਹੈ ਕਿ ਅੱਗ ਲੱਗਣ ਦੀ ਘਟਨਾ ਦੌਰਾਨ 80 ਪਾਵਨ ਸਰੂਪਾਂ ਨੂੰ ਚਾਲੂ ਮਾਲੀ ਸਾਲ ਦੌਰਾਨ ਜਮ੍ਹਾ ਖਰਚ ਕਰਨ ਸਬੰਧੀ ਯੋਗ ਕਾਰਵਾਈ ਹਿੱਤ ਆਗਿਆ ਮੰਗੀ ਗਈ ਸੀ। ਕੰਵਲਜੀਤ, ਜਿਸ ਦਾ ਨਾਂ ਦੋਸ਼ੀਆਂ ਦੀ ਸੂਚੀ 'ਚ ਦਰਜ ਹੈ, ਵੱÝਲੋਂ ਇਹ ਆਫ਼ਿਸ ਨੋਟ 20 ਫ਼ਰਵਰੀ 2020 ਨੂੰ ਮੁੱਖ ਸਕੱਤਰ ਨੂੰ ਸੰਬੋਧਤ ਹੁੰਦਿਆਂ ਲਿਖਿਆ ਗਿਆ ਹੈ ਕਿ 19 ਮਈ 2016 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਹਾਲ ਨੰਬਰ 3 'ਚ ਪਾਵਨ ਸਰੂਪ ਬਿਰਾਜਮਾਨ ਸਨ। ਬਿਜਲੀ ਦਾ ਸਰਕਟ ਸ਼ਾਰਟ ਹੋਣ ਕਾਰਣ ਅਚਾਨਕ ਅੱਗ ਲੱਗ ਗਈ ਸੀ, ਜਿਸ ਨੂੰ ਬੁਝਾਉਣ ਲਈ ਪਾਣੀ ਦੀ ਵਰਤੋਂ ਨਾਲ 80 ਪਾਵਨ ਸਰੂਪ ਦਰਮਿਆਨਾ ਸਾਈਜ਼ (ਪਦਸ਼ੇਦ) ਸਮੇਤ ਚਿੱਟੇ ਰੁਮਾਲੇ, 4 ਚਿੱਟੀਆਂ ਚਾਦਰਾਂ, 4 ਗੱਦੇ, 4 ਪਲੰਘ, ਸੁਖ ਆਸਨ ਅਤੇ 2 ਚੰਦੋਆ ਸਾਹਿਬ ਆਦਿ ਨੁਕਸਾਨੇ ਗਏ ਸਨ। 80 ਪਾਵਨ ਸਰੂਪ ਪ੍ਰਕਾਸ਼ ਕਰਨ ਯੋਗ ਨਾ ਹੋਣ ਕਰਕੇ ਅੰਤਿਮ ਸੰਸਕਾਰ ਲਈ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਭੇਜੇ ਗਏ ਸਨ।
ਇਹ ਵੀ ਪੜ੍ਹੋ : ਸਿਹਤ ਮੰਤਰਾਲਾ ਨੇ ਦੱਸਿਆ ਯਾਤਰਾ ਕਰਦੇ ਸਮੇਂ ਇਨ੍ਹਾਂ ਵਿਅਕਤੀਆਂ ਲਈ ਮਾਸਕ ਨਹੀਂ ਜ਼ਰੂਰੀ
ਵੇਰਵੇ ਅਨੁਸਾਰ ਪਾਵਨ ਸਰੂਪ ਅਤੇ ਸਮਾਨ ਸਟਾਕ ਅਤੇ ਸਟੋਰ ਲੈਜ਼ਰਾਂ 'ਚੋਂ ਚਾਲੂ ਸਾਲ ਵਿਚ ਜਮ੍ਹਾ ਖਰਚ (ਖਾਰਜ) ਕਰਨ ਲਈ ਯੋਗ ਕਾਰਵਾਈ ਹਿੱਤ ਰਿਪੋਰਟ ਪੇਸ਼ ਹੈ। ਉਨ੍ਹਾਂ ਕਿਹਾ ਕਿ ਰਜਿੰਦਰ ਸਿੰਘ ਮਹਿਤਾ ਨੂੰ ਸਿੱਖ ਪੰਥ ਨਾਲ ਝੂਠ ਬੋਲਣ, ਗਲਤ ਜਾਣਕਾਰੀ ਦੇਣ (ਤਾਂ ਜੋ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਲੀਡਰਸ਼ਿਪ ਨੂੰ ਕੋਈ ਨੁਕਸਾਨ ਨਾ ਪਹੁੰਚੇ) ਅਤੇ ਮਰਿਆਦਾ ਦੀ ਉਲੰਘਣ ਕਰਨ 'ਤੇ ਫੌਜਦਾਰੀ ਮੁਕੱਦਮਾ ਕਰਨ ਦੇ ਨਾਲ-ਨਾਲ ਅਯੋਗ ਕਰਾਰ ਦੇਣਾ ਚਾਹੀਦਾ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਾਂਚ ਕਮੇਟੀ ਵੱਲੋਂ ਦਿੱਤੀ ਲਿਸਟ ਵਿਚ ਹੋਰ ਵੀ ਕਈ ਨਾਂ ਸ਼ਾਮਲ ਸਨ ਪਰ ਕੇਵਲ 16 ਨਾਵਾਂ 'ਤੇ ਕਾਰਵਾਈ ਹੋਣ ਉਪਰੰਤ ਇਹ ਰੋਸ ਪਾਇਆ ਜਾ ਰਿਹਾ ਹੈ ਕਿ ਬਾਕੀ ਦੇ ਨਾਂ ਲਿਹਾਜ਼ ਨਾਲ ਅੰਤ੍ਰਿੰਗ ਕਮੇਟੀ ਵੱਲੋਂ ਛੱਡ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਸ਼ਹੀਦ ਜ਼ੋਰਾਵਰ ਨੂੰ ਦਿੱਤੀ ਗਈ ਅੰਤਿਮ ਵਿਦਾਈ, ਰੋਂਦੇ ਪਿਤਾ ਦੇ ਬੋਲ- ਦੂਜੇ ਪੁੱਤ ਨੂੰ ਕਦੇ ਨਹੀਂ ਭੇਜਾਂਗਾ ਫ਼ੌਜ 'ਚ
ਕੰਵਲਜੀਤ ਆਪਣੇ 'ਤੇ ਪੈਣ ਵਾਲੀ ਰਿਕਵਰੀ ਤੋਂ ਬਚਣ ਵਾਸਤੇ ਝੂਠ ਦਾ ਸਹਾਰਾ ਲੈ ਰਿਹੈ : ਮਹਿਤਾ
ਇਸ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੰਵਲਜੀਤ ਸਿੰਘ ਨੇ ਜੋ ਘਪਲੇਬਾਜ਼ੀਆਂ ਕੀਤੀਆਂ ਹਨ ਉਨ੍ਹਾਂ ਦੀ ਰਿਕਵਰੀ ਉਸ 'ਤੇ ਨਾ ਪਵੇ, ਇਸ ਲਈ ਉਹ ਝੂਠ ਦਾ ਸਹਾਰਾ ਲੈ ਰਿਹਾ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੀ ਪਾਵਨ ਸਰੂਪਾਂ ਦੇ ਮਾਮਲੇ 'ਚ ਗਲਤ ਦੋਸ਼ ਲਾ ਰਿਹਾ ਹੈ। ਮਨੁੱਖੀ ਅਧਿਕਾਰ ਸੰਗਠਨ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਨੂੰ ਬਦਨਾਮ ਕਰਨਾ ਬੰਦ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਕੰਵਲਜੀਤ ਵੱਲੋਂ ਆਪਣੀ ਗਲਤੀ ਨੂੰ ਛੁਪਾਉਣ ਲਈ ਅੱਗ ਲੱਗਣ ਦੌਰਾਨ 80 ਸਰੂਪਾਂ ਦੇ ਨੁਕਸਾਨੇ ਜਾਣ ਦਾ ਜ਼ਿਕਰ ਕਰਕੇ ਇਸ ਗਿਣਤੀ ਨੂੰ ਚਾਲੂ ਸਾਲ ਵਿਚ ਜਮ੍ਹਾ ਖਰਦ (ਖਾਰਜ) ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਆਫ਼ਿਸ ਨੋਟ ਜਦੋਂ ਵੱਖ-ਵੱਖ ਅਧਿਕਾਰੀਆਂ ਕੋਲੋਂ ਹੁੰਦਾ ਹੋਇਆ ਪ੍ਰਧਾਨ ਸ਼੍ਰੋਮਣੀ ਕਮੇਟੀ ਕੋਲ ਪੁੱਜਾ ਸੀ ਤਾਂ ਉਨ੍ਹਾਂ ਇਸ ਦੀ ਪੜਤਾਲ ਫਲਾਇੰਗ ਤੋਂ ਕਰਵਾਈ ਸੀ, ਜਿਸ ਵਿਚ ਕੰਵਲਜੀਤ ਸਿੰਘ ਦਾ ਦਾਅਵਾ ਝੂਠਾ ਸਾਬਤ ਹੋਇਆ ਸੀ।
ਇਹ ਵੀ ਪੜ੍ਹੋ : ਖੁਰਦ-ਬੁਰਦ ਹੋਏ ਸਰੂਪਾਂ ਦੇ ਮਾਮਲੇ 'ਚ ਡਾ. ਰੂਪ ਸਿੰਘ ਦਾ ਸਪੱਸ਼ਟੀਕਰਣ, ਕਹੀ ਇਹ ਵੱਡੀ ਗੱਲ
ਡਾ. ਰੂਪ ਸਿੰਘ ਦਾ ਮੋਬਾਇਲ ਬੰਦ ਆ ਰਿਹਾ ਸੀ
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਦੇ ਚੁੱਕੇ ਡਾ. ਰੂਪ ਸਿੰਘ ਦਾ ਫੋਨ ਭਾਵੇਂ ਬੰਦ ਆ ਰਿਹਾ ਸੀ ਪਰ ਉਨ੍ਹਾਂ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ 'ਚ ਕਿਹਾ ਗਿਆ ਹੈ ਕਿ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਦੋਸ਼ੀਆਂ ਨੂੰ ਛੱਡ ਕੇ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਇਕਾਂਤਵਾਸ ਖ਼ਤਮ ਹੁੰਦਿਆਂ ਹੀ ਸਭ ਕੁਝ ਸਪੱਸ਼ਟ ਕਰਾਂਗਾ।
ਕੁਸੁਮ ਦੀ ਬਹਾਦਰੀ ਨੂੰ ਸਲਾਮ : CIA ਦੇ ਡਰੋਂ ਹੁਸ਼ਿਆਰਪੁਰ 'ਚ ਸਰੰਡਰ ਕਰ ਗਿਆ ਦੂਜਾ ਸਨੈਚਰ
NEXT STORY