ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਸਰਕਾਰ ਭਾਵੇਂ ਪਾਕਿਸਤਾਨ ਨੂੰ ਬਿਜਲੀ ਵੇਚਣ ਦੀਆਂ ਗੱਲਾਂ ਕਰ ਰਿਹਾ ਹੈ ਪਰ ਪੰਜਾਬ ਦਾ ਇਕ ਕੋਨਾ ਅਜਿਹਾ ਹੈ, ਜਿੱਥੇ ਬਿਜਲੀ ਨਾਂ ਦੀ ਕੋਈ ਸ਼ੈਅ ਹੀ ਨਹੀਂ ਹੈ। ਪੰਜਾਬ 'ਚ ਅਜਿਹਾ ਇਕ ਕੋਨਾ ਅੰਮ੍ਰਿਤਸਰ ਦੀ ਹਦੂਦ 'ਚ ਪੈਂਦੀ ਇੰਦਰਾ ਕਲੋਨੀ 'ਚ ਹੈ, ਜਿਥੇ ਬਿਜਲੀ ਤੋਂ ਵਾਂਝੇ ਲੋਕ ਅਜੇ ਵੀ ਬਾਬਾ ਆਦਮ ਵੇਲੇ ਦਾ ਜੀਵਨ ਬਤੀਤ ਕਰਨ ਲਈ ਮੰਜ਼ਬੂਰ ਹਨ।
2004 'ਚ ਵਿਕਸਿਤ ਹੋਇਆ ਇਹ ਅੰਮ੍ਰਿਤਸਰ ਪੱਛਮ ਦਾ ਉਹ ਇਲਾਕਾ ਹੈ, ਜਿਥੇ ਰਾਜ ਕੁਮਾਰ ਵੇਰਕਾ ਪਿਛਲੇ 7 ਸਾਲਾਂ ਤੋਂ ਵਿਧਾਇਕ ਹਨ। ਇਨਾਂ ਹੀ ਨਹੀਂ ਕਰੀਬ 300 ਲੋਕਾਂ ਦੀ ਰਿਹਾਇਸ਼ ਵਾਲਾ ਇਹ ਇਲਾਕਾ ਨਗਰ ਨਿਗਮ ਦੇ ਅਧੀਨ ਆਉਂਦਾ ਹੈ ਪਰ ਅਫਸੋਸ ਕਿ 14 ਸਾਲਾਂ ਬਾਅਦ ਵੀ ਇਸ ਇਲਾਕੇ ਦੇ ਲੋਕਾਂ ਨੂੰ ਬਿਜਲੀ ਨਸੀਬ ਨਹੀਂ ਹੋਈ। ਹੁਣ ਤਾਂ ਲੋਕਾਂ ਨੇ ਵੀ ਇਸ ਕਲੋਨੀ ਦਾ ਨਾਂ ਅੰਧੇਰਾ ਕਾਲੋਨੀ ਰੱਖ ਦਿੱਤਾ ਹੈ। ਇਹ ਲੋਕ ਤਪਦੀ ਭੱਠੀ ਵਰਗੀ ਗਰਮੀ 'ਚ ਦਿਨ ਕੱਟ ਰਹੇ ਹਨ। ਇਨ੍ਹਾਂ ਲੋਕਾਂ ਨੂੰ ਠੰਡਾ ਪਾਣੀ ਤੱਕ ਵੀ ਨਸੀਬ ਨਹੀਂ ਹੁੰਦਾ।
ਇਸ ਸਬੰਧੀ ਕਾਲੋਨੀ ਦਾ ਜਾਇਜ਼ਾ ਲੈਣ ਪਹੁੰਚੇ ਕਾਂਗਰਸੀ ਕੌਂਸਲਰ ਨੇ ਸਰਕਾਰ ਦੀ ਇਸ ਨਲਾਇਕੀ 'ਤੇ ਸ਼ਰਮਿੰਦਾ ਹੁੰਦਿਆਂ ਉਨ੍ਹਾਂ ਨੇ ਵਿਧਾਇਕ ਰਾਜ ਕੁਮਾਰ ਵੇਰਕਾਂ ਤੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਇਸ ਮਾਮਲੇ ਸਬੰਧੀ ਗੱਲ ਕਰਨ ਦਾ ਭਰੋਸਾ ਦਵਾਇਆ ਹੈ।
ਸ਼ਾਹਕੋਟ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਰਤਨ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
NEXT STORY