ਅੰਮ੍ਰਿਤਸਰ (ਜਸ਼ਨ)- ਅੰਮ੍ਰਿਤਸਰ ਬੰਬ ਧਮਾਕਿਆਂ ਦੀ ਜਾਂਚ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਅੱਤਵਾਦੀ ਅਜ਼ਾਦਬੀਰ ਸਿੰਘ ਨੂੰ ਪੁਲਸ ਨੇ ਪਾਰਕਿੰਗ ਵਾਲੀ ਥਾਂ ’ਤੇ ਜਾਂਚ ਲਈ ਆਪਣੇ ਨਾਲ ਲੈ ਗਈ ਅਤੇ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਨੂੰ ਹਿਰਾਸਤ ਵਿਚ ਲੈ ਕੇ ਸੀਨ ਨੂੰ ਰੀਕ੍ਰੇਟ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐੱਨ. ਆਈ. ਏ. ਅਤੇ ਐੱਨ. ਐੱਸ. ਜੀ. ਦੀ ਟੀਮ ਬਿਨਾਂ ਕਿਸੇ ਅੱਤਵਾਦੀ ਦੇ ਘਟਨਾ ਵਾਲੀ ਥਾਂ ’ਤੇ ਗਈ ਸੀ ਅਤੇ ਉੱਥੇ ਮੁੜ ਘਟਨਾ ਵਾਲੀ ਥਾਂ ਬਣਾ ਕੇ ਜਾਂਚ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - IPL Playoffs ਤੋਂ ਪਹਿਲਾਂ ਆਪਣੇ ਦੇਸ਼ ਪਰਤ ਜਾਵੇਗਾ ਇਹ ਖਿਡਾਰੀ, 16 ਕਰੋੜ ਦੇ ਖਿਡਾਰੀ ਨੇ ਬਣਾਈਆਂ 15 ਦੌੜਾਂ
ਦੂਜੇ ਪਾਸੇ ਹੁਣ ਜਾਂਚ ਦੇ ਅਰਥ ਕੁਝ ਹੋਰ ਹਨ, ਕਿਉਂਕਿ ਮੁੱਖ ਮੁਲਜ਼ਮ ਪੁਲਸ ਨਾਲ ਸੀ। ਪਤਾ ਲੱਗਾ ਹੈ ਕਿ ਫੜੇ ਗਏ ਅੱਤਵਾਦੀ ਅਜ਼ਾਦਬੀਰ ਸਿੰਘ ਨੂੰ ਆਪਣੇ ਨਾਲ ਘਟਨਾ ਸਥਾਨ ’ਤੇ ਲੈ ਕੇ ਜਾਣ ਵਾਲੇ ਉੱਚ ਪੁਲਸ ਅਧਿਕਾਰੀਆਂ ਨੇ ਉਸ ਤੋਂ ਕਈ ਵੱਡੇ ਸਵਾਲ ਪੁੱਛੇ ਕਿ ਉਸ ਨੇ ਉੱਥੇ ਬੰਬ ਕਿਵੇਂ ਲਗਾਇਆ? ਧਾਗੇ ਨਾਲ ਕਿਵੇਂ ਬੰਨ੍ਹਿਆ?
ਇਹ ਖ਼ਬਰ ਵੀ ਪੜ੍ਹੋ - ICC ਨੇ ਕ੍ਰਿਕਟ ਦੇ ਨਿਯਮਾਂ 'ਚ ਕੀਤੇ ਬਦਲਾਅ; Free Hit, ਸਾਫ਼ਟ ਸਿਗਨਲ ਸਣੇ ਇਨ੍ਹਾਂ ਨਿਯਮਾਂ 'ਚ ਆਈ ਤਬਦੀਲੀ
ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਅੱਤਵਾਦੀ ਤੋਂ ਸਾਰੇ ਸੀਨ ਰੀਕ੍ਰੇਟ ਕਰਵਾਏ ਗਏ। ਦੂਜੇ ਪਾਸੇ ਇਨ੍ਹਾਂ ਮਾਮਲਿਆਂ ਤੋਂ ਬਾਅਦ ਥਾਣਾ ਕੋਤਵਾਲੀ ਦੇ ਇੰਚਾਰਜ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਹੁਣ ਉਥੇ ਇੰਸਪੈਕਟਰ ਜਸਪਾਲ ਸਿੰਘ ਨੂੰ ਨਵਾਂ ਇੰਚਾਰਜ ਲਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਸਿਹਤ ਮੰਤਰੀ ਨੇ ਦਿੱਤਾ ਅਹਿਮ ਬਿਆਨ
NEXT STORY