ਅੰਮ੍ਰਿਤਸਰ-ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਉਥੇ ਹੀ ਅੱਜ ਅੰਮ੍ਰਿਤਸਰ ਜ਼ਿਲ੍ਹੇ 'ਚ ਵੀ ਕੋਰੋਨਾ ਮਰੀਜ਼ਾਂ ਦਾ ਰਿਕਾਰਡ ਟੁੱਟ ਗਿਆ ਹੈ, ਜ਼ਿਲ੍ਹੇ 'ਚ ਅੱਜ ਪਹਿਲੀ ਵਾਰ ਇਕ ਦਿਨ 'ਚ 111 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ, ਜੋ ਸਿਹਤ ਵਿਭਾਗ ਦੇ ਜ਼ਿਲ੍ਹਾ ਵਾਸੀਆਂ ਲਈ ਹੈਰਾਨੀ ਤੇ ਚਿੰਤਾ ਵਾਲੀ ਗੱਲ ਹੈ।
ਜ਼ਿਲ੍ਹੇ 'ਚ ਅੱਜ ਪਹਿਲੀ ਵਾਰ ਇਕੱਠੇ 111 ਨਵੇਂ ਮਾਮਲੇ ਜਿਥੇ ਸਾਹਮਣੇ ਆਏ ਹਨ, ਉਥੇ ਹੀ 2 ਮਰੀਜ਼ਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਕੋਰੋਨਾ ਕਾਰਨ ਮਰਨ ਵਾਲਿਆਂ 'ਚ ਕਮਲੇਸ਼ ਰਾਣੀ ਵਾਸੀ ਰੋਜ਼ ਐਵੀਨਿਊ ਤੇ ਜੰਗ ਬਹਾਦੁਰ ਵਾਸੀ ਕ੍ਰਿਸ਼ਨਕੁਇਰ ਸ਼ਾਮਲ ਹੈ। ਅੱਜ ਸਾਹਮਣੇ ਆਏ ਨਵੇਂ ਪਾਜ਼ੇਟਿਵ ਮਾਮਲਿਆਂ 'ਚ ਕੋਰੋਨਾ ਦੇ 36 ਮਰੀਜ਼ ਸੈਂਟਰਲ ਜੇਲ੍ਹ ਨਾਲ ਸੰਬੰਧਿਤ ਹਨ ਅਤੇ ਬਾਕੀ ਵੱਖ-ਵੱਖ ਇਲਾਕਿਆਂ ਨਾਲ ਸੰਬੰਧਿਤ ਹਨ।
ਇਨ੍ਹਾਂ 'ਚੋਂ ਹਰੀਪੁਰਾ, ਨਹਿਰੂ ਕਾਲੋਨੀ ਮਜੀਠਾ ਰੋਡ, ਗੁਮਟਾਲਾ, ਘਿਓ ਮੰਡੀ, ਇੰਦਰਾ ਕਾਲੋਨੀ, ਇਸਲਾਮਾਬਾਦ, ਗੁਰਨਾਮ ਨਗਰ, ਕ੍ਰਿਸ਼ਨਾ ਨਗਰ, ਏਕਤਾ ਭਵਨ, ਫਤਿਹਗੜ੍ਹ ਚੂੜੀਆਂ, ਰਣਜੀਤ ਐਵੀਨਿਊ ਸੈਕਟਰ 4, ਦਯਾਨੰਦ ਨਗਰ ਲਾਰੈਂਸ ਰੋਡ, ਸੰਜੇ ਗਾਂਧੀ ਕਾਲੋਨੀ, ਪ੍ਰੇਮ ਨਗਰ, ਬਾਬਾ ਦੀਪ ਸਿੰਘ ਕਾਲੋਨੀ, ਖੰਡਵਾਲਾ ਛੇਹਰਟਾ, ਯੂਨੀਵਰਸਲ ਇੰਨਕਲੇਵ ਛੇਹਰਟਾ, ਗਿਲਵਾਲੀ ਗੇਟ, ਗ੍ਰੀਨ ਫੀਲਡ, ਮਾਲ ਮੰਡੀ, ਬਾਬਾ ਬਕਾਲਾ ਸਾਹਿਬ, ਰਣਜੀਤ ਵਿਹਾਰ, ਰਾਮ ਨਗਰ ਕਾਲੋਨੀ ਤੇ ਹਾਥੀਗੇਟ ਤੋਂ 1-1 ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਤੋਂ ਇਲਾਵਾ 2 ਗੁਰੂ ਬਾਜ਼ਾਰ, 2 ਲਕਸ਼ਮੀ ਵਿਹਾਰ, 2 ਅਜਨਾਲਾ, 2 ਰਾਜਾਸਾਂਸੀ, 2 ਏਅਰਪੋਰਟ ਕਾਲੋਨੀ, 2 ਕਸ਼ਮੀਰ ਐਵੀਨਿਊ 2 ਸ਼੍ਰੀ ਰਾਮ ਐਵੀਨਿਊ ਤੇ 2 ਨਿਊ ਗਾਰਡਨ ਕਾਲੋਨੀ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਤੋਂ 3 ਮਹਾਸਿੰਘ ਗੇਟ, 2 ਗੁਰੂ ਰਾਮਦਾਸ ਐਵੀਨਿਊ ਏਅਰਪੋਰਟ ਰੋਡ, 9 ਬੀ. ਐਸ. ਐਫ. ਖਾਸਾ, 1 ਪੀ. ਐਸ. ਬੀ. ਡਿਵੀਜ਼ਨ, 4 ਮਜੀਠਾ ਰੋਡ, 2 ਇੰਦਰਾ ਕਾਲੋਨੀ, 5 ਜੰਡਿਆਲਾ ਗੁਰੂ, 4 ਬੁੱਢਾ ਠੇਹ ਤੇ 2 ਪਾਰਵਤੀ ਦੇਵੀ ਹਸਪਤਾਲ ਤੋਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਜਲੰਧਰ: ਨਕੋਦਰ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ, 2 ਵਿਅਕਤੀਆਂ ਦੀਆਂ ਬਦਲੀਆਂ ਲਾਸ਼ਾਂ (ਤਸਵੀਰਾਂ)
NEXT STORY