ਅੰਮ੍ਰਿਤਸਰ (ਅਨਜਾਣ) : ਅੰਮ੍ਰਿਤਸਰ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਜਨਾਨੀ ਦੇ ਢਿੱਡ 'ਚ ਪਲ ਰਹੇ ਬੱਚੇ ਦਾ ਲੱਤਾਂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮਲਪ੍ਰੀਤ ਵਾਸੀ ਜਸਪਾਲ ਨਗਰ, ਸੁਲਤਾਨਵਿੰਡ ਰੋਡ ਦੱਸਿਆ ਕਿ ਮੇਰੇ ਗਰਭ 'ਚ ਪਲ ਰਹੇ ਬੱਚੇ ਦਾ ਕਤਲ ਸਹੁਰੇ ਪਰਿਵਾਰ ਨੇ ਅੰਮ੍ਰਿਤਸਰ ਦੀ ਇਕ ਸਾਬਕਾ ਕੌਂਸਲਰ ਦੇ ਪਤੀ ਤੇ ਦੋ ਪੁੱਤਰਾਂ ਦੀ ਸ਼ਹਿ 'ਤੇ ਕੀਤਾ। ਕੋਮਲਪ੍ਰੀਤ ਨੇ ਦੱਸਿਆ ਕਿ ਉਹ ਭੂਆ-ਸੱਸ ਦੀ ਮੌਤ ਹੋ ਜਾਣ ਕਾਰਣ 16 ਅਗਸਤ 2020 ਨੂੰ ਤਰਨਤਾਰਨ ਸ਼ਮਸ਼ਾਨ ਘਾਟ ਵਿਖੇ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਆਪਣੇ ਪਿਤਾ ਬਲਵਿੰਦਰ ਸਿੰਘ ਬਿੱਲਾ, ਮਾਤਾ ਨੀਲਮ, ਮੇਰੇ ਦਾਦਾ ਅਵਤਾਰ ਸਿੰਘ ਤੇ ਦਾਦੀ ਚਰਨਜੀਤ ਕੌਰ ਨਾਲ ਗਈ, ਜਿੱਥੇ ਮੇਰੇ ਪਤੀ, ਸਹੁਰੇ, ਦਿਓਰ, ਸਹੁਰੇ ਦੇ ਵੱਡੇ ਭਰਾ ਤੇ ਦੋਵੇਂ ਪੁੱਤਰ ਸਮੇਤ ਹੋਰ ਰਿਸ਼ਤੇਦਾਰਾਂ ਵਲੋਂ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਨੇ ਮੇਰੇ ਢਿੱਡ 'ਚ ਲੱਤਾਂ ਮਾਰੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਮੇਰੇ ਮਾਤਾ-ਪਿਤਾ ਦਾ ਸਿਰ ਪਾੜ ਦਿੱਤਾ ਗਿਆ। ਮੇਰੇ ਪਿਤਾ ਦਾ ਮੋਬਾਇਲ ਫੋਨ ਅਤੇ ਮੇਰੀ ਮਾਤਾ ਦੇ ਟੋਪਸ ਲਾਹ ਲਏੇ ਤੇ ਕਕਾਰਾਂ ਦੀ ਬੇਅਦਬੀ ਕੀਤੀ ਗਈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਨਾਈ ਭਾਈ ਦਿਲਾਵਰ ਸਿੰਘ ਦੀ ਬਰਸੀ, ਖਾਲਿਸਤਾਨ ਦੇ ਲੱਗੇ ਨਾਅਰੇ
ਕੋਮਲਪ੍ਰੀਤ ਦੇ ਪਿਤਾ ਨੇ ਵੀਡੀਓ ਵਿਖਾਉਂਦਿਆਂ ਕਿਹਾ ਕਿ ਉਥੇ ਖੜ੍ਹੀ ਪੁਲਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੀ ਤੇ ਉਸ ਨੇ ਹਮਲਾਵਰਾਂ ਨੂੰ ਕੁਝ ਨਹੀਂ ਕਿਹਾ। ਸਾਡੇ ਰਿਸ਼ਤੇਦਾਰਾਂ ਨੇ ਖਿੱਚ ਧੂਹ ਕੇ ਸਾਨੂੰ ਕੱਢਿਆ ਤੇ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਲੈ ਗਏ, ਜਿੱਥੇ ਮੇਰੇ ਮਾਤਾ-ਪਿਤਾ ਦਾ ਤੇ ਮੇਰਾ ਇਲਾਜ ਸ਼ੁਰੂ ਕੀਤਾ ਗਿਆ। ਮਿਤੀ 17 ਅਗਸਤ ਵਾਲੇ ਦਿਨ ਮੇਰੀ ਹਾਲਤ ਗੰਭੀਰ ਹੋ ਗਈ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਸਲਾਹ ਨਾਲ ਮੈਨੂੰ ਮਜੀਠਾ ਰੋਡ ਬੇਬੇ ਨਾਨਕੀ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ, ਜਿੱਥੇ ਸੱਟਾਂ ਲੱਗਣ ਕਾਰਣ ਮੇਰੇ ਬੱਚੇ ਦੀ ਮੌਤ ਹੋ ਗਈ ਤੇ ਡਾਕਟਰਾਂ ਨੂੰ ਮੇਰਾ ਗਰਭਪਾਤ ਕਰਨਾ ਪਿਆ।
ਇਹ ਵੀ ਪੜ੍ਹੋ : ਏਸ਼ੀਅਨ ਚੈਂਪੀਅਨਸ਼ਿਪ 'ਚ ਤਗਮਾ ਜਿੱਤਣ ਵਾਲੀ ਸਬ-ਇੰਸਪੈਕਟਰ ਲਾਈਵ ਹੋ ਮੰਗ ਰਹੀ ਇਨਸਾਫ਼, ਜਾਣੋ ਮਾਮਲਾ
19 ਅਗਸਤ ਨੂੰ ਟਾਊਨ ਚੌਂਕੀ ਤਰਨਤਾਰਨ ਦੇ ਇੰਚਾਰਜ ਏ. ਐੱਸ. ਆਈ. ਮਨਜੀਤ ਸਿੰਘ ਵਲੋਂ ਮੇਰੇ ਬਿਆਨਾਂ 'ਤੇ ਐੱਫ਼. ਆਈ. ਆਰ ਨੰਬਰ 239/2020, ਧਾਰਾ 314, 120-ਬੀ, 148 ਆਈ. ਪੀ. ਸੀ. ਦਰਜ ਕੀਤੀ ਗਈ, ਜਿਸ ਤੋਂ ਮੈਂ ਸੰਤੁਸ਼ਟ ਨਹੀਂ ਹਾਂ। ਮੇਰੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਤੇ ਮੇਰੇ ਮਾਤਾ-ਪਿਤਾ ਦੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ ਤੇ ਉਨ੍ਹਾਂ ਦਾ ਮੋਬਾਇਲ ਤੇ ਟੋਪਸ ਵੀ ਲਾਹੇ ਗਏ। ਏ.ਐੱਸ.ਆਈ ਵਲੋਂ ਅਜੇ ਤੱਕ ਮੇਰੇ ਮਾਤਾ-ਪਿਤਾ ਦੇ ਬਿਆਨ ਵੀ ਦਰਜ਼ ਨਹੀਂ ਕੀਤੇ ਗਏ ਤੇ ਐੱਫ. ਆਈ. ਆਰ. ਦਰਜ਼ ਕਰਨ ਉਪਰੰਤ ਦੋਸ਼ੀਆਂ ਨੂੰ ਅਜੇ ਤੱਕ ਨਹੀਂ ਫੜ੍ਹਿਆ ਗਿਆ ਤੇ ਉਹ ਸ਼ਰੇਆਮ ਘੁੰਮ ਰਹੇ ਹਨ। ਇਸ ਬਾਬਤ ਮੈਂ ਮਾਣਯੋਗ ਹਾਈ ਕੋਰਟ ਦੇ ਜੱਜ ਸੰਜੈ ਗੁਪਤਾ ਦੀ ਅਦਾਲਤ 'ਚ ਰਿਟ ਵੀ ਪਾਈ, ਜਿਸਦੀ ਅਗਲੀ ਤਾਰੀਖ 24-9-2020 ਨੂੰ ਸੰਮਨ ਪੇਸ਼ ਕਰਨ ਵਾਸਤੇ ਐੱਸ. ਐੱਸ. ਪੀ. ਤਰਨਤਾਰਨ, ਡੀ. ਐੱਸ ਪੀ. ਸਿਟੀ ਤਰਨਤਾਰਨ, ਐੱਸ. ਐੱਚ. ਓ. ਸਿਟੀ ਤਰਨਤਾਰਨ, ਟਾਊਨ ਚੌਂਕੀ ਇੰਚਾਰਜ ਤਰਨਤਾਰਨ ਨੂੰ ਦੋਸ਼ੀਆਂ 'ਤੇ ਬਣਦੀਆਂ ਧਾਰਾਵਾਂ ਲਗਾਉਣ ਲਈ ਕਿਹਾ ਗਿਆ ਹੈ। ਕੋਮਲਪ੍ਰੀਤ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਜਾਵੇ ਤੇ ਕੋਮਲ ਪ੍ਰੀਤ ਦੇ ਬੱਚੇ ਦੀ ਸੱਟਾਂ ਕਾਰਣ ਮੌਤ ਹੋ ਜਾਣ 'ਤੇ ਦੋਸ਼ੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ।
ਇਹ ਵੀ ਪੜ੍ਹੋ : ਮ੍ਰਿਤਕ ਪਤਨੀ ਦੇ ਪਾਸਪੋਰਟ 'ਤੇ ਦੂਜੀ ਪਤਨੀ ਨੂੰ ਲੈ ਗਿਆ ਅਮਰੀਕਾ, ਫਿਰ ਕਰ ਦਿੱਤਾ ਇਹ ਕਾਰਾ
ਕੋਮਲਪ੍ਰੀਤ ਦੇ ਪਰਿਵਾਰ ਨੇ ਆਪਣੀ ਕੁੜੀ ਦੇ ਗਰਭ 'ਚ ਪਲ ਰਹੇ ਬੱਚੇ ਨੂੰ ਖੁਦ ਮਾਰਿਆ : ਅਮਰਜੀਤ ਸਿੰਘ
ਇਸ ਸਬੰਧੀ ਜਦ ਤਰਨਤਾਰਨ ਵਾਸੀ ਕੌਮਲਪ੍ਰੀਤ ਦੇ ਸਹੁਰੇ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਅਸੀਂ ਕੁੜੀ ਨੂੰ ਸ਼ਮਸ਼ਾਨ ਘਾਟ 'ਚ ਕੁਝ ਨਹੀਂ ਕਿਹਾ। ਬਲਕਿ ਕੁੜੀ ਨੇ ਮੇਰੀ ਮਰੀ ਪਈ ਘਰਵਾਲੀ ਦੇ ਮੂੰਹ 'ਤੇ ਥੁੱਕਿਆ ਤੇ ਫੇਰ ਲੜਾਈ ਸ਼ੁਰੂ ਹੋਈ। ਇਸ 'ਤੇ ਗਲੀ ਮਹੱਲੇ ਵਾਲਿਆਂ ਨਾਲ ਬਿੱਲੇ ਤੇ ਉਸਦੀ ਘਰਵਾਲੀ ਦੀ ਹੱਥੋਪਾਈ ਹੋਈ ਤੇ ਉਨ੍ਹਾਂ ਦੇ ਸਿਰ ਪਾਟੇ। ਉਨ੍ਹਾਂ ਕਿਹਾ ਕਿ ਅਸੀਂ ਉਸਦਾ ਮੋਬਾਇਲ ਤੇ ਟੋਪਸ ਨਹੀਂ ਲਾਹੇ ਉਹ ਵੀ ਹੱਥੋਪਾਈ 'ਚ ਕਿਤੇ ਡਿੱਗ ਪਏ ਹੋਣਗੇ, ਬਲਕਿ ਉਹ ਸਾਡੀ 20 ਗ੍ਰਾਮ ਦੀ ਚੈਨੀ ਲਾਹ ਕੇ ਲੈ ਗਏ।
ਇਹ ਵੀ ਪੜ੍ਹੋ : ਖੁਰਦ-ਬੁਰਦ ਹੋਏ ਸਰੂਪਾਂ ਦੇ ਮਾਮਲੇ 'ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਕੋਮਲਪ੍ਰੀਤ ਤੇ ਉਸਦਾ ਪਿਤਾ ਬਲਵਿੰਦਰ ਬਿੱਲਾ ਪੁਰਾਣੀ ਰੰਜਿਸ਼ ਕਾਰਣ ਮੇਰੇ 'ਤੇ ਇਲਜ਼ਾਮ ਲਗਾ ਰਿਹਾ ਹੈ : ਸਾਬਕਾ ਕੌਂਸਲਰ
ਇਸ ਸਬੰਧੀ ਜਦ ਸਾਬਕਾ ਕੌਂਸਲਰ ਦੇ ਪਤੀ ਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿੱਲੇ ਨਾਲ ਮੇਰਾ ਕੋਈ ਝਗੜਾ ਨਹੀਂ ਬਲਕਿ ਇਹ ਰੰਜਿਸ਼ 2017 ਦੀਆਂ ਚੋਣਾਂ ਦੀ ਹੈ ਤੇ ਉਸੇ ਰੰਜਿਸ਼ ਕਾਰਣ ਬਿੱਲਾ ਆਪਣੇ ਹਰ ਝਗੜੇ 'ਚ ਮੈਨੂੰ ਤੇ ਮੇਰੇ ਪਰਿਵਾਰ ਨੂੰ ਘੜੀਸ ਲੈਂਦਾ ਹੈ। ਜਦ ਬਿੱਲੇ ਦੀ ਸੱਸ ਦੀ ਡੈੱਥ ਹੋਈ ਤਾਂ ਮੇਰੀ ਭੈਣ ਬਹੁਤ ਸੀਰੀਅਸ ਸੀ ਤੇ ਬਾਅਦ 'ਚ ਉਸਦੀ ਮੌਤ ਹੋ ਗਈ। ਮੈਂ ਆਪਣੀ ਮੁਸੀਬਤ 'ਚ ਉਲਝਿਆ ਸੀ। ਮੈਨੂੰ ਬਿੱਲੇ ਦੀ ਕੁੜੀ ਕੌਮਲਪ੍ਰੀਤ ਤੇ ਉਸਦੇ ਦੇ ਬੱਚੇ ਨਾਲ ਜੋ ਘਟਣਾ ਵਾਪਰੀ ਬੇਹੱਦ ਅਫ਼ਸੋਸ ਹੈ ਕਿਉਂਕਿ ਧੀਆਂ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਨਸਾਫ਼ ਦਿਵਾਏ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਦਾਦਾਗਿਰੀ: ਜਨਾਨੀ ਨੂੰ ਫ਼ੋਨ ਕਰ ਗ਼ਲਤ ਕੰਮ ਲਈ ਮਜ਼ਬੂਰ ਕਰਦਾ ਸੀ ਮੁਨਸ਼ੀ,ਸਕਰੀਨ ਸ਼ਾਟ ਹੋਏ ਵਾਇਰਲ
ਬਹੁਤ ਜਲਦ ਦੋਸ਼ੀ ਫੜ੍ਹ ਕੇ ਕੁੜੀ ਤੇ ਉਸਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ : ਐੱਸ. ਐੱਸ. ਪੀ.
ਇਸ ਸਬੰਧੀ ਜਦ ਐੱਸ. ਐੱਸ. ਪੀ. ਤਰਨਤਾਰਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁੜੀ ਤੇ ਉਸਦੇ ਪਰਿਵਾਰ ਵਲੋਂ ਜਿਨ੍ਹਾਂ ਬੰਦਿਆਂ ਦੇ ਨਾਮ ਲਿਖਵਾਏ ਗਏ ਸਨ ਉਨ੍ਹਾਂ 'ਤੇ ਐੱਫ਼. ਆਈ. ਆਰ. ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਸਦੇ ਲਈ ਇਕ ਬੀਬੀ ਅਫ਼ਸਰ ਦੀ ਡਿਊਟੀ ਵੀ ਲਗਾਈ ਗਈ ਸੀ। ਮੈਂ ਪਤਾ ਲਗਾਉਂਦਾ ਹਾਂ ਤੇ ਯਕੀਨ ਦਿਵਾਉਂਦਾ ਹਾਂ ਕਿ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਹੁਤ ਜਲਦ ਫੜ ਲਿਆ ਜਾਵੇਗਾ। ਟਾਊਨ ਚੌਂਕੀ ਇੰਚਾਰਜ ਏ. ਐੱਸ. ਆਈ. ਮਨਜੀਤ ਸਿੰਘ ਨੇ ਪੀੜਤਾ ਤੇ ਉਸ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਬਹੁਤ ਹੀ ਜਲਦ ਦੋਸ਼ੀ ਵੀ ਫੜ ਲਏ ਜਾਣਗੇ।
ਲੁਟੇਰਿਆਂ ਨਾਲ ਇਕੱਲੀ ਭਿੜੀ 15 ਸਾਲਾ ਬਹਾਦਰ ਕੁੜੀ, ਵੇਖੋ ਕਿੰਝ ਸ਼ੇਰਨੀ ਨੇ ਕਰਵਾਈ ਤੋਬਾ-ਤੋਬਾ (ਵੀਡੀਓ)
NEXT STORY