ਜੈਤੋ (ਰਘੂਨੰਦਨ ਪਰਾਸ਼ਰ) : ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਵੱਲੋਂ ਤਿਉਹਾਰ ਵਿਸ਼ੇਸ਼ ਰੇਲ ਗੱਡੀ ਚਲਾਈ ਜਾ ਰਹੀ ਹੈ । ਸੂਤਰਾਂ ਮੁਤਾਬਕ ਤਿਉਹਾਰ ਸਪੈਸ਼ਲ ਟ੍ਰੇਨ ਨੰਬਰ 04670 ਅੰਮ੍ਰਿਤਸਰ - ਕਟਿਹਾਰ ਰਾਖਵੀਂ ਤਿਉਹਾਰ ਸਪੈਸ਼ਲ (01 ਟਰੀਪ) 28 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਕਟਿਹਾਰ ਤੱਕ ਚਲੇਗੀ। ਇਹ ਤਿਉਹਾਰ ਸਪੈਸ਼ਲ ਟ੍ਰੇਨ ਅੰਮ੍ਰਿਤਸਰ ਤੋਂ ਸਵੇਰੇ 08:10 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 4.30 ਵਜੇ ਕਟਿਹਾਰ ਪਹੁੰਚੇਗੀ। ਇਸ ਸਪੈਸ਼ਲ ਟਰੇਨ ਰਸਤੇ ਵਿੱਚ ਜਲੰਧਰ ਸ਼ਹਿਰ, ਫਗਵਾੜਾ, ਫਿਲੌਰ, ਢੰਡਾਰੀ ਕਲਾਂ, ਲੁਧਿਆਣਾ, ਸਰਹਿੰਦ, ਅੰਬਾਲਾ ਛਾਉਣੀ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਮੁਰਾਦਾਬਾਦ,ਬਰੇਲੀ, ਸੀਤਾਪੁਰ, ਗੋਂਡਾ, ਬਸਤੀ, ਗੋਰਖਪੁਰ, ਛਪਰਾ, ਹਾਜੀਪੁਰ, ਮੁਜ਼ੱਫਰਪੁਰ, ਸਮਸਤੀਪੁਰ, ਬਰੌਨੀ, ਬੇਗੂਸਰਾਏ,ਖਗਰੀਆ, ਮਾਨਸੀ ਅਤੇ ਨੌਗਾਛੀਆ ਸਟੇਸ਼ਨਾਂ 'ਤੇ ਰੁਕੇਗੀ।
ਇਹ ਵੀ ਪੜ੍ਹੋ- ਬਲਦੇਵ ਸਿੰਘ ਚੂੰਘਾਂ ਨੇ SGPC ਦੇ ਇਜਲਾਸ 'ਤੇ ਚੁੱਕੇ ਸਵਾਲ, ਸੁਖਬੀਰ ਬਾਦਲ ਬਾਰੇ ਕਹੀ ਵੱਡੀ ਗੱਲ
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਜਾਇਦਾਦ ਮਾਲਕਾਂ ਨੂੰ 15 ਦਿਨਾਂ 'ਚ ਮਿਲੇਗੀ ਐਨ.ਓ.ਸੀ
NEXT STORY