ਅੰਮ੍ਰਿਤਸਰ : ਪੰਜਾਬ 'ਚ ਪਹਿਲੀ ਵਾਰ ਅੰਮ੍ਰਿਤਸਰ ਨਗਰ ਨਿਗਮ ਵਲੋਂ ਫੁੱਟਪਾਥ ਅਤੇ ਸੜਕ ਕਿਨਾਰੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਇਕ ਅਭਿਆਨ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਕਰੇਤਾਵਾਂ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਸਮਰਪਿਤ ਜ਼ੋਨਾ 'ਚ ਸ਼ਿਫ਼ਟ ਕਰਨ ਲਈ ਬਦਲ (ਆਪਸ਼ਨ) ਪ੍ਰਦਾਨ ਕਰਨ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਸ਼ਹਿਰ 'ਚ ਵਿਕਾਸ ਅਤੇ ਵਿਸਥਾਰ ਦੇ ਨਾਲ-ਨਾਲ ਕਈ ਸਮੱਸਿਆਵਾਂ ਨੂੰ ਪੈਦਾ ਕੀਤੀਆਂ, ਜਿਨ੍ਹਾਂ 'ਚੋਂ ਸੜਕਾਂ ਦੇ ਕਿਨਾਰਿਆਂ 'ਤੇ ਹੋਏ ਨਾਜਾਇਜ਼ ਕਬਜ਼ੇ ਇਕ ਹਨ। ਇਸ ਨੂੰ ਦੇਖਦੇ ਹੋਏ ਰਵਾਇਤੀ ਦ੍ਰਿਸ਼ਟੀਕੋਣ ਤੋਂ ਹੱਟ ਕੇ ਮੈਂ ਨਾਜਾਇਜ਼ ਕਾਬਜ਼ਿਆਂ ਨੂੰ ਹਟਾਉਣ ਦਾ ਕੰਮ ਠੇਕੇ 'ਤੇ ਦੇਣ ਦਾ ਫ਼ੈਸਲਾ ਕੀਤਾ। ਇਸ ਲਈ ਇਕ ਕੰਪਨੀ ਨੂੰ ਕਿਰਾਏ 'ਤੇ ਦੇਣ ਲਈ ਟੈਂਡਰ ਜਾਰੀ ਕਰ ਰਹੇ ਹਾਂ ਜੋ ਪੂਰੇ ਸ਼ਹਿਰ ਵਿਚਾਲੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਪੰਜਾਬ 'ਚ ਇਕ ਪਾਇਲਟ ਪ੍ਰਾਜੈਕਟ ਬਣਨ ਜਾ ਰਿਹਾ ਹੈ। ਇਸ ਲਈ ਅਸੀਂ ਯਕੀਨ ਦਵਾਉਂਦੇ ਹਾਂ ਕਿ ਨਾ ਸਿਰਫ਼ ਨਾਜਾਇਜ਼ ਕਬਜ਼ੇ ਹਟਾਏ ਜਾਣਗੇ ਸਗੋਂ ਵਿਕਰੇਤਾ ਵੀ ਪੇਸ਼ੇਵਰ ਢੰਗ ਨਾਲ ਰਹਿਣਗੇ।
ਇਹ ਵੀ ਪੜ੍ਹੋਂ : ਹਸਪਤਾਲ ਦੇ ਕਾਮੇ ਦਾ ਕਾਰਾ: ਸਸਤੇ ਇਲਾਜ਼ ਬਹਾਨੇ ਜਨਾਨੀ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਕੀਤਾ ਗ਼ਲਤ ਕੰਮ
ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਠੇਕੇਦਾਰਾਂ ਲਈ ਦਿਸ਼ਾ-ਨਿਰਦੇਸ਼ ਤਿਆਰ ਕਰ ਰਹੇ ਹਾਂ। ਏ. ਐੱਮ.ਸੀ. ਕੰਪਨੀ ਨੂੰ ਕੁਝ ਸ਼ਕਤੀਆਂ ਸੌਂਪੀਆਂ ਜਾਣਗੀਆਂ ਜਿਵੇ ਚਲਾਨ ਕਰਨਾ, ਇਕ ਨਿਸ਼ਚਤ ਰਕਮ ਤੱਕ ਜ਼ੁਰਮਾਨਾ ਵਸੂਲਣਾ, ਵਿਕਰੇਤਾਵਾਂ ਨੂੰ ਹਟਾਉਣਾ, ਆਪਣਾ ਸਾਮਾਨ ਚੁੱਕਣਾ ਆਦਿ। ਏ.ਐੱਮ.ਸੀ. ਦੇ ਅਧੀਨ ਦੁਕਨਦਾਰਾਂ ਵਲੋਂ ਕੀਤੇ ਗਏ ਕਬਜ਼ੇ ਹਟਾਏ ਜਾ ਰਹੇ ਹਨ ਅਤੇ ਜੇਕਰ ਕੰਪਨੀ ਗਲਤ ਕੰਮਾਂ 'ਚ ਸ਼ਾਮਲ ਹੁੰਦੀ ਹੈ ਤਾਂ ਸ ਨੂੰ ਵੀ ਭਾਰੀ ਜ਼ੁਰਮਾਨਾ ਕੀਤਾ ਜਾਵੇਗਾ। ਕੰਪਨੀ ਦੁਆਰਾ ਜ਼ਬਤ ਕੀਤੇ ਦੁਕਨਦਾਰਾਂ ਜਾਂ ਸੜਕ ਕਿਨਾਰੇ ਵਿਕਰੇਤਾਵਾਂ ਦੇ ਸਾਮਾਨ ਜ਼ੁਰਮਾਨੇ ਵਸੂਲਣ ਤੋਂ ਬਾਅਦ ਹੀ ਦਿੱਤੇ ਜਾਵੇਗਾ। ਇਸ ਲਈ ਕਿਸੇ ਕਿਸਮ ਦੀ ਕੋਈ ਸਿਫ਼ਾਰਿਸ਼ ਨਹੀਂ ਚੱਲੇਗੀ।
ਇਹ ਵੀ ਪੜ੍ਹੋਂ : ਹਵੇਲੀ 'ਚ ਨਹਾਉਣ ਗਈ ਮਾਸੂਮ ਬੱਚੀ ਨਾਲ ਹੈਵਾਨੀਅਤ, ਹੱਥ-ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕੀਤਾ ਕਤਲ
ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਹੀ 42 ਵੇਂਡਿੰਗ ਜ਼ੋਨਾਂ ਦੀ ਪਛਾਣ ਕਰ ਚੁੱਕੇ। ਪਹਿਲੇ ਪੜਾਅ ਅਧੀਨ ਇਨ੍ਹਾਂ ਜ਼ੋਨਾ 'ਚੋਂ ਨਾਜਾਇਜ਼ ਕਬਜ਼ੇ ਹਟਾਏ ਜਾਣੇ। ਵਿਕਰੇਤਾਵਾਂ ਨੂੰ ਇਨ੍ਹਾਂ ਜ਼ੋਨਾ 'ਚ ਤਬਦੀਲ ਕਰ ਦਿੱਤਾ ਜਾਵੇਗਾ ਪਰ ਅਸੀਂ ਅੰਮ੍ਰਿਤਸਰ ਦੇ 85 ਵਾਰਡਾਂ 'ਚ ਅਜਿਹੇ ਜ਼ੋਨ ਸਥਾਪਤ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਇਕ ਲੰਮੀ ਪ੍ਰੀਕਿਰਿਆ ਹੈ ਤੇ ਇਸ ਨਾਲ ਅੰਮ੍ਰਿਤਸਰ ਦਾ ਸੁੰਦਰੀਕਰਣ ਹੋਵੇਗਾ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਮੁੰਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲ ਚੁੱਕੇ ਹਨ।
ਸਿੱਖ ਗੁਰੂਆਂ ਦੀ ਤੁਲਨਾ ਡੇਰਾ ਸਿਰਸਾ ਮੁਖੀ ਨਾਲ ਕਰਨ 'ਤੇ ਭੜਕੇ ਅਕਾਲੀ, ਥਾਣਾ ਮੁਖੀ ਨੂੰ ਦਿੱਤਾ ਮੈਮੋਰੈਂਡਮ
NEXT STORY