ਰਾਜਾਸਾਂਸੀ (ਰਾਜਵਿੰਦਰ) - ਨੇਪਾਲ ’ਚ ਹਾਲ ਹੀ ਇੰਟਰਨੈਸ਼ਨਲ ਯੂਥ ਗੇਮਜ਼ ਅਤੇ ਸਪੋਰਟਸ ਫੈੱਡਰੇਸ਼ਨ ਵੱਲੋਂ 2020-21 ਦੀਆਂ ਹੋਈਆਂ ਖੇਡਾਂ ’ਚ 100 ਤੇ 200 ਮੀਟਰ ਰੇਸ ’ਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੁੱਕੜਾਂ ਵਾਲਾ ਦਾ ਨੌਜਵਾਨ ਵਿਸ਼ਾਲ ਕੁਮਾਰ ਪੁੱਤਰ ਓਮ ਪ੍ਰਕਾਸ਼ ਦੋਹਰਾ ਸੋਨ ਤਮਗਾ ਜਿੱਤ ਕੇ ਪਿੰਡ ਪੁੱਜਣ ’ਤੇ ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ।
ਪੜ੍ਹੋ ਇਹ ਵੀ ਖ਼ਬਰ - ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ
ਇਸ ਮੌਕੇ ਵਿਸ਼ਾਲ ਦੇ ਕੋਚ ਰਜਿੰਦਰ ਸਿੰਘ ਛੀਨਾ ਨੇ ਕਿਹਾ ਕਿ ਵਿਸ਼ਾਲ ਅੱਜ ਗੋਲਡ ਮੈਡਲ ਜਿੱਤ ਕੇ ਆਇਆ ਹੈ। ਉਨ੍ਹਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਖੇਡਾਂ ’ਚ ਰੁਚੀ ਰੱਖਣ ਵਾਲੇ ਬੱਚਿਆਂ ਲਈ ਸਰਕਾਰ ਵਿਸ਼ੇਸ਼ ਉਪਰਾਲੇ ਕਰੇ, ਜਿਸ ਨੂੰ ਵੇਖ ਕੇ ਸਮੂਹ ਨੌਜਵਾਨ ਨਸ਼ਿਆਂ ਦੇ ਕੋਹੜ ਤੋਂ ਬਚ ਕੇ ਖੇਡਾਂ ਵੱਲ ਉਤਸ਼ਾਹਿਤ ਹੋਣਗੇ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਮਚਿਆ ਸੀ ਜ਼ਹਿਰੀਲੀ ਸ਼ਰਾਬ ਦਾ ਤਾਂਡਵ, ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਕੀਤੀ ਇਹ ਮੰਗ
ਇਸ ਮੌਕੇ ਸੋਨ ਤਮਗਾ ਜੇਤੂ ਵਿਸ਼ਾਲ ਕੁਮਾਰ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਸਾਡੇ ਹਰਸ਼ਾ ਛੀਨਾ ਦੀ ਗਰਾਊਂਡ ਦੇ ਟਰੈਕ ਨੂੰ ਹੋਰ ਵਧੀਆ ਤਰੀਕੇ ਨਾਲ ਤਿਆਰ ਕਰਵਾਇਆ ਜਾਵੇ। ਮੇਰਾ ਅਗਲਾ ਸੁਪਨਾ ਉਲੰਪਿਕ ’ਚ ਜਾਣ ਨੂੰ ਜਲਦ ਪੂਰਾ ਕਰ ਸਕਾਂ ਅਤੇ ਹੋਰ ਨੌਜਵਾਨ ਵੀ ਆਪਣੀ ਕਾਬਲੀਅਤ ਨੂੰ ਸਾਹਮਣੇ ਲਿਆ ਕੇ ਆਪਣੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦੇ ਪਹਿਲੇ 4 ਬਜਟ ’ਚੋਂ ਕੁਝ ਨਹੀਂ ਨਿਕਲਿਆ, 5ਵੇਂ ’ਚੋਂ ਵੀ ਨਹੀਂ ਹੋਵੇਗਾ ਕੁਝ ਹਾਸਲ: ਬੀਬੀ ਜਗੀਰ ਕੌਰ
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਰਾਣਾ ਰਣਬੀਰ ਸਿੰਘ ਲੋਪੋਕੇ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਅਤੇ ਸਾਬਕਾ ਚੇਅਰਮੈਨ ਰਾਜਵਿੰਦਰ ਸਿੰਘ ਰਾਜਾ ਲਦੇਹੇ ਮੈਂਬਰ ਜਨਰਲ ਕੌਂਸਲ ਪੰਜਾਬ ਵੱਲੋਂ ਵਿਸ਼ਾਲ ਕੁਮਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਅਕਾਲੀ ਆਗੂ ਗੁਰਸ਼ਰਨ ਸਿੰਘ ਛੀਨਾ, ਸਰਪੰਚ ਕੁਲਦੀਪ ਸਿੰਘ ਕੁੱਕੜਾਂ ਵਾਲਾ, ਰਾਮ ਕੁਮਾਰ ਪੰਚ, ਸਾ. ਸਰਪੰਚ ਬਲਵਿੰਦਰ ਸਿੰਘ ਟਾਟਾ, ਹਰਜੀਤ ਸਿੰਘ ਮੈਨੇਜਰ, ਬਲਜਿੰਦਰ ਸਿੰਘ ਜੱਜ ਛੀਨਾ, ਸੁਲੱਖਣ ਸਿੰਘ, ਪਲਵਿੰਦਰ ਸਿੰਘ ਬਿੱਟੂ, ਖਾਲਸਾ, ਸ਼ਿਵ ਨਾਥ, ਪਵਨ ਕੁਮਾਰ, ਗੁਰਨਾਮ ਸਿੰਘ ਆੜ੍ਹਤੀ, ਓਮ ਪ੍ਰਕਾਸ਼ ਕਾਲਾ ਸਮੇਤ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਢੋਲ ਦੇ ਡੱਗਿਆਂ ਨਾਲ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ਰੋਪੜ ਦੇ ‘ਕਰਨਪ੍ਰੀਤ’ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਕੈਨੇਡਾ ਦੀ ਸਰਕਾਰੀ ਯੂਨੀਵਰਸਿਟੀ ਦੇਵੇਗੀ 18 ਲੱਖ ਰੁਪਏ
ਬਠਿੰਡਾ 'ਚ ਪਿਓ ਨੇ ਰੋਲੀ ਨਾਬਾਲਗ ਧੀ ਦੀ ਪੱਤ, ਕੁੜੀ ਦੇ ਬੋਲ ਸੁਣ ਪੁਲਸ ਦੇ ਵੀ ਉੱਡੇ ਹੋਸ਼
NEXT STORY