ਅੰਮ੍ਰਿਤਸਰ (ਨੀਰਜ) : ਪੰਜਾਬ ਸਰਕਾਰ ਵਲੋਂ ਅੱਜ ਤੋਂ ਦਿੱਤੀ ਗਈ ਛੋਟ ਅੰਮ੍ਰਿਤਸਰ 'ਚ ਵੀ ਲਾਗੂ ਹੋਵੇਗੀ ਪਰ ਜ਼ਿਲੇ ਮਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਢਿੱਲੋਂ ਨੇ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਰਾਊਂਡ ਰਿਪੋਰਟ ਨੂੰ ਦੇਖਣ ਤੋਂ ਬਾਅਦ ਅੰਮ੍ਰਿਤਸਰ ਜ਼ਿਲੇ 'ਚ ਇਕ ਕੰਟੇਨਮੈਂਟ ਜ਼ੋਨ ਬਣਾ ਦਿੱਤਾ। ਇਸ 'ਚ ਸ਼ਹਿਰ ਦੇ ਅੰਦਰੂਨੀ ਛੇ ਇਲਾਕੇ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਡੀ.ਸੀ. ਨੇ ਬੰਬੇ ਵਾਲਾ ਖੂਹ, ਗਲੀ ਕੰਧਾਰ, ਕਟੜਾ ਮੋਤੀ ਰਾਮ, ਰਾਮ ਬਾਗ ਵਾਲੀ ਗਲੀ, ਕਟੜਾ ਪਰਜਾ, ਨਇਨਸੁਖ ਵਾਲੀ ਗਲੀ, ਗੰਜ ਦੀ ਮੋਰੀ ਦੇ ਇਲਾਕੇ ਨੂੰ ਕੰਟੇਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਨਿਯਮਾਂ ਮੁਤਾਬਕ ਕੰਟੇਨਮੈਂਟ ਜ਼ੋਨ ਇਸ ਇਲਾਕੇ ਨੂੰ ਐਲਾਨਿਆ ਜਾਂਦਾ ਹੈ, ਜਿਸ 'ਚ ਇਲਾਕੇ 'ਚ ਇਕੱਠੇ 15 ਪਾਜ਼ੇਟਿਵ ਕੇਸ ਨਿਕਲਣ ਪਰ ਇਲਾਕੇ 'ਚ ਹੁਣ ਤੱਕ 19 ਪਾਜ਼ੇਟਿਵ ਕੇਸ ਪਾਏ ਗਏ , ਜਿਸ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਦੇ ਅੰਦਰੂਨੀ ਬਾਜ਼ਾਰ 'ਚ ਹਾਲਾਤ ਆਮ ਵਰਗੇ ਨਹੀਂ ਹਨ ਸਗੋਂ ਕੋਰੋਨਾ ਦਾ ਕਮਿਊਨਿਟੀ ਸਪ੍ਰੈਡ ਸ਼ੁਰੂ ਹੋ ਗਿਆ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਢਿੱਲੋ ਨੇ ਦੱਸਿਆ ਕਿ ਕੰਟੇਨਮੈਂਟ ਜ਼ੋਨ 'ਚ ਜ਼ਰੂਰੀ ਵਸਤੂਆਂ ਜਿਵੇ ਰਾਸ਼ਨ ਦੁੱਧ ਵਾਲੀਆਂ ਦੁਕਾਨਾਂ, ਦਵਾਈਆਂ ਆਦਿ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਵਪਾਰਕ ਅਦਾਰਾ ਨਹੀਂ ਖੋਲ੍ਹਿਆ ਜਾਵੇਗਾ।
ਹੁਣ ਸਿਕਲੀਗਰ ਸਿੱਖਾਂ ਲਈ ਆਸ ਦੀ ਕਿਰਨ ਬਣ ਸਾਹਮਣੇ ਆਏ ਡਾ. ਓਬਰਾਏ
NEXT STORY